ਇਸ ਹੋਟਲ ਤੋਂ ਤਲਾਕ ਲੈ ਕੇ ਨਿਕਲਦਾ ਵਿਆਹੁਤਾ ਜੋੜਾ! ਹੋਟਲ ਦੀ ਪਾਲਿਸੀ ਸੁਣ ਕੇ ਉੱਡ ਜਾਣਗੇ ਹੋਸ਼
ਵਿਆਹ ਕਰਕੇ ਫਸ ਚੁੱਕੇ ਲੋਕ ਅਕਸਰ ਤਲਾਕ ਲੈਣ ਦਾ ਫੈਸਲਾ ਲੈ ਲੈਂਦੇ ਹਨ। ਪਰ ਤਲਾਕ ਲੈਣ ਲਈ ਉਨ੍ਹਾਂ ਨੂੰ ਕਈ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਅਤੇ ਅਦਾਲਤਾਂ ਦੇ ਚੱਕਰ ਵੀ ਲਾਉਣੇ ਪੈਂਦੇ ਹਨ। ਪਰ ਨੀਦਰਲੈਂਡ ਦੇ ਰਹਿਣ ਵਾਲੇ 33 ਸਾਲਾ ਕਾਰੋਬਾਰੀ ਜਿਮ ਹਾਫੇਂਸ ਨੇ ਲੋਕਾਂ ਨੂੰ ਤਲਾਕ ਦਿਵਾਉਣ ਲਈ ਇੱਕ ਨਵਾਂ ਬਿਜ਼ਨਸ ਆਈਡੀਆ ਕੱਢਿਆ ਹੈ, ਜਿਸ ਤਹਿਤ ਜੋੜੇ ਨੂੰ ਹੋਟਲ ਦੇ ਕਮਰੇ ਵਿੱਚ ਹੀ ਤਲਾਕ ਮਿਲ ਜਾਂਦਾ ਹੈ।
Download ABP Live App and Watch All Latest Videos
View In Appਲੋਕਾਂ ਦਾ ਦਾਅਵਾ ਹੈ ਕਿ ਵਿਆਹੇ ਲੋਕ ਸ਼ੁੱਕਰਵਾਰ ਨੂੰ ਇਸ ਹੋਟਲ 'ਚ ਚੈੱਕ ਇਨ ਕਰਦੇ ਹਨ ਅਤੇ ਐਤਵਾਰ ਨੂੰ ਤਲਾਕ ਹੋਣ ਤੋਂ ਬਾਅਦ ਹੀ ਚੈੱਕ ਆਊਟ ਕਰਦੇ ਹਨ।
ਦਰਅਸਲ, ਇਹ ਸਭ ਕੁਝ ਇੱਕ ਖਾਸ ਪੈਕੇਜ ਦੇ ਤਹਿਤ ਹੁੰਦਾ ਹੈ, ਜਿਸ ਵਿੱਚ ਜੋੜੇ ਨੂੰ 3 ਦਿਨਾਂ ਦਾ ਤਲਾਕ ਪੈਕੇਜ ਦਿੱਤਾ ਜਾਂਦਾ ਹੈ। ਜਿਸ ਵਿੱਚ ਵਕੀਲ ਦੀ ਫੀਸ ਅਤੇ ਤਲਾਕ ਦੀ ਪੂਰੀ ਪ੍ਰਕਿਰਿਆ ਸ਼ਾਮਲ ਹੁੰਦੀ ਹੈ।
ਜਦੋਂ ਪਤੀ-ਪਤਨੀ ਹੋਟਲ 'ਚ ਆਉਂਦੇ ਹਨ ਤਾਂ ਵਕੀਲ ਕਾਨੂੰਨੀ ਪ੍ਰਕਿਰਿਆ ਅਨੁਸਾਰ ਉਨ੍ਹਾਂ ਨੂੰ ਤਲਾਕ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੇ ਹਨ ਅਤੇ ਤਿੰਨ ਦਿਨਾਂ ਦੇ ਅੰਦਰ ਹੀ ਪਤੀ-ਪਤਨੀ ਹੱਥਾਂ 'ਚ ਤਲਾਕ ਦੇ ਕਾਗਜ਼ ਲੈ ਕੇ ਹੋਟਲ ਛੱਡ ਜਾਂਦੇ ਹਨ।
ਇਹ ਹੋਟਲ ਨੀਦਰਲੈਂਡ ਦੇ ਹਰਮੋਨ ਸ਼ਹਿਰ ਵਿੱਚ ਸਥਿਤ ਹੈ। ਇਸ ਨੂੰ 'The Separation Inn' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹੁਣ ਤੱਕ 17 ਤੋਂ ਵੱਧ ਜੋੜੇ ਤਲਾਕ ਪੈਕੇਜ ਦਾ ਲਾਭ ਲੈ ਚੁੱਕੇ ਹਨ।