ਬੇਰਹਿਮੀ ! ਵਿਆਹ ਤੋਂ ਇੱਕ ਮਹੀਨਾ ਪਹਿਲਾਂ ਲਾੜੇ ਨੂੰ ਸ਼ਰਾਬ ਪਿਲਾ ਕੇ ਕੀਤੀ ਨਸਬੰਦੀ, ਹੋਣ ਵਾਲੀ ਘਰਵਾਲੀ ਨੇ ਵੀ ਕੀਤਾ ਕਿਨਾਰਾ

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਹਰ ਕੋਈ ਵਿਆਹ ਦੀਆਂ ਤਿਆਰੀਆਂ ਚ ਰੁੱਝਿਆ ਹੋਇਆ ਹੈ ਪਰ ਗੁਜਰਾਤ ਦੇ ਮਹਿਸਾਣਾ ਵਿੱਚ ਇੱਕ ਲਾੜੇ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਗਈ।

viral news

1/6
ਜੀ ਹਾਂ, ਗੁਜਰਾਤ ਦੇ ਮਹਿਸਾਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਲਾਲਚ ਦੇ ਕੇ ਪਹਿਲਾਂ ਸ਼ਰਾਬ ਪਿਲਾਈ ਗਈ ਤੇ ਫਿਰ ਨਸਬੰਦੀ ਦਾ ਆਪ੍ਰੇਸ਼ਨ ਕੀਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਵਿਅਕਤੀ ਦਾ ਇੱਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ।
2/6
ਪੂਰਾ ਮਾਮਲਾ ਮੇਹਸਾਣਾ ਦੇ ਸੇਧਵੀ ਪਿੰਡ ਦਾ ਹੈ, ਜਿੱਥੇ ਅਡਲਜ ਉਪ ਜ਼ਿਲ੍ਹਾ ਹਸਪਤਾਲ ਦੇ ਨਸਬੰਦੀ ਆਪ੍ਰੇਸ਼ਨ ਨੇ ਪੂਰੇ ਪਿੰਡ ਨੂੰ ਹੈਰਾਨ ਕਰ ਦਿੱਤਾ।
3/6
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨੌਜਵਾਨ ਨੂੰ ਵਰਗਲਾ ਕੇ ਉਸ ਦੀ ਨਸਬੰਦੀ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਇੱਕ ਵਿਅਕਤੀ ਦੀ ਨਸਬੰਦੀ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
4/6
ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਇਸ ਤੋਂ ਬਾਅਦ ਇੱਕ ਸਿਹਤ ਅਧਿਕਾਰੀ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਸਾਰਾ ਕਸੂਰ ਸਿਹਤ ਕਰਮਚਾਰੀਆਂ ਦਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
5/6
ਨੌਜਵਾਨ ਦਾ ਕਹਿਣਾ ਹੈ ਕਿ ਇੱਕ ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਹੁਣ ਲਾੜੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵੀ ਰਿਸ਼ਤਾ ਤੋੜ ਲਿਆ ਹੈ।
6/6
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨੂੰ ਲਾਲਚ ਦੇ ਕੇ ਜਾਂ ਧੋਖਾ ਦੇ ਕੇ ਨਸਬੰਦੀ ਕਰਵਾਈ ਗਈ ਹੋਵੇ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਮਰੀਜ ਦੀ ਨਸਬੰਦੀ ਬਿਨਾਂ ਸਹਿਮਤੀ ਦੇ ਧੋਖੇ ਨਾਲ ਕੀਤੀ ਗਈ ਸੀ।
Sponsored Links by Taboola