ਕੱਲ੍ਹ ਲਾਂਚ ਹੋਏਗਾ Xiaomi ਦਾ Mi Pad 5 ਸੀਰੀਜ਼, ਦਮਦਾਰ ਬੈਟਰੀ ਤੇ Snapdragon 870 ਨਾਲ ਲੈਸ, ਜਾਣੋ ਹੋਰ ਫੀਚਰ
Mi_Pad_6
1/6
ਨਵੀਂ ਦਿੱਲੀ: ਚੀਨ ਵਿੱਚ 10 ਅਗਸਤ ਨੂੰ Mi ਪੈਡ 5 ਸੀਰੀਜ਼ ਲਾਂਚ ਕੀਤੀ ਜਾਵੇਗੀ, ਕੰਪਨੀ ਨੇ ਮਾਈਕ੍ਰੋਬਲਾਗਿੰਗ ਵੈਬਸਾਈਟ ਵੀਬੋ ਰਾਹੀਂ ਆਪਣੀ ਲਾਂਚਿੰਗ ਜਾਣਕਾਰੀ ਸਾਂਝੀ ਕੀਤੀ ਹੈ।ਹਾਲਾਂਕਿ, ਸ਼ਿਓਮੀ ਨੇ ਇਹ ਨਹੀਂ ਦੱਸਿਆ ਕਿ Mi ਪੈਡ 5 ਸੀਰੀਜ਼ ਦੇ ਤਹਿਤ ਕਿੰਨੇ ਮਾਡਲ ਲਾਂਚ ਕੀਤੇ ਜਾਣਗੇ ਪਰ ਕਈ ਪ੍ਰਮਾਣੀਕਰਣ ਵੈਬਸਾਈਟਾਂ ਤੇ ਲੀਕ ਹੋਈਆਂ ਰਿਪੋਰਟਾਂ ਦੇ ਅਨੁਸਾਰ, Xiaomi Mi Pad 5 ਸੀਰੀਜ਼ ਦੇ ਅਧੀਨ ਤਿੰਨ ਮਾਡਲ ਲਾਂਚ ਕੀਤੇ ਜਾ ਸਕਦੇ ਹਨ।
2/6
ਦੂਜੇ ਪਾਸੇ, Xiaomi Mi Pad 5 ਸੀਰੀਜ਼ ਦੇ ਡਿਜ਼ਾਈਨ ਨੂੰ ਬਹੁਤ ਸਾਰੇ ਟਿਪਸਟਰਾਂ ਅਤੇ ਵੈਬਸਾਈਟਾਂ ਵੱਲੋਂ ਸਾਂਝਾ ਕੀਤਾ ਗਿਆ ਹੈ।ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਟੈਬਲੇਟ ਸਟਾਈਲਸ ਦੇ ਨਾਲ ਆਏਗਾ ਜਾਂ ਨਹੀਂ। ਸ਼ਿਓਮੀ ਦੁਆਰਾ ਜਾਰੀ ਕੀਤੇ ਗਏ ਲਾਂਚ ਪੋਸਟਰ ਵਿੱਚ ਟੈਬਲੇਟ ਦੇ ਨਾਲ ਇੱਕ ਸਟਾਈਲਸ ਦਿਖਾਇਆ ਗਿਆ ਹੈ।
3/6
ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਸ਼ੀਓਮੀ ਸਟਾਈਲਸ ਨੂੰ ਵੱਖਰੇ ਤੌਰ 'ਤੇ ਵੇਚੇਗੀ ਜਾਂ ਇਸ ਨੂੰ ਟੈਬਲੇਟ ਦੇ ਨਾਲ ਸ਼ਾਮਲ ਕਰੇਗੀ। ਜਿੱਥੋਂ ਤੱਕ ਡਿਜ਼ਾਈਨ ਦਾ ਸਵਾਲ ਹੈ, ਲੀਕ ਹੋਈ ਰਿਪੋਰਟ ਅਨੁਸਾਰ, LED ਫਲੈਸ਼ਲਾਈਟ ਦੇ ਨਾਲ ਇੱਕ ਵੱਡਾ ਕੈਮਰਾ ਸੈਂਸਰ ਵੀ ਪਿਛਲੇ ਪਾਸੇ ਵੇਖਿਆ ਜਾ ਸਕਦਾ ਹੈ।
4/6
Mi ਪੈਡ 5 ਸੀਰੀਜ਼ ਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ... Xiaomi Mi Pad 5 ਸੀਰੀਜ਼ ਦੇ ਤਹਿਤ ਤਿੰਨ ਮਾਡਲ ਪੇਸ਼ ਕੀਤੇ ਜਾਣਗੇ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸਨੈਪਡ੍ਰੈਗਨ 870 ਐਸਓਸੀ ਨੂੰ ਦੋ ਮਾਡਲਾਂ ਵਿੱਚ ਪ੍ਰੋਸੈਸਰ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਜਦੋਂ ਕਿ ਤੀਜੇ ਮਾਡਲ ਵਿੱਚ ਸਨੈਪਡ੍ਰੈਗਨ 860 ਚਿੱਪਸੈੱਟ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।
5/6
ਡਿਸਪਲੇਅ ਦੀ ਗੱਲ ਕਰੀਏ ਤਾਂ ਤਿੰਨੇ ਮਾਡਲਾਂ ਵਿੱਚ 10.9 ਇੰਚ ਦਾ LCD ਡਿਸਪਲੇ ਦਿੱਤਾ ਜਾ ਸਕਦਾ ਹੈ, ਜਿਸ ਦੀ 120Hz ਦੀ ਉੱਚ Refresh Rate ਹੈ। ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਇਹ 5G ਕਨੈਕਟੀਵਿਟੀ ਨੂੰ ਵੀ ਸਪੋਰਟ ਕਰੇਗਾ।
6/6
ਲੀਕ ਹੋਈ ਰਿਪੋਰਟ ਦੇ ਅਨੁਸਾਰ, Mi Pad 5 ਅਤੇ Mi Pad 5 Pro ਵਿੱਚ 8750mAh ਦੀ ਬੈਟਰੀ ਹੈ। ਇਸ ਦੇ ਨਾਲ, ਇਹ 67W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ ਅਤੇ ਜਦੋਂ ਕਿ ਤੀਜੇ ਮਾਡਲ ਯਾਨੀ Mi ਪੈਡ 5 ਲਾਈਟ ਦੀ ਬੈਟਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਮਾਡਲ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰ ਸਕਦਾ ਹੈ।
Published at : 09 Aug 2021 02:26 PM (IST)