ਅੰਮ੍ਰਿਤਸਰ: ਪੰਜਾਬ ਪੁਲਿਸ ਨੇ ‘ਆਪ’ ਸਮਰਥਕਾਂ ਤੇ ਅੱਜ ਖੂਬ ਸਖਤੀ ਕੀਤੀ। ਪੁਲਿਸ ਨੇ ਆਪ ਸਮਰਥਕਾਂ ਨੂੰ ਵੱਖ-ਵੱਖ ਸੜਕਾਂ ‘ਤੇ ਨਾਕੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹ ਸਮਰਥਕ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀ ਪੇਸ਼ੀ ਸਮੇਂ ਅੰਮ੍ਰਿਤਸਰ ਪਹੁੰਚ ਰਹੇ ਸਨ।
ਇਹ ਤਸਵੀਰਾਂ ਤਰਨਤਾਰਨ-ਅੰਮ੍ਰਿਤਸਰ ਰੋਡ ‘ਤੇ ਚੱਬਾ ਨੇੜੇ ਦੀਆਂ ਹਨ। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ‘ਆਪ’ ਸਮਰਥਕ ਸੜਕ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਫਰੀਦਕੋਟ ਦੇ ਕੋਟਕਪੂਰਾ ਤੋਂ ‘ਆਪ’ ਲੀਡਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਮੁਤਾਬਕ ਉਹ ਸਵੇਰੇ ਕਰੀਬ 7.30 ਵਜੇ ਚੱਬਾ ਨਾਕੇ ‘ਤੇ ਪਹੁੰਚ ਗਏ ਸਨ। ਪਰ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕੀ ਰੱਖਿਆ।
ਇਹਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੱਥੇ ਨਾਕਾ ਲਗਾ ਕੇ ਇਹਨਾਂ ਦੀਆਂ ਗੱਡੀਆਂ ਨੂੰ ਰੋਕ ਲਿਆ। ਇਲਜ਼ਾਮ ਹਨ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਸਾਫ ਕਿਹਾ ਕਿ ਇਹਨਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ‘ਆਪ’ ਸਮਰਥਕਾਂ ਨੂੰ ਰੋਕਿਆ ਜਾਵੇ।
ਇਹਨਾਂ ਕਰੀਬ ਡੇਢ ਘੰਟੇ ਤੱਕ ਇੱਥੇ ਪ੍ਰਦਰਸ਼ਨ ਕੀਤਾ। ਪਰ ਜਦ ਪੁਲਿਸ ਨੇ ਇਹਨਾਂ ਦੀ ਇੱਕ ਨਾ ਸੁਣੀ ਤਾਂ ਇਹ ਬੱਸਾਂ ‘ਤੇ ਚੜ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਹਾਲਾਂਕਿ ਥੋੜੀ ਦੇਰ ਬਾਅਦ ਇਹਨਾਂ ਦੀਆਂ ਖਾਲੀ ਗੱਡੀਆਂ ਨੂੰ ਵੀ ਛੱਡ ਦਿੱਤਾ ਗਿਆ।
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
No Entry! ਅਮਰੀਕਾ 'ਚ 18,000 ਭਾਰਤੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ, ਟਰੰਪ ਦਿਖਾਉਣਗੇ ਬਾਹਰ ਦਾ ਰਸਤਾ
ਇੱਕ ਹੀ ਪਰਿਵਾਰ ਦੇ 2 ਲੋਕਾਂ ਨੂੰ ਮਿਲ ਸਕਦਾ ਪੀਐਮ ਆਵਾਸ ਯੋਜਨਾ ਦਾ ਲਾਭ?
Weather Update: ਠੰਡ ਦੀ ਲਪੇਟ 'ਚ ਆਏ ਇਹ ਇਲਾਕੇ, ਦਸੰਬਰ ਦੇ ਦੂਜੇ ਹਫ਼ਤੇ ਛਿੜੀ ਕੰਬਣੀ, ਭਾਰੀ ਮੀਂਹ ਨੂੰ ਲੈ ਅਲਰਟ ਜਾਰੀ
ਪੰਜਾਬ 'ਚ ਚੱਲਣ ਵਾਲੀ Bullet Train ਦਾ ਰੂਟ ਆਇਆ ਸਾਹਮਣੇ, ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ
Farmer Protest: ਜਥੇਦਾਰ ਹਰਪ੍ਰੀਤ ਸਿੰਘ ਨੇ ਖਨੌਰੀ ਬਾਰਡਰ ਦੀ ਸਟੇਜ ਤੋਂ ਕੀਤੀ ਜ਼ਬਰਦਸਤ ਤਕਰੀਰ, ਕਿਹਾ-ਜੇ ਪੰਜਾਬੀ ਇੱਕ ਬੜਕ ਮਾਰ ਦੇਵੇ ਤਾਂ ਦਿੱਲੀ ਹਿੱਲ ਜਾਂਦੀ ਪਰ...
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Amritsar News: ਪੁਲਿਸ ਹੀ ਹੋ ਰਹੀ ਗੈਂਗਸਟਰਾਂ ਦੇ ਹਮਲਿਆਂ ਦੀ ਸ਼ਿਕਾਰ, ਪੰਜਾਬ ਦਾ ਤਾਂ ਰੱਬ ਹੀ ਰਾਖਾ, ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਜਾਣੋ ਕੀ ਕੁਝ ਕਿਹਾ ?
Rapper Badshah: ਰੈਪਰ ਬਾਦਸ਼ਾਹ ਦਾ 15000 ਰੁਪਏ ਕੱਟਿਆ ਗਿਆ ਚਲਾਨ, ਗਾਇਕ ਨੂੰ ਇਹ ਗਲਤੀ ਪਈ ਮਹਿੰਗੀ