ਜਾਣਕਾਰੀ ਮੁਤਾਬਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸੂਰਤ ਸਿੰਘ ਖਾਲਸਾ ਤੇ ਜੋਗਾ ਸਿੰਘ ਖਾਲਿਸਤਾਨੀ ਦਾ ਹਾਲਚਾਲ ਜਾਣ ਕੇ ਵਾਪਸ ਪਰਤ ਰਹੇ ਸਨ।
ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇੱਕ ਭਿਆਨਕ ਸੜਕ ਹਾਦਸੇ ‘ਚ ਵਾਲ ਵਾਲ ਬਚੇ ਹਨ। ਘਟਨਾ ਬੀਤੀ ਰਾਤ ਲੁਧਿਆਣਾ-ਤਲਵੰਡੀ ਰੋਡ ‘ਤੇ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੀ ਹੈ। ਹਾਦਸਾ ਉਨ੍ਹਾਂ ਦੀ ਮਰਸਡੀਜ਼ ਤੇ ਇੱਕ ਸਕਾਰਪੀਓ ਦੀ ਟੱਕਰ ਕਾਰਨ ਵਾਪਰਿਆ। ਇਸ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ। ਗਣੀਮਤ ਇਹ ਰਹੀ ਕਿ ਜਥੇਦਾਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਈ ਸੱਟ ਨਹੀਂ ਲੱਗੀ।
ਹਾਲਾਂਕਿ ਭਿਆਨਕ ਹਾਦਸੇ ਦੇ ਬਾਵਜੂਦ ਜਥੇਦਾਰ ਸਮੇਤ ਉਨ੍ਹਾਂ ਦੇ ਕਿਸੇ ਵੀ ਸਮਰਥਕ ਨੂੰ ਸੱਟ ਨਹੀਂ ਲੱਗੀ। ਜਿਸ ਵੇਲੇ ਇਹ ਹਾਦਸਾ ਵਾਪਰਿਆ ਤਾਂ ਜਥੇਦਾਦ ਬਲਜੀਤ ਸਿੰਘ ਦਾਦੂਵਾਲ ਆਪਣੇ ਪਿੰਡ ਦਾਦੂਵਾਲ ਵੱਲ੍ਹ ਜਾ ਰਹੇ ਸਨ।
ਹਾਦਸੇ ਦੌਰਾਨ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ।
ਦਰਅਸਲ ਜਦ ਜਥੇਦਾਰ ਦਾਦੂਵਾਲ ਦੀ ਗੱਡੀ ਲਿੰਕ ਰੋਡ ਤੋਂ ਤਲਵੰਡੀ ਰੋਡ ‘ਤੇ ਚੜਣ ਲੱਗੀ ਤਾਂ ਰੋੜੀ ਵਾਲੇ ਪਾਸੇ ਤੋਂ ਇਕਦਮ ਬੜੀ ਤੇਜ਼ੀ ਨਾਲ ਵੱਡਾ ਟਰਾਲਾ ਆ ਗਿਆ, ਉਸ ਤੋਂ ਬਚਾਉਦਿਆਂ ਜਥੇਦਾਰ ਜੀ ਦੀ ਮਰਸਡੀਜ਼ ਕਾਰ ਸਕਾਰਪਿਉ ਗੱਡੀ ਨਾਲ ਬੁਰੀ ਤਰਾਂ ਟਕਰਾ ਗਈ।
ਜਦ ਉਹ ਰਾਤ ਦੇ ਕਰੀਬ 10 ਵਜੇ ਮਾਨਸਾ ਵਾਲੀ ਸੜਕ ਤੋਂ ਪਿੰਡ ਜਗਾ ਰਾਮਤੀਰਥ ਕੋਲੋਂ ਰੋੜੀ ਤਲਵੰਡੀ ਸਾਬੋ ਰੋਡ ‘ਤੇ ਚੜਦੇ ਸਮੇਂ ਇਹ ਹਾਦਸਾ ਵਾਪਰਿਆ।
8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪਹੁੰਚਿਆ, ਸਿਹਤ ਵਿਭਾਗ ਵੱਲੋਂ ਚੇਤਾਵਨੀ
Dairy Owners: ਡੇਅਰੀ ਫਾਰਮ ਮਾਲਕਾਂ ਦੀ ਵਧੀ ਚਿੰਤਾ, ਜਾਣੋ ਕਿਉਂ ਦਿੱਤਾ ਗਿਆ ਅਲਟੀਮੇਟਮ ? ਨਾ ਮੰਨਣ ਤੇ...
Public Holiday: ਪੰਜਾਬ 'ਚ ਜਨਤਕ ਛੁੱਟੀਆਂ ਦਾ ਐਲਾਨ! ਨੋਟੀਫਿਕੇਸ਼ਨ ਜਾਰੀ; ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ...?
ਪੰਜਾਬ 'ਚ ਸ਼ੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ, ਸ਼ਿਮਲਾ ਤੋਂ ਵੀ ਜ਼ਿਆਦਾ ਠੰਡਾ ਰਿਹਾ ਇਹ ਜ਼ਿਲ੍ਹਾ, ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ
Shiromani Akali Dal: ਅਕਾਲੀ ਦਲ ਨੂੰ ਛੱਡ 'ਆਪ' 'ਚ ਸ਼ਾਮਿਲ ਹੋਇਆ ਇਹ ਆਗੂ, ਇੰਟਰਨੈੱਟ 'ਤੇ ਵਾਇਰਲ ਤਸਵੀਰਾਂ ਨੇ ਮਚਾਈ ਹਲਚਲ...
30 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਤੁਰੰਤ ਜਾਓ ਡਾਕਟਰ ਕੋਲ, ਨਹੀਂ ਤਾਂ ਹੋ ਜਾਓਗੇ ਕੈਂਸਰ ਦੇ ਸ਼ਿਕਾਰ
ਸੁਖਬੀਰ ਬਾਦਲ ਦਾ ਵੱਡਾ ਐਲਾਨ! SSP ਨੂੰ ਜੇਲ੍ਹ ਭੇਜਣ ਦੀ ਦਿੱਤੀ ਚੁਣੌਤੀ
ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈਕੇ HC ਪਹੁੰਚੀ ਕਾਂਗਰਸ, ਰੱਖ ਦਿੱਤੀ ਆਹ ਮੰਗ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟਰੈੱਕ 'ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ, ਕਈ ਆਗੂਆਂ ਨੂੰ ਕੀਤਾ ਡਿਟੇਨ