Wine ਦੇ ਗਲਾਸ 'ਚ ਡੰਡੀ ਕਿਉਂ ਹੁੰਦੀ ਹੈ, ਡਿਜ਼ਾਇਨ ਜਾਂ ਕੁੱਝ ਹੋਰ ਵਜ੍ਹਾ
ਤੁਸੀਂ ਫਿਲਮਾਂ 'ਚ ਕਈ ਵਾਰ ਲੋਕਾਂ ਨੂੰ ਵਾਈਨ ਪੀਂਦੇ ਹੋਏ ਦੇਖਿਆ ਹੋਵੇਗਾ ਜਾਂ ਜੇ ਤੁਸੀਂ ਵੀ ਕਿਤੇ ਸ਼ਰਾਬ ਪੀਤੀ ਹੈ ਤਾਂ ਇਹ ਜ਼ਰੂਰ ਕਿਸੇ ਵੱਖਰੇ ਤਰ੍ਹਾਂ ਦੇ ਗਲਾਸ 'ਚ ਪੀਤੀ ਹੋਵੇਗੀ।
Download ABP Live App and Watch All Latest Videos
View In Appਇਸ ਕੱਚ ਦੇ ਗਲਾਸ ਦੇ ਹੇਠਾਂ ਇੱਕ ਡੰਡੀ ਨਿਕਲਦੀ ਹੈ। ਜਿਸ ਨੂੰ ਫੜ ਕੇ ਸ਼ਰਾਬ ਜਾਂ ਵਾਈਨ ਪੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਗਲਾਸ ਨੂੰ ਇਸ ਤਰ੍ਹਾਂ ਬਣਾਉਣ ਪਿੱਛੇ ਕੀ ਕਾਰਨ ਸੀ।
ਦਰਅਸਲ, ਵਾਈਨ ਪੀਣ ਦਾ ਇੱਕ ਖਾਸ ਤਰੀਕਾ ਹੈ। ਇਹ ਸਿਰਫ਼ ਇੱਕ ਨਿਸ਼ਚਿਤ ਤਾਪਮਾਨ 'ਤੇ ਹੀ ਪੀਤਾ ਜਾਂਦਾ ਹੈ। ਅਜਿਹੇ 'ਚ ਇਸ ਦੇ ਲਈ ਵੱਖਰੇ ਤੌਰ 'ਤੇ ਗਲਾਸ ਵੀ ਬਣਾਇਆ ਗਿਆ ਹੈ।
ਕਿਹਾ ਜਾਂਦਾ ਹੈ ਕਿ ਜੇ ਵਾਈਨ ਨਾਲ ਭਰਿਆ ਗਿਲਾਸ ਹੱਥ ਨਾਲ ਫੜਿਆ ਜਾਵੇ ਤਾਂ ਹੱਥ ਦੀ ਗਰਮੀ ਕਾਰਨ ਇਸ ਦਾ ਤਾਪਮਾਨ ਬਦਲ ਜਾਵੇਗਾ ਤੇ ਇਹ ਜਲਦੀ ਗਰਮ ਹੋ ਜਾਵੇਗਾ।
ਇਸ ਲਈ ਇਸ ਨੂੰ ਪੀਣ ਲਈ ਇੱਕ ਵੱਖਰਾ ਗਲਾਸ ਬਣਾਇਆ ਗਿਆ ਸੀ, ਜਿਸ ਵਿੱਚ ਹੇਠਾਂ ਤੱਕ ਇੱਕ ਡੰਡੀ ਹੁੰਦੀ ਹੈ। ਅਜਿਹੇ 'ਚ ਗਲਾਸ ਨੂੰ ਹੱਥ ਨਾਲ ਫੜਨ ਦੀ ਬਜਾਏ ਇਸ ਡੰਡੇ ਨਾਲ ਫੜ ਕੇ ਪੀਤਾ ਜਾਂਦਾ ਹੈ। ਹੱਥ ਦੀ ਗਰਮੀ ਨਾਲ. ਵਾਈਨ ਜਲਦੀ ਗਰਮ ਨਹੀਂ ਹੁੰਦੀ।