ਪਹਿਲਾਂ ਮਾਂ-ਪਿਓ ਦਾ ਕੀਤਾ ਕਤਲ, ਫਿਰ ਲਾਸ਼ ਨਾਲ ਬਿਤਾਏ 4 ਸਾਲ, ਵਜ੍ਹਾ ਜਾਣਗੇ ਰਹਿ ਜਾਓਗੇ ਹੈਰਾਨ

ਜੇਕਰ ਇਹ ਕਿਹਾ ਜਾਵੇ ਕਿ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਹੈ ਤਾਂ ਸ਼ਾਇਦ ਬਹੁਤ ਸਾਰੇ ਲੋਕ ਇਸ ਨਾਲ ਸਹਿਮਤ ਹੋਣਗੇ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਪਰਾਧੀ ਲੋਕਾਂ ਦੀ ਜਾਨ-ਮਾਲ ਦਾ ਦੁਸ਼ਮਣ ਤਾਂ ਹੁੰਦਾ ਹੀ ਹੈ, ਪਰ ਜੇਕਰ ਪਰਿਵਾਰ ਦੇ ਮੈਂਬਰ ਹੀ ਪਰਿਵਾਰ ਦੇ ਜਾਨ ਦੀ ਦੁਸ਼ਮਣ ਬਣ ਜਾਣ ਤਾਂ ਕੀ ਹੋਵੇਗਾ।
Download ABP Live App and Watch All Latest Videos
View In App
ਇਹ ਘਟਨਾ ਹੈ ਬ੍ਰਿਟੇਨ ਦੀ ਇਕ ਕਾਤਲ ਲੜਕੀ ਦੀ, ਜਿਸ ਨੇ ਆਪਣੇ ਹੀ ਮਾਤਾ-ਪਿਤਾ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ ਦੇ ਅੰਦਰ ਛੁਪਾ ਦਿੱਤਾ। 36 ਸਾਲਾ ਵਰਜੀਨੀਆ ਮੈਕਕੱਲੋ ਨੇ ਆਪਣੇ ਹੀ ਮਾਤਾ-ਪਿਤਾ, 70 ਸਾਲਾ ਜੌਹਨ ਮੈਕੁਲਫ ਅਤੇ 71 ਸਾਲਾ ਲੋਇਸ ਮੈਕੁਲਫ ਦਾ ਕਤਲ ਕਰ ਦਿੱਤਾ।

ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਤੋਂ ਬਾਅਦ ਵਰਜੀਨੀਆ ਚਾਰ ਸਾਲ ਤੱਕ ਆਪਣੇ ਮਾਤਾ-ਪਿਤਾ ਦੀਆਂ ਲਾਸ਼ਾਂ ਨਾਲ ਇੱਕੋ ਘਰ ਵਿੱਚ ਰਹਿੰਦੀ ਸੀ। ਜਿਵੇਂ ਕਿ ਕੁਝ ਹੋਇਆ ਹੀ ਨਹੀਂ ਹੈ। ਇਸ ਲੜਕੀ ਨੇ ਹੌਲੀ-ਹੌਲੀ ਜੂਨ 2019 ਵਿੱਚ ਆਪਣੇ ਮਾਪਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਅਦਾਲਤ ਨੇ ਵਰਜੀਨੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਵਿਚ ਉਸ ਨੂੰ 36 ਸਾਲ ਜੇਲ੍ਹ ਵਿਚ ਕੱਟਣੇ ਪੈਣਗੇ।
ਸਤੰਬਰ 2023 ਵਿੱਚ ਇੱਕ ਫੈਮਿਲੀ ਡਾਕਟਰ ਨੂੰ ਸ਼ੱਕੀ ਹੋਇਆ, ਜਿਸ ਦੇ ਵਰਜੀਨੀਆ ਦੇ ਮਾਤਾ-ਪਿਤਾ ਲੰਬੇ ਸਮੇਂ ਤੋਂ Patient ਸਨ। ਕਿਉਂਕਿ ਵਰਜੀਨੀਆ ਦੇ ਮਾਪੇ ਲੰਬੇ ਸਮੇਂ ਤੋਂ ਨਾ ਤਾਂ ਕੋਈ ਅਪਾਇੰਟਮੈਂਟ ਲੈ ਰਹੇ ਸਨ ਅਤੇ ਨਾ ਹੀ ਦਵਾਈਆਂ ਲਈ ਬੁਲਾ ਰਹੇ ਸਨ। ਸ਼ੱਕ ਹੋਣ 'ਤੇ, ਇਸ ਡਾਕਟਰ ਨੇ ਐਸੈਕਸ ਕਾਉਂਟੀ ਕੌਂਸਲ ਦੀ ਸੇਫਗਾਰਡਿੰਗ ਟੀਮ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਵਰਜੀਨੀਆ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਵਰਜੀਨੀਆ ਦਾ ਡਰਾਉਣਾ ਸੱਚ ਸਾਹਮਣੇ ਆਇਆ। ਚਾਰ ਸਾਲਾਂ ਤੱਕ, ਉਹ ਆਪਣੇ ਮਾਤਾ-ਪਿਤਾ ਦੇ ਪੈਨਸ਼ਨ ਫੰਡ ਵਿੱਚੋਂ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰਦੀ ਰਹੀ ਅਤੇ ਉਨ੍ਹਾਂ ਦੇ ਨਾਂ 'ਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈਂਦੀ ਰਹੀ।
ਵਰਜੀਨੀਆ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਮਾਤਾ-ਪਿਤਾ ਦੀ ਹੱਤਿਆ ਕੀਤੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ ਵਿੱਚ ਛੁਪਾ ਦਿੱਤਾ। ਵਰਜੀਨੀਆ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ। ਉਸ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਇੱਕ ਦਿਨ ਇਦਾਂ ਦਾ ਆਵੇਗਾ, ਜਦੋਂ ਮੈਨੂੰ ਸਜ਼ਾ ਮਿਲੇਗੀ। ਉਸ ਨੇ ਲਾਸ਼ਾਂ ਨੂੰ ਮੰਜੇ ਦੇ ਹੇਠਾਂ ਅਤੇ ਅਲਮਾਰੀ ਦੇ ਅੰਦਰ ਲੁਕੋ ਕੇ ਰੱਖਿਆ ਹੋਇਆ ਸੀ।