Elections 2023: ਜਿੱਥੇ ਬਿਜਲੀ ਨਹੀਂ ਹੁੰਦੀ, ਉੱਥੇ EVM ਨਾਲ ਕਿਵੇਂ ਪਾਉਂਦੇ ਵੋਟ? ਜਾਣੋ
ਨਵੰਬਰ ਮਹੀਨੇ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਪੰਜ ਰਾਜਾਂ ਵਿੱਚ ਵੋਟਾਂ ਪੈਣਗੀਆਂ, ਜਿਸ ਤੋਂ ਬਾਅਦ 3 ਦਸੰਬਰ ਨੂੰ ਨਤੀਜੇ ਆਉਣਗੇ।
Download ABP Live App and Watch All Latest Videos
View In Appਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਦੀ ਵਰਤੋਂ ਭਾਰਤ ਵਿੱਚ ਹੋਣ ਵਾਲੀਆਂ ਸਾਰੀਆਂ ਪ੍ਰਮੁੱਖ ਚੋਣਾਂ ਵਿੱਚ ਵੋਟਾਂ ਪਾਉਣ ਲਈ ਕੀਤੀ ਜਾਂਦੀ ਹੈ।
ਚੋਣਾਂ ਤੋਂ ਠੀਕ ਪਹਿਲਾਂ ਹਰ ਰਾਜ ਵਿੱਚ ਹਜ਼ਾਰਾਂ ਈਵੀਐਮਜ਼ ਪਹੁੰਚ ਜਾਂਦੀਆਂ ਹਨ, ਜੋ ਵੱਖ-ਵੱਖ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤੀ ਜਾਂਦੀਆਂ ਹਨ।
ਕਈ ਪੋਲਿੰਗ ਬੂਥ ਅਜਿਹੇ ਖੇਤਰਾਂ ਵਿੱਚ ਵੀ ਹਨ ਜਿੱਥੇ ਬਿਜਲੀ ਨਹੀਂ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ ਅਜਿਹੇ ਬੂਥਾਂ 'ਤੇ ਵੋਟਿੰਗ ਕਿਵੇਂ ਕਰਵਾਈ ਜਾਂਦੀ ਹੈ।
ਦਰਅਸਲ, ਈਵੀਐਮ ਨੂੰ ਬਿਜਲੀ ਦੀ ਲੋੜ ਨਹੀਂ ਹੁੰਦੀ। ਇਸ ਨੂੰ ਆਸਾਨੀ ਨਾਲ ਕਿਸੇ ਵੀ ਦੂਰ-ਦੁਰਾਡੇ ਖੇਤਰ 'ਚ ਲਿਜਾਇਆ ਜਾ ਸਕਦਾ ਹੈ ਅਤੇ ਇਹ ਬੈਟਰੀਆਂ 'ਤੇ ਚੱਲਦਾ ਹੈ।
ਈਵੀਐਮ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ/ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ ਦੁਆਰਾ ਨਿਰਮਿਤ ਬੈਟਰੀ 'ਤੇ ਚੱਲਦੀਆਂ ਹਨ।