ਹਾਥੀ ਦੇ ਦੰਦ ਇੰਨੇ ਮਹਿੰਗੇ ਕਿਉਂ ਵਿਕਦੇ ਹਨ, ਆਖ਼ਿਰ ਇਨ੍ਹਾਂ ਦਾ ਅਜਿਹਾ ਕੀ ਬਣਦਾ ਹੈ?
ਹਾਥੀਆਂ ਦੀ ਹੱਤਿਆ ਸਭ ਤੋਂ ਜ਼ਿਆਦਾ ਉਨ੍ਹਾਂ ਦੇ ਦੰਦਾਂ ਦੇ ਲਾਲਚ 'ਚ ਕੀਤੀ ਜਾਂਦੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਆਖਿਰ ਉਨ੍ਹਾਂ ਦੇ ਦੰਦ ਵੇਚ ਕੇ ਕਿੰਨੇ ਪੈਸੇ ਮਿਲਦੇ ਹਨ, ਜਿਸ ਦਾ ਸ਼ਿਕਾਰੀ ਇੰਨਾ ਵੱਡਾ ਜੋਖਮ ਉਠਾਉਂਦੇ ਹਨ।
Download ABP Live App and Watch All Latest Videos
View In Appਹਾਥੀ ਦੇ ਦੰਦ ਦੀਆਂ ਕੀਮਤਾਂ ਬਾਰੇ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਪਰ ਜਦੋਂ ਵੀ ਅਸੀਂ ਇਸ ਬਾਰੇ ਸੁਣਦੇ ਹਾਂ, ਅਸੀਂ ਹੈਰਾਨ ਹੁੰਦੇ ਹਾਂ ਕਿ ਆਖ਼ਿਰ ਇਹ ਇੰਨਾ ਮਹਿੰਗਾ ਕਿਉਂ ਹੁੰਦਾ ਹੈ ਅਤੇ ਸਭ ਤੋਂ ਵੱਡੀ ਗੱਲ ਮਾਰਕੀਟ ਵਿੱਚ ਇਸਦੀ ਇੰਨੀ ਮੰਗ ਕਿਉਂ ਹੈ?
ਅਸਲ ਵਿੱਚ ਹਾਥੀ ਦੰਦ ਦੀ ਵਰਤੋਂ ਗਹਿਣੇ ਬਣਾਉਣ ਲਈ ਕੀਤੀ ਜਾਂਦੀ ਹੈ। ਗਲੇ ਵਿਚ ਪਹਿਨਣ ਲਈ ਹਾਰ, ਗੁੱਟ 'ਚ ਪਹਿਨਣ ਲਈ ਚੂੜੀਆਂ ਅਤੇ ਬਟਨ ਵਰਗੇ ਗਹਿਣੇ ਬਣਾਏ ਜਾਂਦੇ ਹਨ।
ਇਸ ਦੀ ਮਹਿੰਗੀ ਵਿਕਰੀ ਦਾ ਸਭ ਤੋਂ ਵੱਡਾ ਕਾਰਨ ਸਮਾਜ ਦੇ ਕੁਝ ਵੱਡੇ ਲੋਕ ਹਨ। ਦਰਅਸਲ, ਵੱਡੇ ਲੋਕਾਂ ਵਿੱਚ ਇਹ ਸਟੇਟਸ ਸਿੰਬਲ ਦੀ ਗੱਲ ਹੁੰਦੀ ਹੈ, ਇਹੀ ਕਾਰਨ ਹੈ ਕਿ ਇਹ ਐਨਾ ਮਹਿੰਗਾ ਵਿਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਪੁਰਾਣੇ ਸਮਿਆਂ 'ਚ ਵੀ ਸ਼ਾਹੀ ਪਰਿਵਾਰ ਦੇ ਲੋਕਾਂ 'ਚ ਇਸ ਤੋਂ ਬਣੇ ਗਹਿਣਿਆਂ ਦੀ ਕਾਫੀ ਮੰਗ ਹੁੰਦੀ ਸੀ। ਕਈ ਵਿਸ਼ੇਸ਼ ਥਾਵਾਂ 'ਤੇ ਹਾਥੀ ਦੰਦ ਵੀ ਆਮ ਸੱਭਿਆਚਾਰ ਦਾ ਹਿੱਸਾ ਸਨ।
ਹਾਲਾਂਕਿ ਹਾਥੀ ਦੰਦ ਦਾ ਵਪਾਰ ਗੈਰ-ਕਾਨੂੰਨੀ ਹੈ। ਇਸ ਸਬੰਧੀ ਕਾਰੋਬਾਰ ਕਰਨ 'ਤੇ 'ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ' ਦੀ ਧਾਰਾ 9 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।