E-Rickshaw: ਕੀ ਤੁਹਾਨੂੰ ਪਤਾ ਹੈ, ਸੜਕ ‘ਤੇ ਹਰ ਪਾਸੇ ਨਜ਼ਰ ਆਉਣ ਵਾਲਾ ਈ-ਰਿਕਸ਼ਾ ਕਿੰਨੇ ‘ਚ ਆਉਂਦਾ?
ਈ-ਰਿਕਸ਼ਾ ਬੈਟਰੀ 'ਤੇ ਚੱਲਦਾ ਹੈ। ਇਸ ਕਾਰਨ ਪ੍ਰਦੂਸ਼ਣ ਵੀ ਕਾਫੀ ਘੱਟ ਜਾਂਦਾ ਹੈ। ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਦੇ ਨਾਂ 'ਤੇ ਇਸ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ।
Download ABP Live App and Watch All Latest Videos
View In Appਜਦੋਂ ਤੋਂ ਈ-ਰਿਕਸ਼ਾ ਬਾਜ਼ਾਰ ਵਿਚ ਆਇਆ ਹੈ, ਇਸ ਨੇ ਡੀਜ਼ਲ ਆਟੋ ਰਿਕਸ਼ਾ ਅਤੇ ਵਿਕਰਮ ਦਾ ਬਾਜ਼ਾਰ ਲਗਭਗ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੀ ਘੱਟ ਕੀਮਤ ਨੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾ ਦਿੱਤਾ ਹੈ।
ਇੱਕ ਈ-ਰਿਕਸ਼ਾ ਵਿੱਚ ਡਰਾਈਵਰ ਸਮੇਤ 5 ਲੋਕ ਆਰਾਮ ਨਾਲ ਬੈਠ ਸਕਦੇ ਹਨ। ਹਾਲਾਂਕਿ, ਸ਼ਹਿਰਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਡਰਾਈਵਰ ਇੱਕ ਵਿਅਕਤੀ ਨੂੰ ਆਪਣੀ ਸੀਟ 'ਤੇ ਵੀ ਬਿਠਾ ਦਿੰਦਾ ਹੈ।
ਕਿਰਾਏ ਦੀ ਗੱਲ ਕਰੀਏ ਤਾਂ ਈ-ਰਿਕਸ਼ਾ ਵਿੱਚ ਸੀਮਤ ਦੂਰੀ ਲਈ ਹਰ ਵਿਅਕਤੀ ਤੋਂ 10 ਰੁਪਏ ਜਾਂ 20 ਰੁਪਏ ਲਏ ਜਾਂਦੇ ਹਨ। ਈ-ਰਿਕਸ਼ਾ ਦਿੱਲੀ, ਨੋਇਡਾ, ਗੁਰੂਗ੍ਰਾਮ ਅਤੇ ਹੋਰ ਮੈਟਰੋ ਸ਼ਹਿਰਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਸਭ ਤੋਂ ਸੁਵਿਧਾਜਨਕ ਸਾਧਨ ਹੈ।
ਈ-ਰਿਕਸ਼ਾ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਇਕ ਲੱਖ ਤੋਂ ਦੋ ਲੱਖ ਦੇ ਵਿਚਕਾਰ ਆਉਂਦਾ ਹੈ। ਈ-ਰਿਕਸ਼ਾ ਦੀਆਂ ਸਹੂਲਤਾਂ ਅਤੇ ਗੁਣਵੱਤਾ ਦੇ ਆਧਾਰ 'ਤੇ, ਇਸਦੀ ਕੀਮਤ ਵਧ ਜਾਂ ਘਟ ਸਕਦੀ ਹੈ।