ਦੋ ਸਾਲਾਂ ਤੋਂ ਬੱਚੇ ਦੇ ਨੱਕ 'ਚੋਂ ਆ ਰਹੀ ਸੀ ਬਦਬੂ, ਐਕਸ-ਰੇਅ ਕਰਵਾਇਆ ਤਾਂ ਡਾਕਟਰ ਦੇ ਵੀ ਉੱਡ ਗਏ ਹੋਸ਼
ਚੀਨ ਦੇ ਹੇਨਾਨ ਰਾਜ ਦੇ ਜਿਆਓਜ਼ੂਓ ਦਾ ਇੱਕ 7 ਸਾਲਾ ਲੜਕਾ ਆਪਣੇ ਮਾਤਾ-ਪਿਤਾ ਨੂੰ ਦੱਸ ਰਿਹਾ ਸੀ ਕਿ ਉਸ ਨੂੰ ਘੱਟੋ-ਘੱਟ ਦੋ ਸਾਲਾਂ ਤੋਂ ਕਿਸੇ ਚੀਜ਼ ਦੀ ਬਦਬੂ ਆ ਰਹੀ ਸੀ, ਪਰ ਉਹ ਕਦੇ ਸਮਝ ਨਹੀਂ ਆਈ ਕਿ ਹੈ ਕੀ ਚੀਜ਼।
Download ABP Live App and Watch All Latest Videos
View In Appਮਾਪੇ ਸਮਝ ਨੂੰ ਸਮਝ ਨਹੀਂ ਆਈ ਕਿ ਉਸ ਨੂੰ ਕੀ ਹੋ ਰਿਹਾ ਹੈ ਅਤੇ 7 ਸਾਲ ਦਾ ਬੱਚਾ ਵੀ ਇਸ ਨੂੰ ਸਮਝਾ ਨਹੀਂ ਸਕਿਆ। ਇਸ ਲਈ ਮਾਪਿਆਂ ਨੇ ਬੱਚੇ ਦੀਆਂ ਗੱਲਾਂ ਨੂੰ ਮਨਘੜਤ ਦਾਅਵਾ ਸਮਝ ਕੇ ਅਣਗੌਲਿਆ ਕਰ ਦਿੱਤਾ।
ਹਾਲ ਹੀ ਵਿੱਚ ਜਦੋਂ ਬੱਚੇ ਨੂੰ ਤਕਲੀਫ ਹੋਣ ਲੱਗੀ ਅਤੇ ਉਸ ਦੀਆਂ ਸ਼ਿਕਾਇਤਾਂ ਵਧਣ ਲੱਗ ਗਈਆਂ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਕੋਲ ਲੈ ਗਏ। ਜਦੋਂ ਉਸ ਦੀਆਂ ਨਸਾਂ ਦੀ ਜਾਂਚ ਕੀਤੀ ਗਈ ਤਾਂ ਡਾਕਟਰ ਵੀ ਦੰਗ ਰਹਿ ਗਿਆ।
ਬੱਚੇ ਦੇ ਨੱਕ ਦੇ ਐਕਸ-ਰੇ ਵਿੱਚ ਇੱਕ ਕਾਲੇ ਰੰਗ ਦਾ ਪਦਾਰਥ ਨਜ਼ਰ ਆਇਆ, ਜਿਸ ਦੀ ਪੁਸ਼ਟੀ ਉਸਦੇ ਸਿਰ ਦੇ ਸੀਟੀ ਸਕੈਨ ਤੋਂ ਹੋਈ। ਇਹ ਇੱਕ ਵੱਡਾ ਪੇਚ ਸੀ ਜੋ ਪਿਛਲੇ ਦੋ ਸਾਲਾਂ ਤੋਂ ਉਸਦੇ ਨੱਕ ਵਿੱਚ ਫਸਿਆ ਹੋਇਆ ਸੀ।
ਬੱਚੇ ਦੇ ਨੱਕ 'ਚੋਂ ਪੀਕ ਨਿਕਲ ਰਹੀ ਸੀ ਅਤੇ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਨਾਲ ਨੁਕਸਾਨ ਹੋ ਸਕਦਾ ਸੀ। ਇਸ ਸਭ ਤੋਂ ਬਚਣ ਲਈ ਬੱਚੇ ਦੇ ਮਾਤਾ-ਪਿਤਾ ਨੇ ਈ.ਐਨ.ਟੀ. ਮਾਹਿਰ ਡਾਕਟਰ ਦੀ ਸਲਾਹ ਲਈ ਅਤੇ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਲਿਆ।
ਹਸਪਤਾਲ ਦੇ ਬੁਲਾਰੇ ਨੇ 'ਐਲੀਫੈਂਟ ਨਿਊਜ਼' ਨੂੰ ਦੱਸਿਆ ਕਿ ਬੱਚੇ ਦੇ ਨੱਕ 'ਚ ਪੇਚ ਕਾਫੀ ਸਮੇਂ ਤੋਂ ਫਸਿਆ ਹੋਇਆ ਸੀ, ਇਸ ਲਈ ਉਸ 'ਤੇ ਪਰਤਾਂ ਜਮ੍ਹਾ ਹੋ ਗਈਆਂ ਸਨ। ਨੱਕ ਦੀ ਸਫਾਈ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਲੋਹੇ ਦਾ ਪੇਚ ਸੀ।