International space station: ਇਦਾਂ ਤਿਆਰ ਹੋਇਆ ਸੀ ਇੰਟਰਨੈਸ਼ਨਲ ਸਪੇਸ ਸਟੇਸ਼ਨ, ਜਾਣੋ ਕਿਹੜੀ ਧਾਤੂ ਦੀ ਕੀਤੀ ਜਾਂਦੀ ਵਰਤੋਂ

International Space Station: ਅੱਜ ਦੇ ਸਮੇਂ ਚ ਹਰ ਵੱਡਾ ਦੇਸ਼ ਪੁਲਾੜ ਚ ਤਾਕਤਵਰ ਬਣਨ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਤੁਹਾਨੂੰ ਪਤਾ ਹੈ ਕਿ ਸਪੇਸ ਵਿੱਚ ਇੱਕ ਸਟੇਸ਼ਨ ਵੀ ਬਣਾਇਆ ਗਿਆ ਹੈ। ਆਓ ਜਾਣਦੇ ਹਾਂ ਇਸਨੂੰ ਕਿਵੇਂ ਤਿਆਰ ਕੀਤਾ ਗਿਆ ਸੀ।

International Space Station

1/5
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ 25 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜੋ ਦੋ ਸਾਲਾਂ ਵਿੱਚ ਪੂਰਾ ਹੋ ਗਿਆ ਸੀ। ਅੱਜ ਉਸ ਨੂੰ ਤਿਆਰ ਹੋਏ 23 ਸਾਲ ਹੋ ਗਏ ਹਨ।
2/5
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਨੇ ਸਾਲ 2000 ਵਿੱਚ ਅੰਸ਼ਕ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਇਹ 2009 ਵਿੱਚ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਸੀ।
3/5
ਇਸ ਨੂੰ ਤਿਆਰ ਕਰਨ ਲਈ ਨਾਸਾ, ਜਾਪਾਨੀ ਸਪੇਸ ਏਜੰਸੀ JAXA, ਰੂਸੀ ਸਪੇਸ ਏਜੰਸੀ Roscosmos, ਕੈਨੇਡੀਅਨ ਸਪੇਸ ਏਜੰਸੀ CSA ਅਤੇ ਯੂਰਪੀਅਨ ਸਪੇਸ ਏਜੰਸੀ ESA ਨੇ ਮਿਲ ਕੇ ਇਹ ਪ੍ਰੋਜੈਕਟ ਤਿਆਰ ਕੀਤਾ ਹੈ।
4/5
ਇਸ ਪ੍ਰੋਜੈਕਟ ਤਹਿਤ 1508 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਸੈਂਸਰ, ਸ਼ੀਸ਼ੇ, ਸਵਿੱਚ ਆਦਿ ਤੋਂ ਲੈ ਕੇ ਪੌਲੀਮਰ, ਲੇਅਰਾਂ ਅਤੇ ਕੰਪੋਜ਼ਿਟ ਮਟੀਰੀਅਲ ਸ਼ਾਮਲ ਸਨ।
5/5
ਇਸ ਸਟੇਸ਼ਨ ਨੂੰ ਤਿਆਰ ਕਰਨ ਲਈ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਗਈ ਹੈ। ਐਲੂਮੀਨੀਅਮ ਹਲਕਾ ਹੈ ਅਤੇ ਸਟੀਲ ਮਜ਼ਬੂਤ ਹੈ। ਇਸ ਲਈ ਦੋਵਾਂ ਦੇ ਤਾਲਮੇਲ ਨਾਲ ਘੱਟ ਵਜ਼ਨ ਵਾਲਾ ਮਜ਼ਬੂਤ ਸਟੇਸ਼ਨ ਤਿਆਰ ਕੀਤਾ ਗਿਆ ਹੈ।
Sponsored Links by Taboola