8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : 8ਵੇਂ ਤਨਖਾਹ ਕਮਿਸ਼ਨ ਨੇ ਸੋਮਵਾਰ ਨੂੰ ਕਾਂਟ੍ਰੈਕਟ ਦੇ ਆਧਾਰ ’ਤੇ ਨਿਯੁਕਤ ਕੀਤੇ ਜਾਣ ਵਾਲੇ ਕਨਸਲਟੈਂਟਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇੱਕ ਆਫਿਸ ਮੈਮੋਰੈਂਡਮ ਵਿੱਚ ਕਮਿਸ਼ਨ ਨੇ ਕਨਸਲਟੈਂਟ ਦੀਆਂ ਤਿੰਨ ਕੈਟੇਗਰੀਆਂ ਲਈ
8th Pay Commission : 8ਵੇਂ ਤਨਖਾਹ ਕਮਿਸ਼ਨ ਨੇ ਸੋਮਵਾਰ ਨੂੰ ਕਾਂਟ੍ਰੈਕਟ ਦੇ ਆਧਾਰ ’ਤੇ ਨਿਯੁਕਤ ਕੀਤੇ ਜਾਣ ਵਾਲੇ ਕਨਸਲਟੈਂਟਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇੱਕ ਆਫਿਸ ਮੈਮੋਰੈਂਡਮ ਵਿੱਚ ਕਮਿਸ਼ਨ ਨੇ ਕਨਸਲਟੈਂਟ ਦੀਆਂ ਤਿੰਨ ਕੈਟੇਗਰੀਆਂ ਲਈ ਸੋਧੀ ਹੋਈ ਯੋਗਤਾ, ਤਜਰਬੇ ਦੀ ਲੋੜ, ਉਮਰ ਹੱਦ ਅਤੇ ਵੱਧ ਤੋਂ ਵੱਧ ਅਹੁਦਿਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ। ਇਹ ਨੋਟੀਫਿਕੇਸ਼ਨ ਕਮਿਸ਼ਨ ਵਿੱਚ ਸਟਾਫ਼ ਦੀਆਂ ਲੋੜਾਂ ਨਾਲ ਸਬੰਧਤ ਹੈ। ਇਸ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ ਜਾਂ ਪੈਨਸ਼ਨ ਵਿੱਚ ਕਿਸੇ ਤਬਦੀਲੀ ਦਾ ਐਲਾਨ ਨਹੀਂ ਕੀਤਾ ਗਿਆ।
ਕਨਸਲਟੈਂਟਾਂ ਲਈ ਹੁਣ ਕੀ ਹਨ ਨਵੇਂ ਮਾਪਦੰਡ?
ਕਮਿਸ਼ਨ ਨੇ ਕਨਸਲਟੈਂਟਾਂ ਦੀਆਂ ਤਿੰਨ ਕੈਟੇਗਰੀਆਂ ਬਣਾਈਆਂ ਹਨ—ਸੀਨੀਅਰ ਕਨਸਲਟੈਂਟ, ਕਨਸਲਟੈਂਟ ਅਤੇ ਯੰਗ ਪ੍ਰੋਫੈਸ਼ਨਲ। ਸੀਨੀਅਰ ਕਨਸਲਟੈਂਟ ਕੈਟੇਗਰੀ ਲਈ ਘੱਟੋ-ਘੱਟ 10 ਸਾਲ ਦਾ ਸਬੰਧਤ ਤਜਰਬਾ ਲਾਜ਼ਮੀ ਹੈ। ਵੱਧ ਤੋਂ ਵੱਧ ਉਮਰ ਹੱਦ 45 ਸਾਲ ਰੱਖੀ ਗਈ ਹੈ ਅਤੇ ਇਸ ਕੈਟੇਗਰੀ ਵਿੱਚ ਵੱਧ ਤੋਂ ਵੱਧ 2 ਕਨਸਲਟੈਂਟ ਨਿਯੁਕਤ ਕੀਤੇ ਜਾ ਸਕਦੇ ਹਨ। ਪਹਿਲਾਂ ਇਨ੍ਹਾਂ ਦੀ ਗਿਣਤੀ 5 ਸੀ, ਜਿਸ ਨੂੰ ਹੁਣ ਘਟਾ ਦਿੱਤਾ ਗਿਆ ਹੈ।
ਕਨਸਲਟੈਂਟ ਕੈਟੇਗਰੀ ਲਈ ਘੱਟੋ-ਘੱਟ 6 ਸਾਲ ਦਾ ਸਬੰਧਤ ਤਜਰਬਾ ਜ਼ਰੂਰੀ ਹੈ। ਇਸ ਲਈ ਵੱਧ ਤੋਂ ਵੱਧ ਉਮਰ ਹੱਦ 40 ਸਾਲ ਹੈ ਅਤੇ ਇਸ ਕੈਟੇਗਰੀ ਵਿੱਚ ਵੱਧ ਤੋਂ ਵੱਧ 5 ਕਨਸਲਟੈਂਟ ਨਿਯੁਕਤ ਕੀਤੇ ਜਾ ਸਕਦੇ ਹਨ।ਉੱਥੇ ਹੀ ਯੰਗ ਪ੍ਰੋਫੈਸ਼ਨਲ ਕੈਟੇਗਰੀ ਲਈ ਘੱਟੋ-ਘੱਟ 2 ਸਾਲ ਦਾ ਸਬੰਧਤ ਤਜਰਬਾ ਲਾਜ਼ਮੀ ਹੈ। ਵੱਧ ਤੋਂ ਵੱਧ ਉਮਰ ਹੱਦ 32 ਸਾਲ ਹੈ ਅਤੇ ਇਸ ਕੈਟੇਗਰੀ ਵਿੱਚ ਵੱਧ ਤੋਂ ਵੱਧ 16 ਕਨਸਲਟੈਂਟ ਨਿਯੁਕਤ ਕੀਤੇ ਜਾ ਸਕਦੇ ਹਨ। ਪਹਿਲਾਂ ਇਨ੍ਹਾਂ ਦੀ ਗਿਣਤੀ 10 ਸੀ। ਤਿੰਨਾਂ ਕੈਟੇਗਰੀਆਂ ਲਈ ਉਮਰ ਅਤੇ ਤਜਰਬਾ ਤੈਅ ਕਰਨ ਦੀ ਕਟ-ਆਫ਼ ਤਾਰੀਖ 1 ਅਗਸਤ 2026 ਰੱਖੀ ਗਈ ਹੈ।
ਲੋੜੀਂਦੀ ਵਿੱਦਿਅਕ ਯੋਗਤਾ
ਹਿਊਮਨ ਰਿਸੋਰਸ, ਇੰਡਸਟਰੀਅਲ ਰਿਲੇਸ਼ਨਜ਼ ਜਾਂ ਇਸੇ ਤਰ੍ਹਾਂ ਦੇ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਜਾਂ MBA ਕਰਨ ਵਾਲੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਕਮਿਸ਼ਨ ਨੇ LL.B. ਕਰਨ ਵਾਲੇ ਲਾਅ ਗ੍ਰੈਜੂਏਟਾਂ ਨੂੰ ਵੀ ਸ਼ਾਮਲ ਕੀਤਾ ਹੈ, ਜਿਨ੍ਹਾਂ ਕੋਲ ਲੀਗਲ ਰਿਸਰਚ ਜਾਂ ਟ੍ਰਿਬਿਊਨਲ/ਅਦਾਲਤ ਵਿੱਚ ਸਰਵਿਸ ਨਾਲ ਜੁੜੇ ਮਾਮਲਿਆਂ ਨੂੰ ਸੰਭਾਲਣ ਦਾ ਤਜਰਬਾ ਹੋਵੇ।
ਇਸ ਤੋਂ ਇਲਾਵਾ IT, ਡਾਟਾ ਐਨਾਲਿਸਿਸ ਅਤੇ ਡਾਟਾ ਵਿਜ਼ੂਅਲਾਈਜ਼ੇਸ਼ਨ ਵਿੱਚ ਤਜਰਬਾ ਰੱਖਣ ਵਾਲੇ B.Tech ਅਤੇ M.Tech ਉਮੀਦਵਾਰ ਵੀ ਯੋਗ ਹੋਣਗੇ। ਰਿਸਰਚ ਕਰਨ, ਜਾਣਕਾਰੀ ਇਕੱਠੀ ਕਰਕੇ ਉਸ ਨੂੰ ਵਿਵਸਥਿਤ ਕਰਨ ਅਤੇ ਡਰਾਫਟ ਨੋਟ ਤਿਆਰ ਕਰਨ ਦੀ ਸਮਰੱਥਾ ਨੂੰ ਤਰਜੀਹ ਦਿੱਤੀ ਜਾਵੇਗੀ। ਕਮਿਸ਼ਨ ਮੁਤਾਬਕ ਸਾਰੀਆਂ ਕਨਸਲਟੈਂਟ ਕੈਟੇਗਰੀਆਂ ਲਈ Excel ਜਾਂ Spreadsheet ਦੀ ਵਰਤੋਂ ਅਤੇ Presentation ਜਾਂ Slide Deck ਤਿਆਰ ਕਰਨ ਦਾ ਤਜਰਬਾ ਵੀ ਜ਼ਰੂਰੀ ਹੈ।
ਕੁਝ ਜ਼ਰੂਰੀ ਗੱਲਾਂ
ਚੁਣੇ ਗਏ ਕਨਸਲਟੈਂਟਾਂ ਨੂੰ Full-Time ਸੇਵਾ ਦੇਣੀ ਹੋਵੇਗੀ। ਆਪਣੇ ਕਾਰਜਕਾਲ ਦੌਰਾਨ ਉਹ ਕਿਸੇ ਹੋਰ ਸੰਸਥਾ ਜਾਂ ਅਸਾਈਨਮੈਂਟ ਨਾਲ ਨਹੀਂ ਜੁੜ ਸਕਣਗੇ। ਕਿਉਂਕਿ ਇਹ ਨਿਯੁਕਤੀ ਪੂਰੀ ਤਰ੍ਹਾਂ ਕਾਂਟ੍ਰੈਕਟ ਦੇ ਆਧਾਰ ’ਤੇ ਹੋਵੇਗੀ, ਇਸ ਲਈ ਕਮਿਸ਼ਨ ਵੱਲੋਂ ਇਸ ਨੂੰ ਕਿਸੇ ਵੀ ਸਮੇਂ ਬਿਨਾਂ ਕੋਈ ਕਾਰਨ ਦੱਸੇ ਖਤਮ ਕੀਤਾ ਜਾ ਸਕਦਾ ਹੈ।
ਟ੍ਰੈਂਡਿੰਗ ਟੌਪਿਕ





















