ਧੋਖਾਧੜੀ ਤੋਂ ਬਚਾ ਸਕਦਾ ਆਨਲਾਈਨ ਡਿਲੀਵਰੀ ਬਾਕਸ ‘ਤੇ ਬਣਿਆ ਆਹ ਛੋਟਾ ਜਿਹਾ ਨਿਸ਼ਾਨ, ਬਸ ਕਰਨਾ ਹੋਵੇਗਾ ਆਹ ਕੰਮ

New Safety Update On Online Shopping: ਇੱਕ ਔਨਲਾਈਨ ਸ਼ਾਪਿੰਗ ਕੰਪਨੀ ਨੇ ਪਾਰਸਲਾਂ ਦੀ ਸੇਫਟੀ ਲਈ ਇੱਕ ਨਵੀਂ ਤਕਨੀਕ ਸ਼ੁਰੂ ਕੀਤੀ ਹੈ। ਇਸ ਰਾਹੀਂ ਇਹ ਪਤਾ ਲਗਾਇਆ ਜਾ ਸਕੇਗਾ ਕਿ ਪਾਰਸਲ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ ਹੈ।

Online Shopping

1/7
ਰੁਝੇਵਿਆਂ ਭਰੀ ਜ਼ਿੰਦਗੀ ਵਿੱਚ, ਅਸੀਂ ਮਾਲ ਜਾਣ ਦੀ ਬਜਾਏ ਔਨਲਾਈਨ ਸ਼ਾਪਿੰਗ ਨੂੰ ਤਰਜੀਹ ਦੇਣ ਲੱਗ ਪਏ ਹਾਂ। ਪਰ ਇਸ ਵਿੱਚ ਧੋਖਾਧੜੀ ਦੇ ਮਾਮਲੇ ਵੀ ਵੱਧ ਰਹੇ ਹਨ। ਅੱਜ ਅਸੀਂ ਤੁਹਾਨੂੰ ਔਨਲਾਈਨ ਪਾਰਸਲਾਂ 'ਤੇ ਬਣੇ ਇੱਕ ਨਿਸ਼ਾਨ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਧੋਖਾਧੜੀ ਤੋਂ ਬਚਾ ਸਕਦਾ ਹੈ।
2/7
ਇੱਕ ਮਸ਼ਹੂਰ ਔਨਲਾਈਨ ਸ਼ਾਪਿੰਗ ਵੈੱਬਸਾਈਟ ਆਪਣੇ ਹਾਈ ਵੈਲਿਊ ਪ੍ਰੋਡਕਟਸ ਦੀ ਪੈਕਿੰਗ ਅਤੇ ਉਸ ਨੂੰ ਸੁਰੱਖਿਅਤ ਕਰਨ ਲਈ ਇੱਕ ਖਾਸ ਕਿਸਮ ਦੀ ਸੁਰੱਖਿਆ ਟੇਪ ਦੀ ਵਰਤੋਂ ਕਰ ਰਹੀ ਹੈ।
3/7
ਇਸ ਟੇਪ 'ਤੇ ਪਿੰਕ ਅਤੇ ਰੈਡ ਕਲਰ ਦੇ ਛੋਟੇ-ਛੋਟੇ ਡਾਟਸ ਬਣੇ ਰਹਿੰਦੇ ਹਨ। ਜੇਕਰ ਕੋਈ ਪਾਰਸਲ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਬਿੰਦੀਆਂ ਰੰਗ ਬਦਲ ਲੈਂਦੀਆਂ ਹਨ।
4/7
ਜੇਕਰ ਕੋਈ ਹੀਟ ਗਨ ਜਾਂ ਕਿਸੇ ਹੋਰ ਚੀਜ਼ ਦੀ ਵਰਤੋਂ ਕਰਕੇ ਪਾਰਸਲ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਰੰਗ ਬਦਲਦੇ ਹੋਏ ਡਾਟਸ ਸਾਫ ਨਜ਼ਰ ਆਉਂਦੇ ਹਨ ਅਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕਿਸੇ ਨੇ ਪਾਰਸਲ ਨਾਲ ਛੇੜਛਾੜ ਕੀਤੀ ਹੈ।
5/7
ਹੁਣ ਕੋਈ ਪਾਰਸਲ ਨੂੰ ਕਿੰਨੀ ਵੀ ਚਲਾਕੀ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰੇ, ਉਹ ਸਫਲ ਨਹੀਂ ਹੋਵੇਗਾ ਅਤੇ ਤੁਸੀਂ ਇਸਨੂੰ ਸਬੂਤ ਵਜੋਂ ਵਰਤ ਸਕਦੇ ਹੋ।
6/7
ਜੇਕਰ ਤੁਹਾਨੂੰ ਪਾਰਸਲ ਬਾਕਸ ਵਿੱਚ ਗੁਲਾਬੀ ਡਾਟਸ ਵੀ ਦਿਖਾਈ ਦਿੰਦੇ ਹਨ, ਤਾਂ ਪਾਰਸਲ ਖੋਲ੍ਹਣ ਤੋਂ ਪਹਿਲਾਂ ਇਸਦੀ ਵੀਡੀਓ ਬਣਾਓ। ਜੇਕਰ ਤੁਹਾਨੂੰ ਇਸ ਨਾਲ ਕੋਈ ਛੇੜਛਾੜ ਲੱਗਦੀ ਹੈ, ਤਾਂ ਪਾਰਸਲ ਲੈਣ ਤੋਂ ਇਨਕਾਰ ਕਰ ਦਿਓ।
7/7
ਇਸ ਤੋਂ ਬਾਅਦ, ਕਸਟਮਰ ਕੇਅਰ ਸਰਵਿਸ ਨਾਲ ਸੰਪਰਕ ਕਰਕੇ ਸ਼ਿਕਾਇਤ ਦਰਜ ਕਰੋ। ਬਸ ਯਾਦ ਰੱਖੋ ਕਿ ਜਦੋਂ ਵੀ ਤੁਹਾਨੂੰ ਕੋਈ ਮਹਿੰਗਾ ਆਰਡਰ ਮਿਲਦਾ ਹੈ, ਤਾਂ ਤੁਹਾਨੂੰ ਪਹਿਲਾਂ ਡਾਟਸ ਦੀ ਜਾਂਚ ਕਰਨੀ ਚਾਹੀਦੀ ਹੈ।
Sponsored Links by Taboola