Uttar Pradesh Tallest Building: ਉੱਤਰ ਪ੍ਰਦੇਸ਼ ਦੀ ਸਭ ਤੋਂ ਉੱਚੀ ਇਮਾਰਤ ਕਿੱਥੇ ਹੈ? ਲਖਨਊ ਨਹੀਂ ਸਹੀ ਜਵਾਬ, ਵੇਖੋ ਤਸਵੀਰਾਂ
ਉੱਤਰ ਪ੍ਰਦੇਸ਼ ਹੁਣ ਲਗਾਤਾਰ ਤਰੱਕੀ ਵੱਲ ਵੱਧ ਰਿਹਾ ਹੈ ਅਤੇ ਮੈਟਰੋ ਸ਼ਹਿਰਾਂ ਵਾਂਗ ਹਰ ਥਾਂ ਵੱਡੀਆਂ ਇਮਾਰਤਾਂ ਬਣ ਰਹੀਆਂ ਹਨ। ਕਈ ਥਾਵਾਂ ’ਤੇ 30-40 ਤੋਂ ਵੱਧ ਮੰਜ਼ਿਲਾਂ ਦੀਆਂ ਇਮਾਰਤਾਂ ਹਨ।
Download ABP Live App and Watch All Latest Videos
View In Appਜੇਕਰ ਸੂਬੇ ਦੀ ਸਭ ਤੋਂ ਉੱਚੀ ਇਮਾਰਤ ਦੀ ਗੱਲ ਕਰੀਏ ਤਾਂ ਇਹ ਰਾਜ ਦੀ ਰਾਜਧਾਨੀ ਲਖਨਊ ਵਿੱਚ ਨਹੀਂ, ਸਗੋਂ ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਸੈਕਟਰ 94 ਵਿੱਚ ਹੈ।
ਕਿਸ ਦੀ ਹੈ ਇੰਨੀ ਉੱਚੀ ਇਮਾਰਤ - ਸਭ ਤੋਂ ਉੱਚੀ ਇਮਾਰਤ ਸੁਪਰਟੈਕ ਬਿਲਡਰ ਦੀ ਹੈ, ਜਿਸ ਨੂੰ ਸੂਬੇ ਦੀ ਸਭ ਤੋਂ ਉੱਚੀ ਇਮਾਰਤ ਮੰਨਿਆ ਜਾਂਦਾ ਹੈ।
ਨੋਇਡਾ ਦੀ ਇਸ ਇਮਾਰਤ ਦੀ ਉਚਾਈ ਲਗਭਗ 300 ਮੀਟਰ ਹੈ ਅਤੇ ਇਸ ਦੀਆਂ 80 ਮੰਜ਼ਿਲਾਂ ਹਨ। ਉੱਤਰ ਪ੍ਰਦੇਸ਼ ਵਿੱਚ 80 ਮੰਜ਼ਿਲਾਂ ਦੀ ਇਮਾਰਤ ਆਮ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਇੱਥੇ ਕਈ ਫਲੈਟ ਹਨ, ਜਿਨ੍ਹਾਂ ਵਿੱਚ 600 ਸਟੂਡੀਓ ਅਪਾਰਟਮੈਂਟ ਅਤੇ 250 ਰਿਹਾਇਸ਼ੀ ਕੰਪਲੈਕਸ ਹਨ।
ਜੇਕਰ ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਇਮਾਰਤ ਭਾਰਤ ਦੀ ਦੂਜੀ ਸਭ ਤੋਂ ਵੱਡੀ ਇਮਾਰਤ ਹੈ। ਜਦੋਂ ਇਹ ਇਮਾਰਤ ਬਣੀ ਸੀ, ਉਸ ਸਮੇਂ ਬਹੁਤ ਸਾਰੇ ਲੋਕ ਇਸ ਨੂੰ ਦੇਖਣ ਆਉਂਦੇ ਸਨ।