ਪੁਲਿਸ ਵਾਲਿਆਂ ਦੀ ਗੋਦ ਨੂੰ ਪਾਲਕੀ ਬਣਾ ਕੇ ਪਾਣੀ ਪਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਕੱਲ੍ਹ ਪੰਨਾ ‘ਚ ਹੜ ਪ੍ਰਭਾਵਤ ਇਲਾਕੇ ਦਾ ਜਾਇਜਾ ਲੈਣ ਗਏ ਮੁੱਖ ਮੰਤਰੀ ਜੁੱਤੇ ਗਿੱਲੇ ਹੋਣ ਤੋਂ ਬਚਾਉਣ ਲਈ ਪੁਲਿਸ ਵਾਲਿਆਂ ਦੀ ਗੋਦੀ ਚੜੇ ਨਜ਼ਰ ਆਏ।
ਦੋਵੇਂ ਤਸਵੀਰਾਂ ਜਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ, ਤੇ ਬੀਜੇਪੀ ਬਚਾਅ ‘ਚ ਕਾਂਗਰਸ ਨੂੰ ਕੋਸਣ ਲੱਗੀ। ਕਾਂਗਰਸ ਤੇ ਬੀਜੇਪੀ ਦੀਆਂ ਦਲੀਲਾਂ ਤੋਂ ਬਿਨਾਂ ਇੱਕ ਸੱਚਾਈ ਇਹ ਵੀ ਹੈ ਕਿ ਇੱਥੇ ਸਰਕਾਰ ਹੜ੍ਹ ਰਾਹਤ ਨੂੰ ਲੈ ਕੇ ਜਮੀਨ ‘ਤੇ ਦਿਖੀ ਹੈ।
ਤਸਵੀਰਾਂ ਦੇਖ ਕੇ ਲਗਦਾ ਹੈ ਕਿ ਸ਼ਾਇਦ ਇਹਨਾਂ ਸਹਿਯੋਗੀਆਂ ਨੂੰ ਡਰ ਹੈ ਕਿ ਪੁਲਿਸ ਵਾਲਿਆਂ ਦੇ ਹੱਥਾਂ ‘ਚੋਂ ਕਿਤੇ ਸਰਕਾਰ ਤਿਲਕ ਨਾ ਜਾਏ। ਇੱਕ ਹੋਰ ਤਸਵੀਰ ‘ਚ ਸਰਕਾਰ ਸ਼ਹਿਨਸ਼ਾਹ ਬਣੇ ਹੋਏ ਸੀ। ਇਸ ਤਸਵੀਰ ‘ਚ ਮੁੱਖ ਮੰਤਰੀ ਚੌਹਾਨ ਜੁੱਤਾ ਲਾਹ ਚੁੱਕੇ ਹਨ। ਪਜਾਮੇ ਨੂੰ ਗੋਡਿਆਂ ਤੱਕ ਮੋੜਿਆ ਹੋਇਆ ਹੈ। ਪਰ ਇੱਥੇ ਤਾਂ ਉਨ੍ਹਾਂ ਦੇ ਜੁੱਤੇ ਨੂੰ ਇੱਕ ਸਹਿਯੋਗੀ ਨੇ ਹੱਥ ‘ਚ ਚੁੱਕ ਰੱਖਿਆ ਹੈ।
ਚਿੱਟੇ ਰੰਗ ਦੇ ਜੁੱਤੇ ਗੰਦੇ ਨਾ ਹੋ ਜਾਣ, ਪਜਾਮਾ ਵੀ ਕਿਤੇ ਭਿੱਜ ਨਾ ਜਾਏ। ਇਸ ਲਈ ਪੁਲਿਸ ਵਾਲਿਆਂ ਦੀ ਗੋਦੀ ਚੜ ਮੁੱਖ ਮੰਤਰੀ ਸਾਹਬ ਪਾਣੀ ਪਾਰ ਕਰ ਰਹੇ ਹਨ। ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਮੁੱਖ ਮੰਤਰੀ ਚੌਹਾਨ, ਹੜ ਦੇ ਪਾਣੀ ਤੋਂ ਹੀ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਆਪਣੇ ਇਹਨਾਂ ਪੁਲਿਸ ਵਾਲਿਆਂ ਦੇ ਮੋਢਿਆਂ ‘ਤੇ ਸ਼ਾਇਦ ਸਰਕਾਰ ਦੇ ਸਹਿਯੋਗੀਆਂ ਨੂੰ ਜਿਆਦਾ ਭਰੋਸਾ ਨਹੀਂ ਹੈ। ਇਸ ਲਈ ਦੋਵੇਂ ਪਾਸੇ ਤੋਂ ਤਿੰਨ ਹੋਰ ਲੋਕ ਵੀ ਸਹਾਰਾ ਦੇ ਰਹੇ ਹਨ।
ਪੰਜਾਬੀਓ ਸਾਵਧਾਨ! ਚੰਡੀਗੜ੍ਹ 'ਚ ਹਾਲਾਤ ਵਿਗੜੇ, ਸੁਖਨਾ ਫਲੱਡ ਗੇਟ ਖੁੱਲ੍ਹੇ, ਸਕੂਲ ਬੰਦ, ਜਾਰੀ ਹੋ ਗਿਆ ਅਲਰਟ
ਪੰਜਾਬ 'ਚ ਹੜ੍ਹ ਪੀੜਤਾਂ ਲਈ ਮਸੀਹਾ ਬਣੀ ਆਹ ਗੱਡੀ, ਲੋਕਾਂ ਦੀ ਕਰ ਰਹੀ ਮਦਦ; ਦੇਖੋ ਤਸਵੀਰਾਂ
Punjab News: ਪੰਜਾਬ 'ਚ ਅਲਰਟ ਜਾਰੀ! ਘਰਾਂ ਦੇ ਦਰਵਾਜ਼ੇ ਬੰਦ ਕਰ ਰਹੇ ਲੋਕ; ਪ੍ਰਸ਼ਾਸਨ ਵੱਲੋਂ ਕੀਤੀ ਗਈ ਇਹ ਅਪੀਲ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਜਲਦ ਮਿਲੇਗਾ ਮੋਟਾ ਗੱਫਾ
ਪੰਜਾਬ ਵਿੱਚ ਆਏ ਹੜ੍ਹ ਨੇ ਮਚਾਈ ਹਾਹਾਕਾਰ! ਇਨ੍ਹਾਂ ਜ਼ਿਲ੍ਹਿਆਂ 'ਚ ਹੋਈ ਸਭ ਤੋਂ ਜ਼ਿਆਦਾ ਤਬਾਹੀ, ਦੇਖੋ ਮੌਕੇ ਦੀਆਂ ਤਸਵੀਰਾਂ
ਬਿਹਾਰ ਚੋਣਾਂ ਕਰਕੇ ਬੀੜੀਆਂ ਤੋਂ ਘਟਾਇਆ ਗਿਆ GST ? ਕੀ ਇਹ ਸਿਹਤ ਨੂੰ ਨਹੀਂ ਕਰਦੀ ਨੁਕਸਾਨ, ਉੱਠਣ ਲੱਗੇ ਸਵਾਲ
ਸਸਰਾਲੀ ਬੰਨ੍ਹ ਕਮਜ਼ੋਰ, 14 ਪਿੰਡਾਂ 'ਤੇ ਖਤਰਾ; ਭਾਖੜਾ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ; CM ਨੇ ਬੁਲਾਈ ਕੈਬਨਿਟ ਮੀਟਿੰਗ
ਚੰਡੀਗੜ੍ਹ 'ਚ ਇਲੈਕਟ੍ਰਿਕ ਬੱਸ ਪਲਟੀ: ਚਾਰ ਲੋਕ ਜ਼ਖਮੀ, ਮਨੀਮਾਜਰਾ ਤੋਂ ਸੈਕਟਰ-17 ਬੱਸ ਸਟੈਂਡ ਆ ਰਹੀ ਸੀ, ਬ੍ਰੇਕ ਨੇ ਦਿੱਤਾ ਧੋਖਾ
Gold Silver Rate Today: ਸੋਨੇ ਅਤੇ ਚਾਂਦੀ ਦਾ ਅੱਜ ਕੀ ਰੇਟ, ਅਚਾਨਕ ਕਿਉਂ ਵਧੀ ਮੰਗ ? ਜਾਣੋ 10 ਗ੍ਰਾਮ ਸਣੇ 22 ਅਤੇ 24 ਕੈਰੇਟ ਕਿੰਨਾ ਸਸਤਾ?