Richest Cities: ਇਹ ਹਨ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰ, ਦਿੱਲੀ ਤੇ ਮੁੰਬਈ ਕਿਹੜੇ ਨੰਬਰ ‘ਤੇ?
ਇਨਵੈਸਟਮੈਂਟ ਮਾਈਗ੍ਰੇਸ਼ਨ ਫਰਮ ਹੈਨਲੇ ਐਂਡ ਪਾਰਟਨਰਸ ਨੇ ਆਪਣੀ ਇਕ ਰਿਪੋਰਟ 'ਚ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਬਾਰੇ ਦੱਸਿਆ ਹੈ।
Download ABP Live App and Watch All Latest Videos
View In Appਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ 58 ਅਰਬਪਤੀ ਰਹਿੰਦੇ ਹਨ। ਇਹ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਹੈ।
ਲਿਸਟ ਵਿਚ ਦੂਜੇ ਨੰਬਰ 'ਤੇ ਜਾਪਾਨ ਦੀ ਰਾਜਧਾਨੀ ਟੋਕੀਓ ਹੈ। ਇਸ ਸ਼ਹਿਰ ਵਿੱਚ 14 ਅਰਬਪਤੀ ਰਹਿੰਦੇ ਹਨ।
ਅਮਰੀਕਾ ਦਾ ਸਿਰਫ਼ ਇੱਕ ਹੀ ਸ਼ਹਿਰ ਇਸ ਸੂਚੀ ਵਿੱਚ ਤੀਜੇ ਨੰਬਰ 'ਤੇ ਹੈ। ਇੱਥੇ ਦਾ ਸੈਨ ਫਰਾਂਸਿਸਕੋ ਅਤੇ ਸਿਲੀਕਾਨ ਵੈਲੀ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਸ਼ਹਿਰ ਹੈ।
ਦੁਨੀਆ ਦੇ ਟਾਪ ਦੇ ਸ਼ਹਿਰਾਂ ਦੀ ਲਿਸਟ ਵਿੱਚ ਯੂਰਪ ਦਾ ਸਿਰਫ ਇੱਕ ਸ਼ਹਿਰ ਸ਼ਾਮਲ ਹੈ। ਇਸ ਲਿਸਟ 'ਚ ਬ੍ਰਿਟੇਨ ਦੀ ਰਾਜਧਾਨੀ ਲੰਡਨ ਚੌਥੇ ਸਥਾਨ 'ਤੇ ਹੈ।
ਰਿਪੋਰਟ ਮੁਤਾਬਕ ਸਿੰਗਾਪੁਰ ਦੁਨੀਆ ਦਾ ਪੰਜਵਾਂ ਸਭ ਤੋਂ ਅਮੀਰ ਸ਼ਹਿਰ ਹੈ।
ਲਾਸ ਏਂਜਿਲਸ, ਮੀਡੀਆ, ਮਨੋਰੰਜਨ, ਤਕਨਾਲੋਜੀ ਅਤੇ ਰੀਅਲ ਅਸਟੇਟ ਦੇ ਪ੍ਰਮੁੱਖ ਉਦਯੋਗਾਂ ਵਾਲਾ ਸ਼ਹਿਰ, ਦੁਨੀਆ ਦਾ ਛੇਵਾਂ ਸਭ ਤੋਂ ਅਮੀਰ ਸ਼ਹਿਰ ਹੈ।
ਹਾਂਗਕਾਂਗ ਦੁਨੀਆ ਦਾ ਸੱਤਵਾਂ ਸਭ ਤੋਂ ਅਮੀਰ ਸ਼ਹਿਰ ਹੈ। ਇੱਥੇ 32 ਅਰਬਪਤੀ ਰਹਿੰਦੇ ਹਨ।
ਰਿਪੋਰਟ ਮੁਤਾਬਕ ਇਸ ਸੂਚੀ 'ਚ ਮੁੰਬਈ 21ਵੇਂ ਨੰਬਰ 'ਤੇ ਹੈ। ਇੱਥੇ 29 ਅਰਬਪਤੀ ਰਹਿੰਦੇ ਹਨ। ਜਦਕਿ 16 ਅਰਬਪਤੀਆਂ ਦੇ ਨਾਲ ਦਿੱਲੀ ਦੁਨੀਆ ਦਾ 36ਵਾਂ ਸਭ ਤੋਂ ਅਮੀਰ ਸ਼ਹਿਰ ਹੈ।