ਪੜਚੋਲ ਕਰੋ

Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ

Facebook : ਮੈਟਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ ਨਵੇਂ ਅਪਡੇਟ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ Facebook ਲਈ ਵੀ ਇੱਕ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੈਟਾ ਇੱਕ ਨਵੇਂ ਫੀਚਰ ਦੀ

Facebook : ਮੈਟਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਗਾਤਾਰ ਨਵੇਂ ਅਪਡੇਟ ਲਿਆਉਂਦਾ ਰਹਿੰਦਾ ਹੈ। ਹੁਣ ਕੰਪਨੀ Facebook ਲਈ ਵੀ ਇੱਕ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਮੈਟਾ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜਿਸ ਦੇ ਆਉਣ ਤੋਂ ਬਾਅਦ ਜਿਵੇਂ ਹੀ ਯੂਜ਼ਰ Facebook ਐਪ ਖੋਲ੍ਹੇਗਾ, ਉਸ ਨੂੰ ਫੁੱਲ-ਸਕ੍ਰੀਨ ਵੀਡੀਓ ਫੀਡ ਨਜ਼ਰ ਆਵੇਗੀ। ਇਹ ਫੀਚਰ TikTok ਨੂੰ ਸਿੱਧੀ ਟੱਕਰ ਦੇਣ ਲਈ ਲਿਆਂਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਹ ਫੀਚਰ ਕਿਵੇਂ ਕੰਮ ਕਰੇਗਾ।

ਐਪ ਖੁੱਲਦੇ ਹੀ ਮਿਲੇਗਾ ਨਵਾਂ ਵੀਡੀਓ ਇੰਟਰਫੇਸ

ਮੈਟਾ ਦੇ ਅਨੁਸਾਰ ਨਵੇਂ ਇੰਟਰਫੇਸ ਦਾ ਮਕਸਦ ਉਹਨਾਂ ਯੂਜ਼ਰਾਂ ਨੂੰ ਹੋਰ ਵਧੀਆ ਤਜਰਬਾ ਦੇਣਾ ਹੈ ,ਜੋ Facebook 'ਤੇ ਸਭ ਤੋਂ ਵੱਧ ਸਮਾਂ ਵੀਡੀਓ ਦੇਖਣ ਵਿੱਚ ਬਿਤਾਉਂਦੇ ਹਨ। ਅਜਿਹੇ ਯੂਜ਼ਰਾਂ ਲਈ ਐਪ ਸਿੱਧੇ ਇਮਰਸਿਵ ਫੁੱਲ-ਸਕ੍ਰੀਨ ਵੀਡੀਓ ਮੋਡ ਵਿੱਚ ਖੁੱਲੇਗੀ, ਜਿਸ ਨਾਲ ਵੀਡੀਓ ਦੇਖਣ ਦਾ ਤਜਰਬਾ ਪਹਿਲਾਂ ਨਾਲੋਂ ਹੋਰ ਦਿਲਚਸਪ ਹੋਵੇਗਾ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੀਚਰ ਸਾਰੇ ਯੂਜ਼ਰਾਂ 'ਤੇ ਜ਼ਬਰਦਸਤੀ ਲਾਗੂ ਨਹੀਂ ਕੀਤਾ ਜਾਵੇਗਾ।

Facebook ਵਿੱਚ ਇਹ ਬਦਲਾਅ ਕਿਉਂ ਕੀਤਾ ਜਾ ਰਿਹਾ ਹੈ?

ਜਾਣਕਾਰੀ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ Facebook 'ਤੇ ਲੋਕਾਂ ਦੀ ਐਕਟਿਵਿਟੀ ਘੱਟ ਹੋਈ ਹੈ। ਹੁਣ ਘੱਟ ਯੂਜ਼ਰ ਹੀ ਨਿਯਮਿਤ ਤੌਰ 'ਤੇ ਪੋਸਟਾਂ ਸ਼ੇਅਰ ਕਰਦੇ ਹਨ, ਪ੍ਰੋਫਾਈਲ ਅਪਡੇਟ ਕਰਦੇ ਹਨ ਜਾਂ ਦੋਸਤਾਂ ਨਾਲ ਗੱਲਬਾਤ ਕਰਦੇ ਹਨ। ਦੂਜੇ ਪਾਸੇ ਸ਼ਾਰਟ ਵੀਡੀਓਜ਼ ਦੇਖਣ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਟਾ ਦਾ ਮੰਨਣਾ ਹੈ ਕਿ ਹੁਣ ਵੱਡੀ ਗਿਣਤੀ ਵਿੱਚ ਲੋਕ ਸੋਸ਼ਲ ਮੀਡੀਆ 'ਤੇ ਸਿਰਫ਼ ਕੰਟੈਂਟ ਦੇਖਣ ਲਈ ਆਉਂਦੇ ਹਨ। ਇਸ ਲਈ ਉਨ੍ਹਾਂ ਦੀ ਦਿਲਚਸਪੀ ਮੁਤਾਬਕ ਵੀਡੀਓਜ਼ ਦਿਖਾਉਣਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।

ਪੁਰਾਣਾ Facebook ਵੀ ਵਰਤ ਸਕੋਗੇ

Facebook ਦੇ ਅਨੁਸਾਰ ਇਹ ਫੀਚਰ ਇਸ ਵੇਲੇ ਟੈਸਟਿੰਗ ਫੇਜ਼ ਵਿੱਚ ਹੈ ਅਤੇ ਯੂਜ਼ਰਾਂ ਨੂੰ ਪੁਰਾਣਾ Facebook ਵਰਜਨ ਵਰਤਣ ਦਾ ਵਿਕਲਪ ਵੀ ਮਿਲੇਗਾ। ਜੇਕਰ ਕਿਸੇ ਯੂਜ਼ਰ ਨੂੰ ਨਵਾਂ ਫੁੱਲ-ਸਕ੍ਰੀਨ ਵੀਡੀਓ ਇੰਟਰਫੇਸ ਪਸੰਦ ਨਾ ਆਵੇ, ਤਾਂ ਉਹ ਮੁੜ ਪੁਰਾਣੇ Facebook ਇੰਟਰਫੇਸ 'ਤੇ ਵਾਪਸ ਜਾ ਸਕੇਗਾ। ਇਸ ਤੋਂ ਸਪੱਸ਼ਟ ਹੈ ਕਿ ਮੈਟਾ ਯੂਜ਼ਰਾਂ ਦੀ ਪ੍ਰਤੀਕਿਰਿਆ ਦੇਖਣ ਤੋਂ ਬਾਅਦ ਹੀ ਅੰਤਿਮ ਫੈਸਲਾ ਲਵੇਗੀ।

AI ਦੀ ਮਦਦ ਨਾਲ ਮਿਲੇਗਾ ਹੋਰ ਵਧੀਆ ਕੰਟੈਂਟ

Instagram ਦੇ ਮੁਖੀ ਐਡਮ ਮੋਸੇਰੀ ਦੇ ਅਨੁਸਾਰ, ਜੇਕਰ ਯੂਜ਼ਰਾਂ ਨੂੰ ਸਿਰਫ਼ ਦੋਸਤਾਂ ਅਤੇ ਫਾਲੋ ਕੀਤੇ ਗਏ ਅਕਾਊਂਟਾਂ ਦੀਆਂ ਪੋਸਟਾਂ ਹੀ ਦਿਖਾਈਆਂ ਜਾਣ, ਤਾਂ ਉਨ੍ਹਾਂ ਨੂੰ ਸੀਮਿਤ ਕੰਟੈਂਟ ਮਿਲਦਾ ਹੈ। ਪਰ ਜੇ AI ਅਤੇ ਰਿਕਮੈਂਡੇਸ਼ਨ ਸਿਸਟਮ ਦੀ ਮਦਦ ਨਾਲ ਕਰੋੜਾਂ ਪੋਸਟਾਂ ਵਿੱਚੋਂ ਯੂਜ਼ਰ ਦੀ ਦਿਲਚਸਪੀ ਮੁਤਾਬਕ ਵੀਡੀਓਜ਼ ਚੁਣ ਕੇ ਦਿਖਾਈਆਂ ਜਾਣ, ਤਾਂ ਉਨ੍ਹਾਂ ਦਾ ਤਜਰਬਾ ਕਾਫ਼ੀ ਬਿਹਤਰ ਹੋ ਸਕਦਾ ਹੈ। ਇਸੇ ਲਈ ਮੈਟਾ ਹੁਣ Facebook 'ਤੇ ਵੀ AI ਆਧਾਰਿਤ ਵੀਡੀਓ ਰਿਕਮੈਂਡੇਸ਼ਨ ਨੂੰ ਹੋਰ ਵੱਧ ਮਹੱਤਵ ਦੇਣ ਵੱਲ ਕੰਮ ਕਰ ਰਹੀ ਹੈ।

Advertisement

ਟਾਪ ਹੈਡਲਾਈਨ

ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
ਪਾਰਟੀ ਲਈ ਵਧੀਆ ਰਹਿਣਗੇ ਆਹ 4 Boat ਦੇ ਸਪੀਕਰ, ਜਾਣੋ ਵਿਸ਼ੇਸ਼ਤਾਂ ਤੋਂ ਕੀਮਤ ਤੱਕ ਇੱਕ-ਇੱਕ ਗੱਲ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
Mobile Recharge Plans : ਮੋਬਾਈਲ ਯੂਜ਼ਰਾਂ ਲਈ ਵੱਡੀ ਖ਼ਬਰ! Airtel-Jio-Vi ਨੂੰ ਲਿਆਉਣੇ ਪੈਣਗੇ ਸਿਰਫ਼ Voice-SMS ਵਾਲੇ ਪਲਾਨ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
iPhone ਦਾ ਕਮਾਲ ਦਾ ਫੀਚਰ, ਭੀੜ ’ਚ ਤੁਹਾਡਾ ਨਾਮ ਸੁਣਦੇ ਹੀ ਮਿਲੇਗਾ ਅਲਰਟ
Best Headphones To Buy: ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
ਸਭ ਤੋਂ ਵਧੀਆ ਹੈੱਡਫੋਨ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਕੁਆਲਿਟੀ, ਸਾਊਂਡ ਸਣੇ ਯਾਤਰਾ ਦੌਰਾਨ ਬਿਨਾਂ ਬਾਹਰੀ ਸ਼ੌਰ ਲਈ ਇਹ ਆਪਸ਼ਨ ਖਾਸ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼, ਹੁਣ ਭਾਜਪਾ ਨੇ ਧੂਰੀ ਤੋਂ ਐਲਾਨਿਆ ਉਮੀਦਵਾਰ, ਇਸ ਸੀਨੀਅਰ ਆਗੂ ਦੇ ਨਾਂਅ 'ਤੇ ਲੱਗੀ ਮੋਹਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
ਪੰਜਾਬ 'ਚ ਵੱਡੀ ਵਾਰਦਾਤ, ਮਾਂ-ਧੀ ਦਾ ਸ਼ਰੇਆਮ ਕਤਲ, ਭਰਾ ਬੋਲਿਆ- ਭੈਣ ਅਤੇ ਭਾਣਜੀ ਨੂੰ ਜੀਜੇ ਨੇ ਮਾਰਿਆ, ਚਾਕੂ ਨਾਲ ਕੀਤਾ ਲਹੂ-ਲੁਹਾਣ...
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
28, 29 ਅਤੇ 30 ਸਤੰਬਰ ਨੂੰ ਖੁੱਲ੍ਹੇ ਰਹਿਣਗੇ ਦੇਸ਼ ਭਰ ਦੇ ਸਹਿਕਾਰੀ ਬੈਂਕ, ਨਹੀਂ ਕਰਨਗੇ ਹੜਤਾਲ
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਲੁਧਿਆਣਾ 'ਚ ਥਾਣਾ ਡੇਹਲੋਂ ਦਾ SHO ਲਾਈਨ ਹਾਜ਼ਰ, ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਸਤੰਬਰ 2026
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
ATM ਤੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡੀ ਖ਼ਬਰ!  SBI ਨੇ ਕੀਤਾ ਵੱਡਾ ਐਲਾਨ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
Toll Plaza Rule : ਟੋਲ ਪਲਾਜ਼ਾ ’ਤੇ ਲੱਗੀ ਲੰਬੀ ਲਾਈਨ ਤਾਂ ਕੀ ਟੋਲ ਨਹੀਂ ਦੇਣਾ ਪਵੇਗਾ? NHAI ਨੇ ਦੱਸੀ ਸੱਚਾਈ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
MP ਅੰਮ੍ਰਿਤਪਾਲ ਸਿੰਘ 2 ਸੀਟਾਂ ਤੋਂ ਲੜ ਸਕਦੇ ਨੇ 2027 ਦੀਆਂ ਚੋਣਾਂ , ਧੂਰੀ ’ਚ CM ਮਾਨ ਨਾਲ ਮੁਕਾਬਲੇ ਦੀ ਚਰਚਾ
Embed widget