ਦੇਸ਼ ਦਾ ਅਜਿਹਾ ਰੇਲਵੇ ਸਟੇਸ਼ਨ, ਜਿਥੋਂ ਦਿਨ 'ਚ ਨਹੀਂ ਲੰਘਦੀ ਕੋਈ ਰੇਲਗੱਡੀ, ਜਾਣੋ ਇਦਾਂ ਕਿਉਂ?
ਆਮ ਤੌਰ 'ਤੇ ਦਿਨ ਵੇਲੇ ਰੇਲਵੇ ਸਟੇਸ਼ਨ 'ਤੇ ਕਾਫੀ ਭੀੜ ਰਹਿੰਦੀ ਹੈ ਪਰ ਦਿਨ ਵੇਲੇ ਕੋਈ ਵੀ ਰੇਲਗੱਡੀ ਨਾ ਆਉਣ ਕਾਰਨ ਇੱਥੇ ਦਿਨ ਵੇਲੇ ਵੀ ਯਾਤਰੀ ਨਜ਼ਰ ਨਹੀਂ ਆਉਂਦੇ।
Download ABP Live App and Watch All Latest Videos
View In Appਇਸ ਅਨੋਖੇ ਰੇਲਵੇ ਸਟੇਸ਼ਨ ਦਾ ਨਾਂ ਸ਼ਿਵਪੁਰੀ ਹੈ। ਸ਼ਿਵਪੁਰੀ ਸਟੇਸ਼ਨ ਤੋਂ ਦਿਨ ਵੇਲੇ ਇੱਕ ਵੀ ਟਰੇਨ ਨਹੀਂ ਲੰਘਦੀ। ਇਹ ਸਟੇਸ਼ਨ ਮੱਧ ਪ੍ਰਦੇਸ਼ ਵਿੱਚ ਪੈਂਦਾ ਹੈ।
ਦਿਨ ਵੇਲੇ ਇਹ ਸਟੇਸ਼ਨ ਪੂਰੀ ਤਰ੍ਹਾਂ ਸੁੰਨਸਾਨ ਰਹਿੰਦਾ ਹੈ। ਦਿਨ ਵੇਲੇ ਯਾਤਰੀਆਂ ਦੀ ਆਵਾਜਾਈ ਘੱਟ ਹੁੰਦੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਇੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਨਾ ਤੋਂ ਗਵਾਲੀਅਰ ਟ੍ਰੈਕ 'ਤੇ ਦਿਨ ਵੇਲੇ ਪੈਸੰਜਰ ਟਰੇਨ ਚਲਾਈ ਜਾ ਸਕਦੀ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਦੁਪਹਿਰ 12 ਵਜੇ ਤੋਂ ਬਾਅਦ ਸ਼ਾਮ ਤੱਕ ਸ਼ਿਵਪੁਰੀ ਰੇਲਵੇ ਸਟੇਸ਼ਨ ਤੋਂ ਕੋਈ ਯਾਤਰੀ ਰੇਲਗੱਡੀ ਨਹੀਂ ਚੱਲੀ। ਲੋਕਾਂ ਨੂੰ ਗਵਾਲੀਅਰ, ਗੁਨਾ ਜਾਂ ਹੋਰ ਥਾਵਾਂ ’ਤੇ ਜਾਣ ਲਈ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਹੈ। ਰਿਪੋਰਟਾਂ ਮੁਤਾਬਕ ਕਈ ਵਾਰ ਇੱਥੇ ਮੇਮੂ ਟਰੇਨ ਚਲਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ।