ਕਿਹੜੇ ਫੋਨ ਵਿੱਕ ਰਹੇ ਸਭ ਤੋਂ ਜ਼ਿਆਦਾ, ਤੇ ਕੀਮਤ ਵੀ 15 ਹਜ਼ਾਰ ਤੋਂ ਘੱਟ!
Realme Narzo 50 : ਇਹ ਫੋਨ ਐਮਾਜ਼ਾਨ ਦੀ ਗ੍ਰੇਟ ਰਿਪਬਲਿਕ ਡੇ ਸੇਲ 'ਚ 9,999 ਰੁਪਏ 'ਚ ਉਪਲੱਬਧ ਹੈ, ਜਦਕਿ ਇਸ ਦੀ ਅਸਲੀ ਕੀਮਤ 15,999 ਰੁਪਏ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ ਇਹ ਫੋਨ 9,300 ਰੁਪਏ ਦੇ ਇੰਸਟੈਂਟ ਡਿਸਕਾਊਂਟ ‘ਤੇ ਮਿਲੇਗਾ।
Download ABP Live App and Watch All Latest Videos
View In AppiQOO Z6 Lite 5G: ਇਸ ਫੋਨ ਦੇ 4GB ਰੈਮ ਅਤੇ 64GB ਸਟੋਰੇਜ ਮਾਡਲ ਦੀ ਕੀਮਤ 15,999 ਰੁਪਏ ਹੈ, ਪਰ ਰਿਪਬਲਿਕ ਡੇਅ ਸੇਲ ਵਿੱਚ 19% ਦੀ ਛੋਟ ਦੇ ਨਾਲ, ਇਹ ਫੋਨ 12,999 ਰੁਪਏ ਵਿੱਚ ਉਪਲਬਧ ਹੈ। ਇੰਨਾ ਹੀ ਨਹੀਂ, ਬੈਂਕ ਆਫਰ 'ਚ ਤੁਹਾਨੂੰ SBI ਦੇ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ 'ਤੇ 10 ਫੀਸਦੀ ਦੀ ਵਾਧੂ ਛੋਟ ਮਿਲ ਸਕਦੀ ਹੈ।
Redmi Note 10S: ਇਸ ਫੋਨ 'ਚ 6.43-ਇੰਚ ਦਾ AMOLED ਡਿਸਪਲੇਅ ਅਤੇ MediaTek Helio G95 SoC ਦਿੱਤਾ ਗਿਆ ਹੈ, ਇਸ ਦੇ 128 ਜੀਬੀ ਵਾਲੇ ਮਾਡਲ 'ਤੇ 13 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ 14,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਦਕਿ ਇਸ ਦੀ ਅਸਲੀ ਕੀਮਤ 18,999 ਰੁਪਏ ਹੈ।
Oppo A31: ਇਸ ਫੋਨ 'ਚ 6.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ Android Pie v9.0 'ਤੇ ਬੇਸ Color OS 6.1 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਤੁਸੀਂ ਇਸ ਫੋਨ ਨੂੰ Amazon ਗ੍ਰੇਟ ਰਿਪਬਲਿਕ ਡੇ ਸੇਲ 'ਚ 12,490 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਅਸਲ ਕੀਮਤ 15,990 ਰੁਪਏ ਹੈ।
Samsung Galaxy M13 5G: Amazon ਰਿਪਬਲਿਕ ਡੇਅ ਸੇਲ ਵਿੱਚ ਇਸ ਫੋਨ ਦੇ 4GB ਰੈਮ ਅਤੇ 64GB ਸਟੋਰੇਜ ਵੇਰੀਐਂਟ 'ਤੇ 29% ਦੀ ਛੋਟ ਤੋਂ ਬਾਅਦ, ਇਹ ਫੋਨ 11,999 ਰੁਪਏ ਵਿੱਚ ਉਪਲਬਧ ਹੈ। ਇਸ ਦੀ ਅਸਲੀ ਕੀਮਤ 16,999 ਰੁਪਏ ਹੈ। ਹੁਣ ਬੈਂਕ ਆਫਰ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਬੈਂਕ ਆਫਰ ਵਿੱਚ SBI ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 10% ਤੱਕ ਦੀ ਛੋਟ ਮਿਲ ਸਕਦੀ ਹੈ।