ਟੀਵੀ ਦੇਖਣ ਵਾਲਿਆਂ ਲਈ ਮਾੜੀ ਖ਼ਬਰ, ਅਗਲੇ ਮਹੀਨੇ ਤੋਂ ਕੇਬਲ ਵਾਲੇ ਨੂੰ ਦੇਣੇ ਪੈਣਗੇ ਜ਼ਿਆਦਾ ਪੈਸੇ, ਜਾਣੋ ਨਵੀਆਂ ਕੀਮਤਾਂ
ਇਹ ਫੈਸਲਾ ਇਸ ਲਈ ਲਿਆ ਜਾ ਸਕਦਾ ਹੈ ਕਿਉਂਕਿ ਵੱਡੇ ਟੀਵੀ ਬ੍ਰਾਡਕਾਸਟਰਸ ਨੇ ਚੈਨਲਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਪੇਡ DTH ਸਰਵਿਸ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਰੀਚਾਰਜ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਜਾ ਰਿਹਾ ਹੈ ਜਦੋਂ ਦੇਸ਼ 'ਚ OTT ਪਲੇਟਫਾਰਮ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵਧ ਰਹੀ ਹੈ। DTH ਸੇਵਾ ਦੀ ਬਜਾਏ, ਲੋਕ Netflix ਅਤੇ Amazon Prime ਵਰਗੀਆਂ OTT ਐਪਸ ਨੂੰ ਦੇਖਣਾ ਪਸੰਦ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਬ੍ਰਾਡਕਾਸਟਰਸ ਚੈਨਲ ਦੀਆਂ ਕੀਮਤਾਂ ਕਿਉਂ ਵਧਾ ਰਹੇ ਹਨ?
Download ABP Live App and Watch All Latest Videos
View In Appਦਰਅਸਲ, ਟੀਵੀ ਪ੍ਰਸਾਰਕ ਦਾਅਵਾ ਕਰ ਰਹੇ ਹਨ ਕਿ ਕੰਟੈਂਟ ਕੌਸਟ ਦੀ ਲਾਗਤ ਲਗਾਤਾਰ ਵੱਧ ਰਹੀ ਹੈ। ਅਜਿਹੇ 'ਚ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ 'ਚ ਕਮੀ ਆਈ ਹੈ। ਪ੍ਰਸਾਰਕਾਂ ਨੇ ਸਾਂਝੇ ਤੌਰ 'ਤੇ ਟੀਵੀ ਚੈਨਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ, ਕਿਉਂਕਿ ਉਨ੍ਹਾਂ ਲਈ ਕੰਟੈਂਟ ਕੁਆਲਿਟੀ ਨੂੰ ਬਿਹਤਰ ਬਣਾਏ ਰੱਖਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀਆਂ ਦੀ ਆਪਰੇਟਿੰਗ ਕੌਸਟ ਵਿੱਚ ਵੀ ਇਜ਼ਾਫਾ ਹੋਇਆ ਹੈ।
ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਟੀਵੀ ਪ੍ਰਸਾਰਕ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ (SPNI) ਅਤੇ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ (ZEEL) ਨੇ ਚੈਨਲ ਪੈਕੇਜ ਦੀ ਕੀਮਤ ਵਿੱਚ 10 ਫੀਸਦੀ ਤੋਂ ਜ਼ਿਆਦਾ ਵਾਧਾ ਕਰਨ ਦਾ ਫੈਸਲਾ ਲਿਆ ਹੈ।
ਇਸ ਦੇ ਨਾਲ ਹੀ ਜੀਓਸਟਾਰ ਨੇ ਆਪਣੇ ਚੈਨਲ ਪੈਕੇਜ ਦੀ ਕੀਮਤਾਂ ਵਿੱਚ ਵੀ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ। ਅਜਿਹੇ 'ਚ ਜਲਦ ਹੀ ਜੀਓ ਸਟਾਰ ਦੇ ਚੈਨਲ ਪੈਕ ਦੀ ਕੀਮਤ ਵੱਧ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ, SPNI ਨੇ ਆਪਣੇ ਹੈਪੀ ਇੰਡੀਆ ਸਮਾਰਟ ਹਿੰਦੀ ਪੈਕ ਦੀ ਕੀਮਤ 48 ਰੁਪਏ ਤੋਂ ਵਧਾ ਕੇ 54 ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ, ZEEL ਨੇ “ਫੈਮਿਲੀ ਪੈਕ ਹਿੰਦੀ SD” ਦੀ ਕੀਮਤ 47 ਰੁਪਏ ਤੋਂ ਵਧਾ ਕੇ 53 ਰੁਪਏ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਹੁਣ “ਜ਼ੀ ਕੈਫੇ” ਨਾਮ ਦਾ ਇੱਕ ਇੰਗਲਿਸ਼ ਇੰਟਰਟੇਨਮੈਂਟ ਚੈਨਲ ਵੀ ਜੋੜਿਆ ਹੈ।