ਜਾਣਕਾਰੀ ਮੁਤਾਬਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸੂਰਤ ਸਿੰਘ ਖਾਲਸਾ ਤੇ ਜੋਗਾ ਸਿੰਘ ਖਾਲਿਸਤਾਨੀ ਦਾ ਹਾਲਚਾਲ ਜਾਣ ਕੇ ਵਾਪਸ ਪਰਤ ਰਹੇ ਸਨ।
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇੱਕ ਭਿਆਨਕ ਸੜਕ ਹਾਦਸੇ ‘ਚ ਵਾਲ ਵਾਲ ਬਚੇ ਹਨ। ਘਟਨਾ ਬੀਤੀ ਰਾਤ ਲੁਧਿਆਣਾ-ਤਲਵੰਡੀ ਰੋਡ ‘ਤੇ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੀ ਹੈ। ਹਾਦਸਾ ਉਨ੍ਹਾਂ ਦੀ ਮਰਸਡੀਜ਼ ਤੇ ਇੱਕ ਸਕਾਰਪੀਓ ਦੀ ਟੱਕਰ ਕਾਰਨ ਵਾਪਰਿਆ। ਇਸ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਗਣੀਮਤ ਇਹ ਰਹੀ ਕਿ ਜਥੇਦਾਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਸੱਟ ਨਹੀਂ ਲੱਗੀ।
ਹਾਲਾਂਕਿ ਭਿਆਨਕ ਹਾਦਸੇ ਦੇ ਬਾਵਜੂਦ ਜਥੇਦਾਰ ਸਮੇਤ ਉਨ੍ਹਾਂ ਦੇ ਕਿਸੇ ਵੀ ਸਮਰਥਕ ਨੂੰ ਸੱਟ ਨਹੀਂ ਲੱਗੀ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਜਥੇਦਾਦ ਬਲਜੀਤ ਸਿੰਘ ਦਾਦੂਵਾਲ ਆਪਣੇ ਪਿੰਡ ਦਾਦੂਵਾਲ ਵੱਲ੍ਹ ਜਾ ਰਹੇ ਸਨ।
ਹਾਦਸੇ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ।
ਦਰਅਸਲ ਜਦ ਜਥੇਦਾਰ ਦਾਦੂਵਾਲ ਦੀ ਗੱਡੀ ਲਿੰਕ ਰੋਡ ਤੋਂ ਤਲਵੰਡੀ ਰੋਡ ‘ਤੇ ਚੜਣ ਲੱਗੀ ਤਾਂ ਰੋੜੀ ਵਾਲੇ ਪਾਸੇ ਤੋਂ ਇਕਦਮ ਬੜੀ ਤੇਜ਼ੀ ਨਾਲ ਵੱਡਾ ਟਰਾਲਾ ਆ ਗਿਆ, ਉਸ ਤੋਂ ਬਚਾਉਦਿਆਂ ਜਥੇਦਾਰ ਜੀ ਦੀ ਮਰਸਡੀਜ਼ ਕਾਰ ਸਕਾਰਪਿਉ ਗੱਡੀ ਨਾਲ ਬੁਰੀ ਤਰਾਂ ਟਕਰਾ ਗਈ।
ਜਦ ਉਹ ਰਾਤ ਦੇ ਕਰੀਬ 10 ਵਜੇ ਮਾਨਸਾ ਵਾਲੀ ਸੜਕ ਤੋਂ ਪਿੰਡ ਜਗਾ ਰਾਮਤੀਰਥ ਕੋਲੋਂ ਰੋੜੀ ਤਲਵੰਡੀ ਸਾਬੋ ਰੋਡ ‘ਤੇ ਚੜਦੇ ਸਮੇਂ ਇਹ ਹਾਦਸਾ ਵਾਪਰਿਆ।
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
No Entry! ਅਮਰੀਕਾ 'ਚ 18,000 ਭਾਰਤੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ, ਟਰੰਪ ਦਿਖਾਉਣਗੇ ਬਾਹਰ ਦਾ ਰਸਤਾ
ਇੱਕ ਹੀ ਪਰਿਵਾਰ ਦੇ 2 ਲੋਕਾਂ ਨੂੰ ਮਿਲ ਸਕਦਾ ਪੀਐਮ ਆਵਾਸ ਯੋਜਨਾ ਦਾ ਲਾਭ?
Weather Update: ਠੰਡ ਦੀ ਲਪੇਟ 'ਚ ਆਏ ਇਹ ਇਲਾਕੇ, ਦਸੰਬਰ ਦੇ ਦੂਜੇ ਹਫ਼ਤੇ ਛਿੜੀ ਕੰਬਣੀ, ਭਾਰੀ ਮੀਂਹ ਨੂੰ ਲੈ ਅਲਰਟ ਜਾਰੀ
ਪੰਜਾਬ 'ਚ ਚੱਲਣ ਵਾਲੀ Bullet Train ਦਾ ਰੂਟ ਆਇਆ ਸਾਹਮਣੇ, ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ