Pitbull Dog: ਗੈਰ-ਕਾਨੂੰਨੀ ਢੰਗ ਨਾਲ ਰੱਖੇ ਪਿੱਟਬੁਲ ਦੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ
ਦੁਨੀਆ ਵਿੱਚ ਕੁੱਤਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਹਨ। ਜਿਨ੍ਹਾਂ ਵਿੱਚੋਂ ਕੁਝ ਆਮ ਹਨ ਤੇ ਉੱਥੇ ਹੀ ਕੁਝ ਬਹੁਤ ਖਤਰਨਾਕ ਵੀ ਹਨ। ਇਹਨਾਂ ਵਿੱਚੋਂ ਇੱਕ ਹੈ ਪਿਟਬੁੱਲ। ਪਿਟਬੁੱਲ ਨੂੰ ਕੁੱਤੇ ਦੀ ਖਤਰਨਾਕ ਨਸਲ ਮੰਨਿਆ ਜਾਂਦਾ ਹੈ। ਅਤੇ ਅੱਜਕੱਲ੍ਹ ਕੁੱਤਿਆਂ ਨੂੰ ਲੈ ਕੇ ਕਈ ਹਾਦਸੇ ਵੀ ਸਾਹਮਣੇ ਆ ਰਹੇ ਹਨ।
Download ABP Live App and Watch All Latest Videos
View In Appਅਜਿਹੇ 'ਚ ਹੁਣ ਖੁਦ ਪਿਟਬੁੱਲ ਕੁੱਤੇ ਨੂੰ ਰੱਖਣ ਲਈ ਲਾਇਸੈਂਸ ਦੀ ਲੋੜ ਹੋਵੇਗੀ। ਪਰ ਜੇਕਰ ਤੁਹਾਡਾ ਗੁਆਂਢੀ ਗੈਰ-ਕਾਨੂੰਨੀ ਢੰਗ ਨਾਲ ਪਿੱਟਬੁਲ ਪਾਲ ਰਿਹਾ ਹੈ ਤਾਂ ਤੁਸੀਂ ਉਸ ਬਾਰੇ ਸ਼ਿਕਾਇਤ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿੱਥੇ ਅਤੇ ਕਿਵੇਂ।
ਕਿਸੇ ਵੀ ਵਿਅਕਤੀ ਨੂੰ ਪਿਟਬੁਲ ਕੁੱਤਾ ਰੱਖਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਜੇਕਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ। ਦਿੱਲੀ ਐਨਸੀਆਰ ਵਿੱਚ ਪਿਟਬੁਲ ਕੁੱਤਿਆਂ ਦੇ ਹਮਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਅਜਿਹੇ 'ਚ ਖਤਰਨਾਕ ਕੁੱਤਿਆਂ ਲਈ ਰਜਿਸਟ੍ਰੇਸ਼ਨ ਲਾਗੂ ਕਰ ਦਿੱਤੀ ਗਈ ਹੈ। ਜੇਕਰ ਤੁਹਾਡਾ ਗੁਆਂਢੀ ਗੈਰ-ਕਾਨੂੰਨੀ ਢੰਗ ਨਾਲ ਆਪਣੇ ਘਰ ਵਿੱਚ ਪਿੱਟਬੁਲ ਰੱਖ ਰਿਹਾ ਹੈ।
ਤਾਂ ਤੁਸੀਂ ਉਸ ਬਾਰੇ ਸ਼ਿਕਾਇਤ ਕਰ ਸਕਦੇ ਹੋ। ਇਸਦੇ ਲਈ, ਜੇਕਰ ਤੁਸੀਂ ਦਿੱਲੀ ਵਿੱਚ ਰਹਿ ਰਹੇ ਹੋ ਤਾਂ ਤੁਸੀਂ MCD ਜਾ ਕੇ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ। ਅਤੇ ਜੇਕਰ ਤੁਸੀਂ ਐਨਸੀਆਰ ਦੇ ਕਿਸੇ ਹੋਰ ਸ਼ਹਿਰ ਵਿੱਚ ਰਹਿ ਰਹੇ ਹੋ, ਤਾਂ ਤੁਸੀਂ ਉੱਥੇ ਦੀ ਸਥਾਨਕ ਅਥਾਰਟੀ ਜਿਵੇਂ ਕਿ ਨਗਰਪਾਲਿਕਾ, ਨਗਰ ਕੌਂਸਲ ਅਤੇ ਨਗਰ ਨਿਗਮ ਕੋਲ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।
ਪਿਟਬੁਲ ਕੁੱਤੇ ਨੂੰ ਬਹੁਤ ਖਤਰਨਾਕ ਨਸਲ ਮੰਨਿਆ ਜਾਂਦਾ ਹੈ। ਅਤੇ ਇਹ ਆਪਣੇ ਮਾਲਕ ਪ੍ਰਤੀ ਬਹੁਤ ਵਫ਼ਾਦਾਰ ਹੁੰਦਾ ਹੈ। ਜੇਕਰ ਇਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਸਦਾ ਮਾਲਕ ਖ਼ਤਰੇ ਵਿੱਚ ਹੈ, ਤਾਂ ਇਹ ਸਾਹਮਣੇ ਵਾਲੇ ਵਿਅਕਤੀ 'ਤੇ ਹਮਲਾ ਕਰ ਦਿੰਦਾ ਹੈ।
ਪਿਟਬੁਲ ਕੁੱਤੇ ਦਾ ਹਮਲਾ ਬਹੁਤ ਖਤਰਨਾਕ ਹੁੰਦਾ ਹੈ ਜਿਸ ਵਿੱਚ ਜਾਨ ਵੀ ਜਾ ਸਕਦੀ ਹੈ। ਇਸ ਲਈ ਇਨ੍ਹਾਂ ਕੁੱਤਿਆਂ ਦੀ ਰਜਿਸਟ੍ਰੇਸ਼ਨ ਹੁਣ ਦਿੱਲੀ ਐਨਸੀਆਰ ਵਿੱਚ ਲਾਜ਼ਮੀ ਹੋ ਗਈ ਹੈ।