200 MP ਕੈਮਰੇ ਨਾਲ ਲਾਂਚ ਹੋਵੇਗਾ Xiaomi ਦਾ ਨਵਾਂ ਸਮਾਰਟਫ਼ੋਨ, ਰਿਪੋਰਟ ਤੋਂ ਹੋਇਆ ਖ਼ੁਲਾਸਾ
ਸਮਾਰਟਫੋਨ ਬ੍ਰਾਂਡ ਸ਼ਿਓਮੀ (Xiaomi) ਆਪਣੀ ਨਵੇਂ ਡਿਵਾਈਸ Mi 12 'ਤੇ ਕੰਮ ਕਰ ਰਿਹਾ ਹੈ। ਇਸ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨਾਲ ਆਉਣ ਵਾਲੇ ਐਮਆਈ 12 ਸਮਾਰਟਫੋਨ ਦੇ ਪ੍ਰੋਸੈਸਰ ਤੇ ਕੈਮਰਾ ਬਾਰੇ ਜਾਣਕਾਰੀ ਮਿਲੀ ਹੈ। ਟੈਕ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਦਾ ਮੰਨਣਾ ਹੈ ਕਿ ਆਉਣ ਵਾਲੀ ਇਹ ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 895 ਪ੍ਰੋਸੈਸਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਫੋਨ 'ਚ ਯੂਜ਼ਰਸ ਨੂੰ ਕਰਵਡ ਡਿਸਪਲੇਅ ਮਿਲੇਗਾ। ਨਾਲ ਹੀ ਇਸ ਦੇ ਸਾਹਮਣੇ ਇਕ ਪੰਚ-ਹੋਲ ਕੱਟ ਆਊਟ ਹੋਏਗਾ।
Download ABP Live App and Watch All Latest Videos
View In Appਰਿਪੋਰਟ ਅਨੁਸਾਰ, ਆਉਣ ਵਾਲੇ ਸਮਾਰਟਫੋਨ Mi 12 ਵਿੱਚ 200 MP ਦਾ ਪ੍ਰਾਇਮਰੀ ਕੈਮਰਾ ਦਿੱਤਾ ਜਾਵੇਗਾ। ਸੈਮਸੰਗ ਅਤੇ Olympus ਇਸ ਕੈਮਰੇ ਨੂੰ ਤਿਆਰ ਕਰਨਗੇ। ਨਾਲ ਹੀ, Olympus ਲੋਗੋ ਵੀ ਕੈਮਰਾ ਮਾਡਿਯੂਲ 'ਤੇ ਹੋਵੇਗਾ। ਇਸ ਤੋਂ ਇਲਾਵਾ ਰਿਪੋਰਟ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਟੈਕ ਟਿਪਸਟਰ Evan Blass ਨੇ ਡਿਵਾਈਸ ਨੂੰ ਸਨੈਪਡ੍ਰੈਗਨ ਐਕਸ (Snapdragon X65) 65 5ਜੀ ਮੋਡਮ ਬਣਾਉਣ ਦਾ ਦਾਅਵਾ ਕੀਤਾ ਸੀ।
ਸਿਓਮੀ ਨੇ ਅਜੇ ਐਮਆਈ 12 ਸਮਾਰਟਫੋਨ ਦੇ ਲਾਂਚ, ਕੀਮਤ ਜਾਂ ਵਿਸ਼ੇਸ਼ਤਾਵਾਂ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਲੀਕ ਹੋਈਆਂ ਖਬਰਾਂ ਅਨੁਸਾਰ ਇਸ ਡਿਵਾਈਸ ਦੀ ਕੀਮਤ 80,000 ਤੋਂ 1,00,000 ਦੇ ਵਿਚਕਾਰ ਰੱਖੀ ਜਾਵੇਗੀ। ਇਸ ਦੇ ਨਾਲ ਹੀ ਇਹ ਸਮਾਰਟਫੋਨ ਐਪਲ, ਸੈਮਸੰਗ, ਵੀਵੋ ਅਤੇ ਓਪੋ ਦੇ ਫੋਨ ਨੂੰ ਸਖਤ ਮੁਕਾਬਲਾ ਦੇਵੇਗਾ।
ਤੁਹਾਨੂੰ ਦੱਸ ਦੇਈਏ ਕਿ ਸਾਓਮੀ ਨੇ ਕੁਝ ਸਮਾਂ ਪਹਿਲਾਂ ਐਮਆਈ 11 ਅਲਟਰਾ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਸੀ। ਭਾਰਤ ਵਿੱਚ ਇਸ ਸਮਾਰਟਫੋਨ ਦੀ ਕੀਮਤ 69,999 ਰੁਪਏ ਰੱਖੀ ਗਈ ਹੈ। ਕੁਆਲਕਾਮ ਦਾ ਸਨੈਪਡ੍ਰੈਗਨ 888 ਪ੍ਰੋਸੈਸਰ Mi 11 ਅਲਟਰਾ ਸਮਾਰਟਫੋਨ ਵਿੱਚ ਇਸਤੇਮਾਲ ਕੀਤਾ ਗਿਆ ਹੈ।
ਇਹ ਸਮਾਰਟਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਡਿਵਾਈਸ 'ਚ 6.81 ਇੰਚ ਦੀ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 3,200 × 1,440 ਪਿਕਸਲ ਹੈ ਤੇ ਰੀਫ਼੍ਰੈਸ਼ ਰੇਟ 120Hz ਹੈ। ਇਸ ਤੋਂ ਇਲਾਵਾ ਡਿਵਾਈਸ ਨੂੰ 1.1 ਇੰਚ ਦੀ ਸਕ੍ਰੀਨ ਮਿਲੇਗੀ, ਜੋ ਕਿ ਇਸ ਦੇ ਬੈਕ ਪੈਨਲ 'ਚ ਮੌਜੂਦ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਨੇ ਐਮਆਈ 11 ਅਲਟਰਾ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ। ਇਸ ਵਿੱਚ ਇੱਕ 50 MP ਦਾ ਸੈਮਸੰਗ ਜੀਐਨ2 (Samsung GN2) ਪ੍ਰਾਇਮਰੀ ਸੈਂਸਰ, 48 ਐਮਪੀ ਅਲਟਰਾ ਵਾਈਡ ਐਂਗਲ ਅਤੇ 48 ਐਮ ਪੀ ਟੈਲੀ ਮੈਕਰੋ ਲੈਂਜ਼ ਹੈ. ਵੀਡਿਓ ਕਾਲਿੰਗ ਅਤੇ ਸੈਲਫੀ ਲਈ 20 MP ਕੈਮਰਾ ਦਿੱਤਾ ਗਿਆ ਹੈ।