ਬੇਹੱਦ ਖ਼ੂਬਸੂਰਤ ਹੈ ਇਹ ਹਸੀਨਾ ,ਫਿਰ ਵੀ ਕਿਉਂ ਲੋਕ ਭੱਜਦੇ ਹਨ ਇਸ ਤੋਂ ਦੂਰ ? ਕਾਰਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼
ਦੁਨੀਆ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੇ ਬਰਥਮਾਰਕ ਹੁੰਦੇ ਹਨ। ਕਿਸੇ ਦੇ ਬਰਥਮਾਰਕ ਚਿਹਰੇ 'ਤੇ ਹੁੰਦੇ ਹਨ ਅਤੇ ਕਿਸੇ ਦੇ ਸਰੀਰ 'ਤੇ ਦੇਖਣ ਨੂੰ ਮਿਲ ਜਾਂਦੇ ਹਨ।
Download ABP Live App and Watch All Latest Videos
View In Appਕਈ ਲੋਕ ਅਜਿਹੇ ਵੀ ਹਨ ,ਜਿਨ੍ਹਾਂ ਨੂੰ ਇਸ ਦੀ ਵਜ੍ਹਾ ਕਰਕੇ ਮਜ਼ਾਕ ਅਤੇ ਨਫ਼ਰਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ ਪੋਲੈਂਡ ਦੀ ਰਾਜਧਾਨੀ ਵਾਰਸਾ ਦੀ ਰਹਿਣ ਵਾਲੀ ਯੂਲੀਆਨਾ ਯੂਸੇਫ ਨਾਲ ਵੀ ਹੋਇਆ ਹੈ।
ਯੂਲੀਆਨਾ ਯੂਸੇਫ ਇੱਕ ਇੰਸਟਾਗ੍ਰਾਮ ਪ੍ਰਭਾਵਕ ਹੈ। ਉਸ ਦੇ ਸਰੀਰ 'ਤੇ ਕਈ ਵੱਡੇ ਅਤੇ ਕਈ ਸਾਰੇ ਬਰਥਮਾਰਕ ਹਨ। ਉਸ ਦੀ ਇਹ ਹਾਲਤ ਜਮਾਂਦਰੂ ਹੈ। ਜਾਣਕਾਰੀ ਮੁਤਾਬਕ ਯੂਲੀਆਨਾ ਦੇ ਸਰੀਰ 'ਤੇ 2000 ਤੋਂ ਜ਼ਿਆਦਾ ਬਰਥਮਾਰਕ ਹਨ। ਬਰਥਮਾਰਕ ਦੀ ਵਜ੍ਹਾ ਕਾਰਨ ਉਸ ਨੂੰ ਬਚਪਨ ਵਿੱਚ ਕਈ ਲੋਕਾਂ ਦੇ ਮਜ਼ਾਕ ਦਾ ਸ਼ਿਕਾਰ ਹੋਣਾ ਪਿਆ ਸੀ।
ਯੂਲੀਆਨਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਬਚਪਨ 'ਚ ਕੋਈ ਵੀ ਮਾਤਾ-ਪਿਤਾ ਆਪਣੇ ਬੱਚੇ ਨੂੰ ਉਨ੍ਹਾਂ ਨਾਲ ਖੇਡਣ ਨਹੀਂ ਦਿੰਦੇ ਸਨ। ਕਿਉਂਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਨੂੰ ਇਹ ਬੀਮਾਰੀ ਜਾਂ ਇਨਫੈਕਸ਼ਨ ਹੋ ਸਕਦੀ ਹੈ।
ਯੂਲੀਆਨਾ ਯੂਸਫ 'ਕੰਜੈਨੀਟਲ ਮੇਲਾਨੋਸਾਈਟਿਕ ਨੇਵਸ' ਨਾਮਕ ਇੱਕ ਦੁਰਲੱਭ ਸਥਿਤੀ ਤੋਂ ਪੀੜਤ ਹੈ, ਜਿਸ ਨੂੰ ਬਰਾਉਨ ਬਰਥਮਾਰਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਥਿਤੀ ਨੂੰ ਜਮਾਂਦਰੂ ਮੰਨਿਆ ਜਾਂਦਾ ਹੈ।
ਯੂਲੀਆਨਾ ਦੀ ਪਿੱਠ, ਕਮਰ, ਪੇਟ, ਪੱਟ, ਲੱਤਾਂ ਅਤੇ ਬਾਹਾਂ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਬਰਥਮਾਰਕ ਹਨ। ਪਹਿਲਾਂ ਉਹ ਇਸ ਨੂੰ ਲੁਕਾਉਂਦੀ ਸੀ ਤਾਂ ਕਿ ਲੋਕ ਉਸ 'ਤੇ ਨਾਕਾਰਾਤਮਕ ਟਿੱਪਣੀਆਂ ਨਾ ਕਰਨ ਜਾਂ ਉਸ ਦਾ ਮਜ਼ਾਕ ਨਾ ਉਡਾਉਣ ਪਰ ਹੁਣ ਉਹ ਖੁੱਲ੍ਹ ਕੇ ਆਪਣੇ ਸਰੀਰ 'ਤੇ ਬਰਥਮਾਰਕ ਦਿਖਾਉਂਦੀ ਹੈ।
ਉਸਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਆਪਣੇ ਆਪ ਨੂੰ ਹਰ ਰੂਪ ਵਿੱਚ ਸਵੀਕਾਰ ਕਰਨਾ ਚਾਹੀਦਾ ਹੈ। ਯੂਲੀਆਨਾ ਕਹਿੰਦੀ ਹੈ, 'ਪਹਿਲਾਂ ਮੈਂ ਬਰਥਮਾਰਕ ਕਾਰਨ ਘਰੋਂ ਨਿਕਲਣ ਤੋਂ ਬਚਦੀ ਸੀ। ਹਾਲਾਂਕਿ ਸਭ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ। ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦੀ ਹਾਂ।
ਯੂਲੀਆਨਾ ਦਾ ਬਚਪਨ ਭਾਵੇਂ ਦੁੱਖ ਵਿੱਚ ਬੀਤਿਆ ਹੋਵੇ ਪਰ ਹੁਣ ਹਰ ਕੋਈ ਉਸ ਦੇ ਆਤਮਵਿਸ਼ਵਾਸ ਦੀ ਕਦਰ ਕਰਦਾ ਹੈ। ਯੂਲੀਆਨਾ ਨੇ ਨੇਵਿਸਕੋਪ ਨਾਂ ਦਾ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ, ਜਿਸ ਦੀ ਮਦਦ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ੁਰੂਆਤੀ ਪੜਾਅ 'ਚ ਹੀ ਪਤਾ ਲੱਗ ਜਾਵੇਗਾ।