ਚੰਡੀਗੜ੍ਹ: ਨਸ਼ੇ ‘ਚ ਧੁੱਤ ਵਿਦਿਆਰਥੀਆਂ ਨੇ ਮਾਮੂਲੀ ਝਗੜੇ ਤੋਂ ਬਾਅਦ 8 ਲੋਕਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਜਾਨਲੇਵਾ ਹਮਲੇ ਦੀਆਂ ਇਹ ਖਤਰਨਾਕ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋਈਆਂ ਹਨ। ਹਮਲੇ ਦਾ ਸ਼ਿਕਾਰ ਹੋਣ ਵਾਲਿਆਂ ‘ਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ 5 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 15 ‘ਚ ਮੰਗਲਵਾਰ ਰਾਤ ਦੀ ਹੈ।
ਮੰਗਲਵਾਰ ਰਾਤ 11 ਵੱਜ ਕੇ 35 ਮਿੰਟ ਤੇ ਸ਼ਰਾਬ ਦੇ ਨਸ਼ੇ ‘ਚ ਟੱਲੀ ਕੁੱਝ ਵਿਦਿਆਰਥੀ ਖੁੱਲ੍ਹੇ ‘ਚ ਪੇਸ਼ਾਬ ਕਰਨ ਨੂੰ ਲੈਕੇ ਇੱਕ ਢਾਬੇ ਵਾਲੇ ਨਾਲ ਭਿੜ ਗਏ। ਢਾਬੇ ਵਾਲਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਇੱਥੇ ਵਿਦਿਆਰਥੀ ਹਾਥਾਪਾਈ ‘ਤੇ ਉੱਤਰ ਆਏ।
ਵਿਦਿਆਰਥੀਆਂ ਦੀ ਗੱਡੀ ਨੂੰ ਸੜਕ ‘ਚ ਖੜੇ ਹੋ ਕੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਬਰੇਕ ਲਗਾਉਣ ਦੀ ਥਾਂ ਰੇਸ ਦੱਬ ਦਿੱਤੀ। ਇਸ ਦੌਰਾਨ 8 ਲੋਕ ਬੁਰੀ ਤਰਾਂ ਜਖਮੀ ਹੋ ਗਏ। ਜਖਮੀਆਂ ‘ਚ ਇੱਕ ਮੌਕੇ ‘ਤੇ ਕਾਰਵਾਈ ਲਈ ਪਹੁੰਚਿਆ ਪੁਲਿਸ ਮੁਲਾਜ਼ਮ ਵੀ ਹੈ। ਟੱਕਰ ਮਾਰਨ ਮਗਰੋਂ ਗੱਡੀ ਮੋਕੇ ਤੋਂ ਫਰਾਰ ਹੋ ਗਈ।
ਹਮਲੇ ਤੋਂ ਤੁਰੰਤ ਬਾਅਦ ਪੁਲਿਸ ਹਰਕਤ ‘ਚ ਆਈ। ਪੁਲਿਸ ਨੇ ਹਮਲੇ ‘ਚ ਵਰਤੀ ਗਈ ਕਰੇਟਾ ਗੱਡੀ ਨੂੰ ਬਰਾਮਦ ਕਰ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ‘ਚ ਇੱਕ ਨਬਾਲਿਗ ਹੈ। ਪੁਲਿਸ ਅੱਜ ਇਹਨਾਂ ਨੂੰ ਅਦਾਲਤ ‘ਚ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਕਿ ਆਸਪਾਸ ਦੇ ਦੁਕਾਨਦਾਰ ਇਕੱਠੇ ਹੋ ਕੇ ਮੁੰਡਿਆਂ ਨੂੰ ਘੇਰਦੇ ਉਹ 11.40 ‘ਤੇ ਆਪਣੀ ਕਰੇਟਾ ਗੱਡੀ ਰਾਹੀਂ ਫਰਾਰ ਹੋ ਗਏ। ਤਸਵੀਰਾਂ ‘ਚ ਉਨ੍ਹਾਂ ਨੂੰ ਭੱਜਦੇ ਸਾਫ ਦੇਖਿਆ ਜਾ ਸਕਦਾ ਹੈ। ਕਰੀਬ ਡੇਡ ਮਿੰਟ ਬਾਅਦ ਵਿਦਿਆਰਥੀ ਦੋਬਾਰਾ ਮੌਕੇ ‘ਤੇ ਪਹੁੰਚੇ, ਉਦੋਂ ਤੱਕ ਪੁਲਿਸ ਵੀ ਆ ਚੁੱਕੀ ਸੀ। ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੱਸ ਰਹੀਆਂ ਹਨ।
ਭੀੜ ਨੂੰ ਕੁਚਲਣ ਵਾਲੀ ਇਸ ਗੱਡੀ ਨੇ ਕਰੀਬ ਢਾਈ ਮਿੰਟ ‘ਚ ਜੋ ਕੁੱਝ ਕੀਤਾ, ਉਸ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ। ਤੁਹਾਨੂੰ ਸਿਲਸਿਲੇਵਾਰ ਤਰੀਕੇ ਨਾਲ ਦੱਸਦੇ ਹਾਂ ਕਿ ਸੈਕਟਰ 15 ‘ਚ ਹੋਇਆ ਕੀ ਸੀ।
100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣਾਈ ਜਾ ਰਹੀ ਅਤਿ-ਆਧੁਨਿਕ ਸੁਰੱਖਿਆ ਜੇਲ੍ਹ, ਲਾਲਜੀਤ ਭੁੱਲਰ ਨੇ ਕੀਤਾ ਵੱਡਾ ਐਲਾਨ
Childrens Day 2024: ਜਾਣੋ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
ਅਮਰੀਕੀ ਝੰਡੇ ‘ਚ ਕਿਉਂ ਲੱਗੇ ਨੇ ਇੰਨੇ ਸਾਰੇ ਤਾਰੇ ਤੇ ਧਾਰੀਆਂ ? ਵਜ੍ਹਾ ਕਰ ਦੇਵੇਗੀ ਹੈਰਾਨ !
Punjab News: ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡਾ ਅਪਡੇਟ
Vitamin B-12 Foods: ਆਂਡੇ ਨਾਲ ਖਾਓ ਇਹ ਚੀਜ਼ਾਂ, ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਕੁੱਝ ਹੀ ਦਿਨਾਂ ‘ਚ ਹੋ ਜਾਏਗੀ ਦੂਰ
ਪੈਸਾ ਹੀ ਪੈਸਾ! ਪੋਸਟ ਆਫਿਸ ਦੀ ਇਹ ਸਕੀਮ ਸਾਰੀ ਉਮਰ ਦੇਏਗੀ ਲਾਭ! ਹਰ ਮਹੀਨੇ ਮਿਲਣਗੇ 20500 ਰੁਪਏ, ਜਾਣੋ ਪੂਰੀ ਡਿਟੇਲ
Punjab News: ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ SDO ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਮੁਕੱਦਮਾ ਦਰਜ
International Criminal Court ਵੱਲੋਂ ਵੱਡਾ ਐਕਸ਼ਨ! ਇਜ਼ਰਾਈਲ ਦੇ PM ਨੇਤਨਯਾਹੂ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ