ਜਾਣਕਾਰੀ ਮੁਤਾਬਕ ਬਟਾਲਾ ਦੇ ਪਿੰਡ ਬਹਾਦੁਰ ਸੇਨ ਦੇ ਸਰਕਾਰੀ ਮਿਡਲ ਸਕੂਲ ‘ਚ ਅੱਜ ਸਵੇਰੇ ਜਿਵੇਂ ਹੀ ਅਧਿਆਪਕ ਤੇ ਬੱਚੇ ਪਹੁੰਚੇ ਤਾਂ ਸਕੂਲ ਦਾ ਨਜਾਰਾ ਦੇਖ ਕੇ ਦੰਗ ਰਹਿ ਗਏ। ਸਕੂਲ ‘ਚ ਵੱਡੀ ਗਿਣਤੀ ਪਸ਼ੂ ਭਰੇ ਹੋਏ ਸਨ।
ਬਟਾਲਾ: ਕੀ ਤੁਸੀਂ ਕਦੇ ਸਕੂਲ ‘ਚ ਬੱਚਿਆਂ ਦੀ ਥਾਂ ਪਸ਼ੂਆਂ ਨੂੰ ਪਹੁੰਚਦੇ ਦੇਖਿਆ ਹੈ। ਜੇਕਰ ਨਹੀਂ ਦੇਖਿਆ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹੇ ਸਕੂਲ ਦਾ ਪਤਾ। ਜੀ ਹਾਂ ਅੱਜ ਬਟਾਲਾ ਨੇੜਲੇ ਇੱਕ ਪਿੰਡ ਦੇ ਸਰਕਾਰੀ ਸਕੂਲ ‘ਚ ਜਦ ਸਵੇਰ ਵੇਲੇ ਬੱਚੇ ਤੇ ਅਧਿਆਪਕ ਪਹੁੰਚੇ ਤਾਂ ਉੱਥੇ ਦੇ ਹਲਾਤ ਦੇਖ ਕੇ ਹੈਰਾਨ ਰਹਿ ਗਏ। ਸਕੂਲ ‘ਚ ਵੱਡੀ ਗਿਣਤੀ ਪਸ਼ੂ ਮੌਜੂਦ ਸਨ। ਸਕੂਲ ਸਟਾਫ ਤੇ ਬੱਚੇ ਸਕੂਲ ਦੇ ਬਾਹਰ ਖੜ੍ਹਨ ਲਈ ਮਜਬੂਰ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਪਸ਼ੂ ਮਿਸ਼ਨ ਤਰਨਾ ਦਲ ਸੰਸਥਾ ਦੇ ਨਿਹੰਗ ਸਿੰਘ ਵੱਲੋਂ ਛੱਡੇ ਗਏ ਹਨ। ਇਹ ਸੰਸਥਾ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਦੀ ਹੈ। ਪਰ ਇਹ ਪਸ਼ੂ ਅਚਾਨਕ ਸਕੂਲ ਅੰਦਰ ਕਿਵੇਂ ਤੇ ਕਿਉਂ ਛੱਡੇ ਗਏ ਹਨ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ।
ਸਕੂਲ ਸਟਾਫ ਵੱਲੋਂ ਮੌਜੂਦਾ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪਰ ਅਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਹੈ। ਹਲਾਤ ਸਵੇਰ ਵਾਂਗ ਜਿਉਂਦੇ ਤਿਉਂ ਬਣੇ ਹੋਏ ਹਨ। ਸਕੂਲ ਸਟਾਫ ਤੇ ਬੱਚੇ ਸਕੂਲ ਦੇ ਬਾਹਰ ਖੜੇ ਹਨ।
Punjab News: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਨ੍ਹਾਂ ਨਾਮੀ ਆਗੂਆਂ ਨੇ ਫੜ੍ਹਿਆ BJP ਦਾ ਪੱਲਾ
Punjab News: ਪੰਜਾਬ 'ਚ 17 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਕਿੰਨਾ 'ਤੇ ਲਾਗੂ ਨਹੀਂ ਹੋਣਗੇ ਹੁਕਮ?
ਕੜਾਕੇ ਦੀ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ...ਪੰਜਾਬ 'ਚ ਮੀਂਹ ਦੇ ਨਾਲ ਪੈਣਗੇ ਗੜ੍ਹੇ!
Punjab News: ਪੰਜਾਬ 'ਚ ਮੁਲਾਜ਼ਮਾਂ ਵਿਚਾਲੇ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਅਫਸਰਾਂ ਦੀ ਨਹੀਂ ਖੈਰ; ਰਡਾਰ 'ਤੇ 22 ਅਧਿਕਾਰੀਆਂ...!
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ