ਪ੍ਰਧਾਨ ਮੰਤਰੀ ਨੇ ਸੋਨੀ ਜਲ ਪਰਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਨਾਲ ਸੌਰਾਸ਼ਟਰ ਦੇ ਸੋਕਾ ਪ੍ਰਭਾਵਤ ਇਲਾਕੇ ਵਿੱਚ ਨਰਮਦਾ ਦਾ ਪਾਣੀ ਪਹੁੰਚਾਇਆ ਜਾਏਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਦੇ ਤੇਜ਼ ਵਹਾਅ ਤੋਂ ਬਚਾਈ ਇੱਕ ਕੈਮਰਾ ਮੈਨ ਦੀ ਜਾਨ। ਜੀ ਹਾਂ ਇਹ ਸੱਚ ਹੈ, ਗੁਜਰਾਤ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਇਸ਼ਾਰੇ ਨੇ ਕੈਮਰਾ ਮੈਨ ਨੂੰ ਬਚਾ ਲਿਆ। ਇਸ ਘਟਨਾ ਦੀਆਂ ਗਵਾਹ ਬਣੀਆਂ ਤਸਵੀਰਾਂ ‘ਚ ਦੇਖਿਆ ਗਿਆ ਕਿ ਪਾਣੀ ਦਾ ਤੇਜ਼ ਵਹਾਅ ਕੈਮਰੇ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ। ਪਰ ਕੈਮਰੇ ਦੇ ਨਾਲ ਕੈਮਰਾ ਮੈਨ ਵੀ ਹੋ ਸਕਦਾ ਸੀ, ਜਦਕਿ ਪ੍ਰਧਾਨ ਮੰਤਰੀ ਦੀ ਸਤਰਕਤਾ ਨੇ ਉਸ ਨੂੰ ਬਚਾ ਲਿਆ।
ਇਸ ‘ਤੇ ਕੈਮਰਾਮੈਨ ਤੁਰੰਤ ਉੱਥੋਂ ਹਟਿਆ, ਪਰ ਸਮਾਂ ਘੱਟ ਹੋਣ ਕਾਰਨ ਕੈਮਰਾ ਨਹੀਂ ਹਟਾਇਆ ਜਾ ਸਕਿਆ। ਕੁਝ ਹੀ ਪਲਾਂ ‘ਚ ਪਾਣੀ ਪੂਰੇ ਜ਼ੋਰ ਨਾਲ ਕੈਮਰੇ ਨੂੰ ਰੋੜ ਕੇ ਲੈ ਗਿਆ ਅਤੇ ਫਿਰ ਕੈਮਰੇ ਦੇ ਜੋ ਪਰਖੱਚੇ ਉੱਡੇ, ਉਹ ਤੁਹਾਡੇ ਸਾਹਮਣੇ ਹੈ। ਜਦੋਂ ਪ੍ਰਧਾਨ ਮੰਤਰੀ ਇਸ਼ਾਰਾ ਕਰ ਰਹੇ ਸਨ ਤਾਂ ਹੋਰ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਹੋਇਆ ਕੀ।
ਇਸ ਸਭ ਘਟਨਾਕ੍ਰਮ ਤੋਂ ਪਰਦਾ ਉਦੋਂ ਉੱਠਿਆ ਜਦੋਂ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪੇਲ ਨੇ ਆਪਣੇ ਭਾਸ਼ਣ ਵਿੱਚ ਇਸ ਦਾ ਜ਼ਿਕਰ ਕੀਤਾ।
ਕੈਮਰਾ ਮੈਨ ਆਪਣੇ ਕੰਮ ‘ਚ ਰੁੱਝਿਆ ਹੋਇਆ ਸੀ। ਸ਼ਾਇਦ ਇਸ ਲਈ ਉਸ ਨੂੰ ਪਾਣੀ ਆਉਣ ਬਾਰੇ ਪਤਾ ਨਾ ਲਗਦਾ। ਪਰ ਪ੍ਰਧਾਨ ਮੰਤਰੀ ਨੇ ਤੁਰੰਤ ਆਪਣੇ ਨੇੜੇ ਖੜੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਸ਼ਾਰਾ ਕੀਤਾ ਤੇ ਕੈਮਰਾ ਮੈਨ ਨੂੰ ਉੱਥੋਂ ਹਟਾਉਣ ਲਈ ਕਿਹਾ।
ਦਰਅਸਲ, ਰਾਜਕੋਟ ‘ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਰਮਦਾ ਨਦੀ ਦਾ ਪਾਣੀ ਪਹੁੰਚਾਉਣ ਵਾਲੀ ਯੋਜਨਾ ਦਾ ਉਦਘਾਟਨ ਕਰਨ ਆਏ ਸਨ। ਜਿਵੇਂ ਹੀ ਉਨ੍ਹਾਂ ਨੇ ਬਟਨ ਦਬਾਇਆ ਤਾਂ ਪਾਣੀ ਵਹਿਣ ਲੱਗਾ। ਅਚਾਨਕ ਉਨ੍ਹਾਂ ਦੀ ਨਜ਼ਰ ਦੂਰਦਰਸ਼ਨ ਦੇ ਭੋਪਾਲ ਕੇਂਦਰ ਤੋਂ ਆਏ ਕੈਮਰਾਮੈਨ ‘ਤੇ ਪਈ, ਜਿਸ ਵੱਲ ਪਾਣੀ ਦਾ ਵਹਾਅ ਵਧ ਰਿਹਾ ਸੀ।
ਪੰਜਾਬ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ; ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
Public Holidays: 3 ਦਿਨਾਂ ਦੀ ਛੁੱਟੀ ਦਾ ਐਲਾਨ, ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ; ਪ੍ਰਸ਼ਾਸਨ ਵੱਲੋਂ ਫੈਸਲਾ...
ਪੰਜਾਬ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਮੌਸਮ ਵਿਭਾਗ ਦੀ ਭਵਿੱਖਬਾਣੀ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਇਦਾਂ ਚੈੱਕ ਕਰੋ ਆਪਣਾ ਨਾਮ; ਜਾਣੋ
Big News: ਵੱਡੀ ਖਬਰ, ‘ਆਪ’ ਵੱਲੋਂ ਚੋਣ ਇੰਚਾਰਜ ਕੀਤੇ ਗਏ ਨਿਯੁਕਤ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ
Amritsar Train Accident : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ