ਇਸ ਤੋਂ ਬਾਅਦ ਆੜਤੀਆਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਵੀ ਸ਼ਿਕਾਇਤ ਕੀਤੀ ਹੈ। ਕੇਜਰੀਵਾਲ ਕੋਲ ਭੇਜੀ ਸ਼ਿਕਾਇਤ ‘ਚ ਆੜਤੀਆਂ ਨੇ ਕਿਹਾ ਕਿ, “ਸਾਡੀ ਤੁਹਾਨੂੰ ਬੇਨਤੀ ਹੈ ਕਿ ਸ਼੍ਰੀ ਮਨੀਸ਼ ਸਿਸੋਦੀਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਹਨ। ਉਹ ਸਾਡੇ ਨਾਲ ਕੋਈ ਵੀ ਗਲਤ ਵਿਵਹਾਰ ਕਰ ਸਕਦੇ ਹਨ। ਸਾਡੇ ਲਈ ਇਹ ਫਿਕਰ ਦੀ ਗੱਲ ਹੈ। ਸਾਡੀ ਚਿੰਤਾ ਨੂੰ ਦੂਰ ਕਰਦਿਆਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।”
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਸਿਸੋਦੀਆ ਆਪਣੇ ਵਿਧਾਇਕਾਂ ਸਮੇਤ ਪੀਐਮ ਨਿਵਾਸ ਵੱਲ ਪ੍ਰਦਰਸ਼ਨ ਕਰਦਿਆਂ ਆਤਮ ਸਮਰਪਣ ਕਰਨ ਲਈ ਜਾ ਰਹੇ ਸਨ। ਇਲਜ਼ਾਮ ਹਨ ਕਿ ਮੋਦੀ ਦਿੱਲੀ ਦੀ ‘ਆਪ’ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ। ਦਿੱਲੀ ਦੇ ‘ਆਪ’ ਵਿਧਾਇਕਾਂ ‘ਤੇ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਸਿਸੋਦੀਆ ਖਿਲਾਫ ਵੀ ਦਿੱਲੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਹੈ।
ਖਬਰਾਂ ਮੁਤਾਬਕ ਜਦ ਦਿੱਲੀ ਦੇ ਉਪ ਮੰਤਰੀ ਮੰਡੀ ‘ਚ ਦੌਰੇ ‘ਤੇ ਗਏ ਸਨ ਤਾਂ ਕੁੱਝ ਆੜਤੀਆਂ ਨੇ ਉਨ੍ਹਾਂ ਕੋਲ ਆਪਣੀ ਸ਼ਿਕਾਇਤ ਦਿੱਤੀ ਸੀ, ਜਿਸ ‘ਤੇ ਸਿਸੋਦੀਆ ਗੁੱਸੇ ‘ਚ ਆ ਗਏ ਤੇ ਆੜਤੀਆਂ ‘ਤੇ ਹੀ ਗੁੱਸਾ ਕੱਢ ਦਿੱਤਾ।
ਦਰਅਸਲ ਗਾਜੀਪੁਰ ਮੰਡੀ ਦੇ ਪ੍ਰਧਾਨ ਸੁਰੇਂਦਰ ਗੋਸਵਾਮੀ ਸਮੇਤ ਕਈ ਕਾਰੋਬਾਰੀਆਂ ਨੇ ਸਿਸੋਦੀਆ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਇਸ ਸਬੰਧੀ ਪੂਰਬੀ ਦਿੱਲੀ ਦੇ ਗਾਜੀਪੁਰ ਥਾਣੇ ‘ਚ ਦਰਜ ਕਰਵਾਈ ਗਈ ਹੈ। ਹਾਲਾਂਕਿ ਸਿਸੋਦੀਆ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਹੀ ਜਾਵੇਗੀ।
8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪਹੁੰਚਿਆ, ਸਿਹਤ ਵਿਭਾਗ ਵੱਲੋਂ ਚੇਤਾਵਨੀ
Dairy Owners: ਡੇਅਰੀ ਫਾਰਮ ਮਾਲਕਾਂ ਦੀ ਵਧੀ ਚਿੰਤਾ, ਜਾਣੋ ਕਿਉਂ ਦਿੱਤਾ ਗਿਆ ਅਲਟੀਮੇਟਮ ? ਨਾ ਮੰਨਣ ਤੇ...
Public Holiday: ਪੰਜਾਬ 'ਚ ਜਨਤਕ ਛੁੱਟੀਆਂ ਦਾ ਐਲਾਨ! ਨੋਟੀਫਿਕੇਸ਼ਨ ਜਾਰੀ; ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...?
ਪੰਜਾਬ 'ਚ ਸ਼ੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ, ਸ਼ਿਮਲਾ ਤੋਂ ਵੀ ਜ਼ਿਆਦਾ ਠੰਡਾ ਰਿਹਾ ਇਹ ਜ਼ਿਲ੍ਹਾ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
Shiromani Akali Dal: ਅਕਾਲੀ ਦਲ ਨੂੰ ਛੱਡ 'ਆਪ' 'ਚ ਸ਼ਾਮਿਲ ਹੋਇਆ ਇਹ ਆਗੂ, ਇੰਟਰਨੈੱਟ 'ਤੇ ਵਾਇਰਲ ਤਸਵੀਰਾਂ ਨੇ ਮਚਾਈ ਹਲਚਲ...
ਪੰਜਾਬ ਚੋਣਾਂ 'ਚ ਵੱਡਾ ਧੱਕਾ! ਹਰਸਿਮਰਤ ਬਾਦਲ ਨੇ ਚੋਣ ਕਮਿਸ਼ਨ ਕੋਲ ਚੁੱਕਿਆ ਮੁੱਦਾ
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ