ਪੁਲਿਸ ਮੁਤਾਬਕ ਪੀੜਤ ਜੌਹਨੀ ਦੇ ਗੈਂਗਸਟਰ ਗੋਰੂ ਬੱਚਾ ਨਾਲ ਪੁਰਾਣੀ ਪਹਿਚਾਣ ਹੈ। ਪਰ ਕੁੱਝ ਸਮੇਂ ਤੋਂ ਉਨ੍ਹਾਂ ‘ਚ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀਆਂ ਕਈ ਟੀਮਾਂ ਹਮਲਾਵਰ ਦੀ ਭਾਲ ਕਰ ਰਹੀਆਂ ਹਨ। ਹਮਲਾਵਰ ਦੀ ਸਹੀ ਪਹਿਚਾਣ ਤੇ ਸਬੂਤ ਲਈ ਪੁਲੀਸ ਨੇ ਰਾਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਵੀ ਲਈ ਹੈ।
ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਜਖਮੀ ਹਾਲਤ ਜੌਹਨੀ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਲੁਧਿਆਣਾ: ਸ਼ਹਿਰ ‘ਚ ਇੱਕ ਵਾਰ ਫਿਰ ਹੋਈ ਹੈ ਗੋਲੀਬਾਰੀ। ਗੋਰੂ ਬੱਚਾ ਨਾਮੀ ਗੈਂਗਸਟਰ ਨੇ ਇੱਕ ਨੌਜਵਾਨ ਨੂੰ ਗੌਲੀਆਂ ਮਾਰ ਦਿੱਤੀਆਂ ਹਨ। ਇਸ ਦੌਰਾਨ ਉਸ ਨੂੰ 6 ਗੋਲੀਆਂ ਲੱਗੀਆਂ ਹਨ। ਜਖਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। ਫਿਲਹਾਲ ਪੁਲਿਸ ਜਾਂਚ ‘ਚ ਲੱਗੀ ਹੋਈ ਹੈ।
ਜਾਣਕਾਰੀ ਮੁਤਾਬਕ ਜੌਹਨੀ ਨਾਮੀ ਨੌਜਵਾਨ ਦਾ ਇੰਜਣ ਸ਼ੈੱਡ ਬਾਹਰ ਲਾਟਰੀ ਦਾ ਕੰਮ ਹੈ। ਕੱਲ੍ਹ ਸ਼ਾਮ ਉਹ ਇੰਜਣ ਸ਼ੈੱਡ ਦੇ ਬਾਹਰ ਬੈਠਾ ਸੀ। ਇਸ ਦੌਰਾਨ ਸ਼ਾਮ ਦੇ ਕਰੀਬ ਸੱਤ ਵਜੇ ਇੱਕ ਸਵਿਫਟ ਕਾਰ ਆਈ। ਕਾਰ ‘ਚੋਂ ਇੱਕ ਵਿਅਕਤੀ ਨਿੱਕਲਿਆਂ, ਜਿਸ ਨੇ ਪਹਿਲਾਂ ਜੌਹਨੀ ਨਾਲ ਹੱਥ ਮਿਲਾਇਆ ਤੇ ਬਾਅਦ ‘ਚ ਰਿਵਾਲਵਰ ਕੱਢ ਉਸ ‘ਤੇ ਗੋਲੀਆਂ ਦਾਗ ਦਿੱਤੀਆਂ।
CBSE 'ਚ ਇਨ੍ਹਾਂ ਅਹੁਦਿਆਂ 'ਤੇ ਨਿਕਲੀ ਭਰਤੀ, ਛੇਤੀ ਕਰੋ ਅਪਲਾਈ, ਅੱਜ ਆਖਰੀ ਮੌਕਾ
ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਵਧਾਈਆਂ ਮੁਸ਼ਕਲਾਂ! MSP ਨਾਲੋਂ 30 ਪ੍ਰਤੀਸ਼ਤ ਮਹਿੰਗੀ ਵਿਕ ਰਹੀ
Public Holiday: ਫਰਵਰੀ ਮਹੀਨੇ 2 ਅਤੇ 3 ਤਰੀਕ ਨੂੰ ਨਹੀਂ ਲੱਗਣਗੇ ਸਕੂਲ, ਕਾਲਜ ਸਣੇ ਬੰਦ ਰਹਿਣਗੇ ਸਰਕਾਰੀ ਦਫ਼ਤਰ; ਵੇਖੋ ਤਿਉਹਾਰਾਂ ਦੀ ਲਿਸਟ...
Mahakumbh Stampede: ਸਮਾਨ ਖਿਲਰਿਆ ਪਿਆ, ਚੀਕਦੇ ਲੋਕ...ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਗਦੜ ਦੀਆਂ ਡਰਾਉਣੀਆਂ ਤਸਵੀਰਾਂ ਆਈਆਂ ਸਾਹਮਣੇ, ਕੰਬ ਜਾਵੇਗੀ ਰੂਹ
How To Get Canada PR in 2025: ਕੈਨੇਡਾ 'ਚ ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗੀ PR, ਇਨ੍ਹਾਂ 4 ਤਰੀਕਿਆਂ ਵੱਲ ਦਿਓ ਧਿਆਨ...
Punjab News: ਪੰਜਾਬ 'ਚ ਜ਼ਬਰਦਸਤ ਧਮਾਕਾ, ਡਰ ਨਾਲ ਸਹਿਮੇ ਲੋਕ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਨੂੰ ਬਜਟ 'ਚ ਪੂਰੀ ਤਰ੍ਹਾਂ ਕੀਤਾ ਗਿਆ ਨਜ਼ਰਅੰਦਾਜ਼, ਭੜਕਿਆ ਇਹ ਆਗੂ, ਗੁੱਸੇ 'ਚ ਬੋਲਿਆ...
Basant Panchami 2025 Date: 2 ਜਾਂ 3 ਫਰਵਰੀ ਕਦੋਂ ਮਨਾਈ ਜਾਏਗੀ ਬਸੰਤ ਪੰਚਮੀ ? ਜਾਣੋ ਤਰੀਕ, ਸ਼ੁਭ ਸਮਾਂ, ਮਹੱਤਵ ਅਤੇ ਭੋਗ ਵਿਧੀ
AAP ਨੂੰ ਵੱਡਾ ਝਟਕਾ, 8 ਵਿਧਾਇਕ ਹੋਏ BJP 'ਚ ਸ਼ਾਮਲ, ਇੱਥੇ ਦੇਖੋ ਪੂਰੀ ਲਿਸਟ