Water Tank: ਹੁਣ ਗਰਮੀਆਂ 'ਚ ਵੀ ਨਹੀਂ ਤੱਪੇਗੀ ਪਾਣੀ ਵਾਲੀ ਟੰਕੀ, ਦੁਪਹਿਰ ਨੂੰ ਵੀ ਮਿਲਿਆ ਕਰੇਗਾ ਠੰਡਾ ਪਾਣੀ, ਬਸ ਕਰੋ ਇਹ ਕੰਮ...
ਮਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਗਰਮੀ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਈ ਮਹੀਨੇ ਇਹ ਹਾਲ ਹੈ ਤਾਂ ਜੂਨ-ਜੁਲਾਈ ਵਿਚ ਕੀ ਬਣੇਗਾ ਇਹ ਸੋਚਕੇ ਹੀ ਬੇਚੈਨੀ ਹੋਣ ਲੱਗ ਗਈ ਹੈ। ਕਈ ਲੋਕ ਤਾਂ ਅਜਿਹੇ ਹਨ ਜੋ ਦਿਨ ਵਿੱਚ ਦੋ ਤੋਂ ਤਿੰਨ ਵਾਰ ਇਸ਼ਨਾਨ ਕਰਦੇ ਹਨ। ਪਰ ਕਹਿਰ ਦੀ ਗਰਮੀ ਵਿੱਚ ਕਈ ਵਾਰ ਤਾਂ ਟੂਟੀ ਦਾ ਪਾਣੀ ਵੀ ਇੰਨਾ ਗਰਮ ਹੋ ਜਾਂਦਾ ਹੈ ਕਿ ਇੰਝ ਲੱਗਦਾ ਹੈ ਜਿਵੇਂ ਗੀਜ਼ਰ ਦਾ ਪਾਣੀ ਹੋਵੇ। ਦਰਅਸਲ, ਅੱਤ ਦੀ ਗਰਮੀ ‘ਚ ਛੱਤ ‘ਤੇ ਲਗਾਈ ਗਈ ਪਾਣੀ ਦੀ ਟੈਂਕੀ ਦੇ ਨਾਲ-ਨਾਲ ਪਾਣੀ ਵੀ ਗਰਮ ਹੋ ਜਾਂਦਾ ਹੈ।
Download ABP Live App and Watch All Latest Videos
View In Appਜਦੋਂ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਹਾਉਣ ਲਈ ਟੂਟੀ ਚਲਾਉਂਦੇ ਹੋ ਤਾਂ ਪਾਣੀ ਇੰਨਾ ਗਰਮ ਹੋ ਜਾਂਦਾ ਹੈ ਕਿ ਤੁਹਾਨੂੰ ਨਹਾਉਣ ਦਾ ਮਨ ਹੀ ਨਹੀਂ ਹੁੰਦਾ। ਜੇਕਰ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਨਾਲ ਟੈਂਕੀ ਦਾ ਪਾਣੀ ਠੰਡਾ ਰਹੇਗਾ ਅਤੇ ਤੁਸੀਂ ਦਿਨ ਵੇਲੇ ਵੀ ਠੰਡੇ ਪਾਣੀ ਨਾਲ ਨਹਾਉਣ ਦਾ ਆਨੰਦ ਲੈ ਸਕੋਗੇ।
ਜੇਕਰ ਤੁਹਾਨੂੰ ਗਰਮੀਆਂ ‘ਚ ਸਵੇਰੇ 10-11 ਵਜੇ ਵੀ ਟੂਟੀ ਤੋਂ ਗਰਮ ਪਾਣੀ ਮਿਲ ਰਿਹਾ ਹੈ, ਤਾਂ ਤੁਹਾਨੂੰ ਆਪਣੀ ਛੱਤ ‘ਤੇ ਪਾਣੀ ਦੀ ਟੈਂਕੀ ਨੂੰ ਢੱਕਣਾ ਚਾਹੀਦਾ ਹੈ। ਇਸਦੇ ਲਈ ਬਾਜ਼ਾਰ ਵਿਚ Polyester, Polyester Blend ਨਾਲ ਬਣੇ ਕਵਰ ਮੌਜੂਦ ਹਨ।
ਇਹ ਕਵਰ ਛੇ ਲੇਅਰ ਇਨਸੂਲੇਸ਼ਨ ਜੈਕਟ ਨਾਲ ਆਉਂਦਾ ਹੈ ਜੋ ਦੋ ਪਰਤ ਤੱਕ ਯੂਵੀ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਨੂੰ ਕਿਸੇ ਵੀ ਵਿਅਕਤੀ ਦੁਆਰਾ ਆਸਾਨੀ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ।
ਮਾਨਸੂਨ ਦੇ ਮੌਸਮ ਦੌਰਾਨ ਇਸ ਨੂੰ ਆਸਾਨੀ ਨਾਲ ਉਤਾਰਿਆ ਜਾ ਸਕਦਾ ਹੈ ਹਾਲਾਂਕਿ ਇਹ ਲਾਜ਼ਮੀ ਨਹੀਂ ਹੈ ਪਰ ਇਸ ਨਾਲ ਕਵਰ ਦੀ ਉਮਰ ਵਿਚ ਵਾਧਾ ਹੋ ਸਕਦਾ ਹੈ।
ਇਨ੍ਹਾਂ ਕਵਰਾਂ (Covers) ਨੂੰ ਖਾਸ ਤੌਰ 'ਤੇ ਇਨਲੇਟ/ਆਊਟਲੇਟ ਅਤੇ ਓਵਰਫਲੋ ਪਾਈਪਾਂ ਨੂੰ ਵਿਵਸਥਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ Top ਦਾ ਕਵਰ ਵੀ ਨਾਲ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਕਵਰ ਮੌਸਮ ਅਨੁਸਾਰ ਪਾਣੀ ਨੂੰ ਗਰਮ ਅਤੇ ਠੰਡਾ ਬਣਾਏ ਰੱਖਦੇ ਹਨ। ਤੁਹਾਨੂੰ ਕਿਸੇ ਵੀ ਈ-ਕਾਮਰਸ ਵੈੱਬਸਾਈਟ 'ਤੇ ਇਹ ਕਵਰ 1000-1200 ਰੁਪਏ ਦੀ ਰੇਂਜ ਵਿਚ ਮਿਲ ਜਾਣਗੇ।