Traffic Challan: ਤੁਹਾਡੀ ਕਾਰ ਜਾਂ ਬਾਈਕ ਦੇ ਹੋਏ ਕਿੰਨੇ ਚਲਾਨ, ਇਦਾਂ ਕਰ ਸਕਦੇ ਪਤਾ, ਜਾਣੋ ਤਰੀਕਾ
ਸੜਕ 'ਤੇ ਗੱਡੀ ਚਲਾਉਣ ਦੇ ਕੁਝ ਨਿਯਮ ਹੁੰਦੇ ਹਨ, ਜਦੋਂ ਲੋਕ ਆਪਣੀ ਕਾਰ ਜਾਂ ਬਾਈਕ 'ਤੇ ਬਾਹਰ ਜਾਂਦੇ ਹਨ ਅਤੇ ਉਹ ਜੇਕਰ ਨਿਯਮ ਤੋੜਦੇ ਹਨ ਤਾਂ ਚਲਾਨ ਕੱਟਿਆ ਜਾਂਦਾ ਹੈ।
Download ABP Live App and Watch All Latest Videos
View In Appਹੁਣ ਸ਼ਹਿਰਾਂ ਵਿੱਚ ਜ਼ਿਆਦਾਤਰ ਚਲਾਨ ਪੁਲਿਸ ਵੱਲੋਂ ਨਹੀਂ ਸਗੋਂ ਸੜਕਾਂ ’ਤੇ ਲੱਗੇ ਕੈਮਰਿਆਂ ਅਤੇ ਲਾਲ ਬੱਤੀਆਂ ਰਾਹੀਂ ਕੀਤੇ ਜਾਂਦੇ ਹਨ।
ਅਜਿਹੇ 'ਚ ਕੁਝ ਲੋਕਾਂ ਨੂੰ ਤੁਰੰਤ ਮੈਸੇਜ ਮਿਲ ਜਾਂਦਾ ਹੈ ਜਦਕਿ ਕੁਝ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ।
ਤੁਸੀਂ ਇੱਕ ਮਿੰਟ ਵਿੱਚ ਆਪਣੀ ਬਾਈਕ ਜਾਂ ਕਾਰ ਦਾ ਚਲਾਨ ਚੈੱਕ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ echallan.parivahan.gov.in 'ਤੇ ਜਾਣਾ ਹੋਵੇਗਾ।
ਇਸ ਵੈੱਬਸਾਈਟ 'ਤੇ ਜਾਣ ਤੋਂ ਬਾਅਦ, ਤੁਹਾਨੂੰ Get Challan Status ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਵਾਹਨ ਨੰਬਰ, ਚਲਾਨ ਨੰਬਰ ਜਾਂ ਲਾਇਸੈਂਸ ਨੰਬਰ ਵਰਗੀ ਕੁਝ ਜਾਣਕਾਰੀ ਦੇਣੀ ਪਵੇਗੀ।
ਜਾਣਕਾਰੀ ਦੇਣ ਅਤੇ ਕੈਪਚਾ ਭਰਨ ਤੋਂ ਬਾਅਦ, ਤੁਹਾਡੇ ਸਾਰੇ ਚਲਾਨਾਂ ਦਾ ਸਟੇਟਸ ਤੁਹਾਡੇ ਸਾਹਮਣੇ ਖੁੱਲਣ ਵਾਲੀ ਸਕ੍ਰੀਨ ‘ਤੇ ਨਜ਼ਰ ਆ ਜਾਵੇਗਾ। ਤੁਹਾਡੇ ਸਾਰੇ ਜਮ੍ਹਾਂ ਅਤੇ ਨਵੇਂ ਚਲਾਨ ਇੱਥੇ ਨਜ਼ਰ ਆਉਣਗੇ।