LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG Gas Cylinder : ਪੰਜਾਬ ਦੇ LPG ਉਪਭੋਗਤਾਵਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਹੜੇ ਖਪਤਕਾਰਾਂ ਨੇ ਆਪਣੇ ਗੈਸ ਕੁਨੈਕਸ਼ਨ ਦੀ e-KYC ਅਜੇ ਤੱਕ ਨਹੀਂ ਕਰਵਾਈ, ਉਨ੍ਹਾਂ ਲਈ 15 ਅਗਸਤ ਤੋਂ ਬਾਅਦ ਮੁਸ਼ਕਲ ਵਧ ਸਕਦੀ ਹੈ।
LPG Gas Cylinder : ਪੰਜਾਬ ਦੇ LPG ਉਪਭੋਗਤਾਵਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਿਹੜੇ ਖਪਤਕਾਰਾਂ ਨੇ ਆਪਣੇ ਗੈਸ ਕੁਨੈਕਸ਼ਨ ਦੀ e-KYC ਅਜੇ ਤੱਕ ਨਹੀਂ ਕਰਵਾਈ, ਉਨ੍ਹਾਂ ਲਈ 15 ਅਗਸਤ ਤੋਂ ਬਾਅਦ ਮੁਸ਼ਕਲ ਵਧ ਸਕਦੀ ਹੈ। ਜਾਣਕਾਰੀ ਮੁਤਾਬਕ ਲੁਧਿਆਣਾ LPG ਗੈਸ ਫੈੱਡਰੇਸ਼ਨ ਵੱਲੋਂ ਖਪਤਕਾਰਾਂ ਨੂੰ ਲਗਾਤਾਰ e-KYC ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਮੁਫ਼ਤ ਕੈਂਪ ਵੀ ਲਗਾਏ ਗਏ ਹਨ।
ਡੀਲਰਾਂ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਕਈ ਲੋਕਾਂ ਨੇ ਅਜੇ ਤੱਕ e-KYC ਪੂਰੀ ਨਹੀਂ ਕੀਤੀ। ਅਜਿਹੇ ਖਪਤਕਾਰਾਂ ਲਈ 15 ਅਗਸਤ ਤੋਂ ਬਾਅਦ ਘਰੇਲੂ LPG ਸਿਲੰਡਰ ਦੀ ਕੀਮਤ ਕਰੀਬ 1800 ਰੁਪਏ ਤੱਕ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਮੌਜੂਦਾ ਕੀਮਤ ਕਰੀਬ 969 ਰੁਪਏ ਦੱਸੀ ਜਾ ਰਹੀ ਹੈ।
ਇੰਡੇਨ, ਭਾਰਤ ਗੈਸ ਅਤੇ ਹਿੰਦੁਸਤਾਨ ਪੈਟਰੋਲੀਅਮ ਨਾਲ ਜੁੜੇ ਡੀਲਰਾਂ ਵੱਲੋਂ ਵੀ ਖਪਤਕਾਰਾਂ ਨੂੰ ਸਮੇਂ ਸਿਰ e-KYC ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਜੇ ਤੁਸੀਂ LPG ਕੁਨੈਕਸ਼ਨ ਵਰਤਦੇ ਹੋ ਤਾਂ ਆਪਣੀ e-KYC ਦੀ ਸਥਿਤੀ ਜ਼ਰੂਰ ਚੈੱਕ ਕਰੋ, ਤਾਂ ਜੋ ਬਾਅਦ ਵਿੱਚ ਸਿਲੰਡਰ ਲੈਣ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
15 ਅਗਸਤ ਤੋਂ ਬਾਅਦ ਨਹੀਂ ਮਿਲਣਗੇ ਗੈਸ ਸਿਲੰਡਰ!
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਜਾਰੀ ਨਿਰਦੇਸ਼ਾਂ ਦੇ ਆਧਾਰ ’ਤੇ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖ਼ਪਤਕਾਰਾਂ ਨੂੰ ਹੁਣ 15 ਅਗਸਤ ਤੋਂ ਬਾਅਦ ਰਸੋਈ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲੇਗੀ। ਜਦੋਂਕਿ ਇਸ ਤੋਂ ਪਹਿਲਾਂ ਜਿਵੇਂ-ਜਿਵੇਂ ਜੋੜ-ਤੋੜ ਲਗਾ ਕੇ ਖ਼ਪਤਕਾਰ ਸਬੰਧਿਤ ਗੈਸ ਏਜੰਸੀ ਡੀਲਰਾਂ ਤੋਂ ਰਸੋਈ ਗੈਸ ਸਿਲੰਡਰ ਦੀ ਸਪਲਾਈ ਪ੍ਰਾਪਤ ਕਰ ਰਹੇ ਸਨ
ਹੁਣ ਇਸ ਮਹੱਤਪਵਪੂਰਨ ਮੁੱਦੇ ਨੂੰ ਲੈ ਕੇ ਦੇਸ਼ ਦੀਆਂ ਤਿੰਨੋ ਪ੍ਰਮੁੱਖ ਗੈਸ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ ਦੋ ਟੁਕ ਲਫਜ਼ਾਂ 'ਚ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਖ਼ਪਤਕਾਰ ਨੂੰ ਬਿਨਾਂ ਈ-ਕੇ. ਵਾਈ. ਸੀ. ਕਰਵਾਏ ਸਿਲੰਡਰ ਸਪਲਾਈ ਨਹੀਂ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ




















