ਸਿਰਫ 101 ਰੁਪਏ ‘ਚ ਘਰ ਲੈ ਜਾ ਸਕਦੇ ਹੋ 15 ਹਜ਼ਾਰ ਦਾ ਇਹ ਫੋਨ! ਜਾਣੋ Vivo ਦਾ ਇਹ ਸ਼ਾਨਦਾਰ ਆਫਰ
ਨਵੀਂ ਦਿੱਲੀ: ਸਮਾਰਟਫੋਨਸ ਨੂੰ ਲੈ ਕੇ ਲੋਕਾਂ ਅੰਦਰ ਕਾਫੀ ਜ਼ਿਆਦਾ ਕ੍ਰੇਜ਼ ਹੈ ਤੇ ਤਿਉਹਾਰਾਂ ਦੇ ਸੀਜ਼ਨ ‘ਚ ਇਹ ਹੋਰ ਜ਼ਿਆਦਾ ਵੱਧ ਜਾਂਦਾ ਹੈ। ਕਈ ਲੋਕ ਆਪਣੇ ਲਈ ਸਮਾਰਟਫੋਨ ਖਰੀਦਣ ਦਾ ਪਲਾਨ ਬਣਾ ਰਹੇ ਹਨ। ਜੇਕਰ ਤੁਸੀਂ ਵੀ ਇਸ ਸ਼੍ਰੇਣੀ ਵਿੱਚ ਹੋ ਜੋ ਆਪਣੇ ਲਈ ਇੱਕ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ Vivo ਤੁਹਾਡੇ ਲਈ ਇੱਕ ਜ਼ਬਰਦਸਤ ਔਫਰ ਲੈ ਕੇ ਆਇਆ ਹੈ।
Download ABP Live App and Watch All Latest Videos
View In AppVivo ਦਾ ਫੇਸਬੁੱਕ ਔਫਰ 7 ਨਵੰਬਰ 2021 ਤੱਕ ਚੱਲੇਗਾ। ਇਸ ਔਫਰ ਦਾ ਲਾਭ ਸਾਰੇ ਮੇਨਲਾਈਨ ਰਿਟੇਲ ਪਾਰਟਨਰ, Vivo India ਈ-ਸਟੋਰ ਤੇ ਪ੍ਰਮੁੱਖ ਈ-ਕਾਮਰਸ ਵੈੱਬਸਾਈਟਾਂ ਤੋਂ ਲਿਆ ਜਾ ਸਕਦਾ ਹੈ। ਇਸ ਦੌਰਾਨ Vivo ਤੁਹਾਨੂੰ ਸਿਰਫ 101 ਰੁਪਏ 'ਚ ਫੋਨ ਖਰੀਦਣ ਦਾ ਮੌਕਾ ਦੇ ਰਿਹਾ ਹੈ। ਨਹੀਂ ਵਿਸ਼ਵਾਸ ਹੋ ਰਿਹਾ? ਆਓ ਦੱਸਦੇ ਹਾਂ ਕਿਵੇਂ…
Vivo X ਅਤੇ Vivo V ਸੀਰੀਜ਼ 'ਤੇ ਛੋਟ: ਜੇਕਰ ਤੁਸੀਂ Vivo X70 ਸੀਰੀਜ਼ ਖਰੀਦਦੇ ਹੋ ਤੇ ਤੁਸੀਂ Citi Bank, ICICI Bank, Kotak Mahindra Bank, IDFC First Bank ਤੇ HDB Finance ਕਾਰਡਾਂ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 10 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸੀਰੀਜ਼ 'ਤੇ ਵਨ ਟਾਈਮ ਰਿਪਲੇਸਮੈਂਟ ਆਫਰ ਵੀ ਦਿੱਤਾ ਜਾ ਰਿਹਾ ਹੈ।
ਇਹ ਪੇਸ਼ਕਸ਼ Vivo V21 5G(8GB+128GB), Vivo V21 5G(8GB+256GB), V21E 5G(8GB+128GB) 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜੇਕਰ ਤੁਸੀਂ ਕੋਈ ਵੀਵੋ ਸਮਾਰਟਫੋਨ ਖਰੀਦਦੇ ਹੋ ਜਿਸ ਦੀ ਕੀਮਤ 15,000 ਰੁਪਏ ਤੋਂ ਉੱਪਰ ਹੈ, ਤਾਂ ਤੁਹਾਨੂੰ 101 ਦੇ ਕੇ ਫੋਨ ਘਰ ਲਿਆਉਣ ਦਾ ਮੌਕਾ ਮਿਲੇਗਾ।
ਇਸ ਤੋਂ ਇਲਾਵਾ Zest Money EMI ਰਾਹੀਂ ਇੱਕ ਸਾਲ ਦੀ ਵਧੀ ਹੋਈ ਵਾਰੰਟੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜੀਓ ਦੇ 10,000 ਰੁਪਏ ਦਾ ਲਾਭ ਵੀ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਫੋਨ ਨੂੰ ਨੋ ਕਾਸਟ EMI 'ਤੇ ਵੀ ਖਰੀਦਿਆ ਜਾ ਸਕਦਾ ਹੈ।
Vivo Y ਤੇ Vivo V ਸੀਰੀਜ਼ 'ਤੇ ਛੋਟ: V21E 5G(8GB+128GB) ਤੇ Vivo Y73 'ਤੇ ਵਨ ਟਾਈਮ ਰਿਪਲੇਸਮੈਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਜੇਕਰ ਤੁਸੀਂ ਬਜਾਜ ਫਾਈਨਾਂਸ ਰਾਹੀਂ 15,000 ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਵਾਲਾ ਕੋਈ ਵੀਵੋ ਸਮਾਰਟਫੋਨ ਖਰੀਦਦੇ ਹੋ, ਤਾਂ ਤੁਹਾਨੂੰ 101 ਦਾ ਭੁਗਤਾਨ ਕਰਕੇ ਫੋਨ ਘਰ ਲਿਆਉਣ ਦਾ ਮੌਕਾ ਮਿਲੇਗਾ।
ਇਸ ਤੋਂ ਇਲਾਵਾ ICICI ਬੈਂਕ, ਕੋਟਕ ਮਹਿੰਦਰਾ ਬੈਂਕ, IDFC ਫਸਟ ਬੈਂਕ ਅਤੇ HDB ਫਾਈਨਾਂਸ ਦੇ ਜ਼ਰੀਏ ਫੋਨ ਖਰੀਦਣ 'ਤੇ 2,500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। Zest Money EMI ਰਾਹੀਂ ਇੱਕ ਸਾਲ ਦੀ ਵਧੀ ਹੋਈ ਵਾਰੰਟੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੀਓ ਦੇ 10,000 ਰੁਪਏ ਦੇ ਲਾਭ ਵੀ ਉਪਲਬਧ ਕਰਵਾਏ ਜਾਣਗੇ। ਫੋਨ ਨੂੰ ਨੋ ਕਾਸਟ EMI 'ਤੇ ਵੀ ਖਰੀਦਿਆ ਜਾ ਸਕਦਾ ਹੈ।