Car Accident: ਕਦੇ ਨਹੀਂ ਵੇਖਿਆ ਹੋਵੇਗਾ ਅਜਿਹਾ ਐਕਸੀਡੈਂਟ, ਘਰ 'ਚ ਰਹਿ ਰਹੇ ਲੋਕਾਂ ਦੀ ਮੁਸ਼ਕਿਲ ਨਾਲ ਬਚੀ ਜਾਨ, ਵੇਖੋ ਤਸਵੀਰਾਂ

Car Accident: ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਪੁਲੀ ਨਾਲ ਟਕਰਾ ਗਈ ਅਤੇ ਹਵਾ ਵਿੱਚ ਉਡਦੀ ਹੋਈ ਘਰ ਦੀ ਦੂਜੀ ਮੰਜ਼ਿਲ ਵਿੱਚ ਜਾ ਵੜੀ।

Car Accident

1/6
ਹੁਣ ਤੱਕ ਤੁਸੀਂ ਸੜਕ ਹਾਦਸੇ ਦੇ ਕਈ ਵੀਡੀਓ ਦੇਖੇ ਹੋਣਗੇ। ਕਈ ਵਾਰ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਗੱਡੀ ਕਈ ਫੁੱਟ ਹਵਾ ਵਿੱਚ ਉੱਡ ਜਾਂਦੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ।
2/6
ਦਰਅਸਲ, ਇਸ ਵਿੱਚ ਇੱਕ ਕਾਰ ਘਰ ਦੀ ਦੂਜੀ ਮੰਜ਼ਿਲ ਨਾਲ ਲਟਕਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਤੇਜ਼ ਰਫ਼ਤਾਰ ਨਾਲ ਇੱਕ ਪੁਲੀ ਨਾਲ ਟਕਰਾ ਗਈ ਅਤੇ ਹਵਾ ਵਿੱਚ ਉੱਡ ਕੇ ਉੱਥੇ ਹੀ ਨੇੜਲੇ ਘਰ ਦੀ ਦੂਜੀ ਮੰਜ਼ਿਲ ਵਿੱਚ ਜਾ ਵੜੀ।
3/6
ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਅਮਰੀਕਾ ਦੇ ਪੈਨਸਿਲਵੇਨੀਆ ਦੀ ਦੱਸੀ ਜਾ ਰਹੀ ਹੈ। ਜਿੱਥੇ ਜੰਕਸ਼ਨ ਫਾਇਰ ਕੰਪਨੀ ਕਾਰ ਨੂੰ ਬਚਾਉਣ ਲਈ ਗਈ ਤਾਂ ਉਨ੍ਹਾਂ ਨੇ ਡੇਕਾਟੂਰ ਟਾਊਨਸ਼ਿਪ ਵਿੱਚ ਇੱਕ ਘਰ ਦੀ ਦੂਜੀ ਮੰਜ਼ਿਲ ਤੋਂ ਇੱਕ ਕਾਰ ਲਟਕਦੀ ਦੇਖੀ ਤਾਂ ਉਹ ਹੈਰਾਨ ਰਹਿ ਗਏ।
4/6
ਅਜਿਹੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਪੁਲੀ ਨਾਲ ਟਕਰਾ ਗਈ ਅਤੇ ਹਵਾ ਵਿੱਚ ਉਡਦੀ ਹੋਈ ਘਰ ਦੀ ਦੂਜੀ ਮੰਜ਼ਿਲ ਵਿੱਚ ਜਾ ਵੜੀ। ਦੇਖਿਆ ਜਾ ਰਿਹਾ ਹੈ ਕਿ ਕਾਰ ਦਾ ਕੁਝ ਹਿੱਸਾ ਘਰ ਨੂੰ ਤੋੜ ਕੇ ਅੰਦਰ ਵੜ ਗਿਆ। ਫੋਟੋ ਵਿਚ ਕਾਰ ਉਸ ਘਰ ਵਿਚ ਬਹੁਤ ਹੀ ਅਜੀਬ ਤਰੀਕੇ ਨਾਲ ਫਸੀ ਹੋਈ ਹੈ।
5/6
ਉੱਥੇ ਹੀ ਬਚਾਅ ਲਈ ਗਈ ਟੀਮ ਨੂੰ ਕਾਰ ਨੂੰ ਉਥੋਂ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਰੈਸਕਿਊ ਕਰਨ ਤੋਂ ਬਾਅਦ ਕਾਰ ਨੂੰ ਹੇਠਾਂ ਉਤਾਰਿਆ ਗਿਆ। ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ ਸੀ।
6/6
ਇਸ ਹਾਦਸੇ 'ਚ ਕਾਰ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਉੱਥੋਂ ਦੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਉਸ ਘਰ 'ਚ ਰਹਿਣ ਵਾਲੇ ਲੋਕਾਂ ਦੀ ਕਿਸਮਤ ਚੰਗੀ ਸੀ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਘਰ ਦਾ ਕੋਈ ਵੀ ਮੈਂਬਰ ਦੂਜੀ ਮੰਜ਼ਿਲ 'ਤੇ ਨਹੀਂ ਸੀ। ਉਸ ਸਮੇਂ ਹਰ ਕੋਈ ਗ੍ਰਾਊਂਡ ਫਲੋਰ 'ਤੇ ਸੀ।
Sponsored Links by Taboola