Vivo Y72: ਇਸ ਸ਼ਾਨਦਾਰ ਸਮਾਰਟਫੋਨ ਦੀ ਕੀਮਤ 'ਚ ਕਟੌਤੀ, ਹੁਣ ਸਿਰਫ ਇੰਨੇ ਰੁਪਏ 'ਚ ਉਪਲਬਧ
Continues below advertisement
Vivo
Continues below advertisement
1/8
Vivo Y72 5G ਹੁਣ ਸਸਤਾ ਹੋ ਗਿਆ ਹੈ। ਜੁਲਾਈ 2021 ਵਿੱਚ ਲਾਂਚ ਕੀਤੇ ਗਏ ਇਸ ਬਜਟ ਸਮਾਰਟਫੋਨ ਦੀ ਰਿਟੇਲ ਕੀਮਤ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। Vivo ਦਾ ਇਹ ਸਸਤਾ 5G ਸਮਾਰਟਫੋਨ 8GB RAM + 128GB ਸਟੋਰੇਜ ਵਿਕਲਪ 'ਚ ਆਉਂਦਾ ਹੈ।
2/8
ਲਾਂਚ ਦੇ ਸਮੇਂ ਇਸ ਫੋਨ ਦੀ ਕੀਮਤ 20,990 ਰੁਪਏ ਸੀ। ਵੀਵੋ ਦੇ ਇਸ ਫੋਨ 'ਚ 6.58-ਇੰਚ ਦੀ IPS LCD ਡਿਸਪਲੇ ਹੈ।
3/8
ਵਾਟਰਡ੍ਰੌਪ ਜਾਂ ਟੀਅਰਡ੍ਰੌਪ ਨੌਚ ਡਿਜ਼ਾਈਨ ਫੋਨ ਦੀ ਡਿਸਪਲੇ 'ਚ ਉਪਲੱਬਧ ਹੈ। ਇਸ ਦਾ ਡਿਸਪਲੇ 90Hz ਰਿਫਰੈਸ਼ ਰੇਟ ਅਤੇ FHD+ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦਾ ਹੈ। ਫੋਨ 'ਚ ਸਾਈਡ ਮਾਊਂਟਿਡ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ।
4/8
ਇਹ ਫੋਨ Qualcomm Snapdragon 480 5G ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਸ ਫੋਨ 'ਚ 8GB ਫਿਜ਼ੀਕਲ ਰੈਮ ਅਤੇ 4GB ਵਰਚੁਅਲ ਰੈਮ ਫੀਚਰ ਹੈ। ਇਸ ਦੇ ਨਾਲ ਹੀ ਇਸ 'ਚ 128GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
5/8
Vivo Y72 5G ਦੇ ਕੈਮਰੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਬੈਕ 'ਚ ਦੋ ਰਿਅਰ ਕੈਮਰੇ ਅਤੇ ਇੱਕ LED ਫਲੈਸ਼ ਲਾਈਟ ਦਿੱਤੀ ਗਈ ਹੈ। ਫੋਨ ਦਾ ਪ੍ਰਾਇਮਰੀ ਰਿਅਰ ਕੈਮਰਾ 48MP ਦਾ ਹੈ। ਇਸ ਤੋਂ ਇਲਾਵਾ ਫੋਨ 'ਚ 2MP ਬੋਕੇਹ ਕੈਮਰਾ ਮੌਜੂਦ ਹੈ। ਸੈਲਫੀ ਲਈ ਫੋਨ 'ਚ 8MP ਕੈਮਰਾ ਦਿੱਤਾ ਗਿਆ ਹੈ।
Continues below advertisement
6/8
ਇਹ ਸਮਾਰਟਫੋਨ ਐਂਡ੍ਰਾਇਡ 11 'ਤੇ ਆਧਾਰਿਤ FunTouch OS 11 'ਤੇ ਕੰਮ ਕਰਦਾ ਹੈ। ਕੁਨੈਕਟੀਵਿਟੀ ਲਈ ਇਸ 'ਚ ਡਿਊਲ ਸਿਮ ਕਾਰਡ, 5ਜੀ ਨੈੱਟਵਰਕ, ਵਾਈ-ਫਾਈ, ਬਲੂਟੁੱਥ 5.1, USB ਟਾਈਪ ਸੀ ਅਤੇ 3.5mm ਆਡੀਓ ਜੈਕ ਹੈ।
7/8
ਇਸ 'ਚ 5,000mAh ਦੀ ਬੈਟਰੀ ਅਤੇ 18W ਫਾਸਟ ਚਾਰਜਿੰਗ ਫੀਚਰ ਹੈ। ਇਸ ਫੋਨ ਦੀ ਕੀਮਤ 'ਚ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਫੋਨ Amazon Flipkart ਤੋਂ 19990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
8/8
ਡਿਵਾਈਸ ਦਾ ਕੁੱਲ ਮਾਪ 164.15 x 75.35 x 8.4 ਮਿਲੀਮੀਟਰ ਹੈ ਅਤੇ ਇਸਦਾ ਭਾਰ 188 ਗ੍ਰਾਮ ਹੈ। ਹੈਂਡਸੈੱਟ ਪ੍ਰਿਜ਼ਮ ਮੈਜਿਕ (ਬਲੂ) ਅਤੇ ਸਲੇਟ ਗ੍ਰੇ ਵਰਗੇ ਰੰਗਾਂ ਵਿੱਚ ਉਪਲਬਧ ਹੈ।
Published at : 11 Jan 2022 03:48 PM (IST)