ਕੁੱਝ ਦਿਨ ਪਹਿਲਾਂ ਸ਼ਹਿਰ ‘ਚ ਦਿਨ ਦਿਹਾੜੇ ਹੋਈ ਲੁੱਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਥਿਆਰਬੰਦ ਲੁਟੇਰਿਆਂ ਨੇ ਪੱਟੀ ‘ਚ ਇੱਕ ਮੈਡੀਕਲ ਸਟੋਰ ‘ਤੇ ਧਾਵਾ ਬੋਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨਦਾਰ ਨਾਲ ਝੜਪ ਵੀ ਹੋਈ। ਪੂਰੀ ਲੁੱਟ ਦੀ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਈ ਹੈ। ਤਸਵੀਰਾਂ ਦੇਖ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਦੁਕਾਨਦਾਰਾਂ ਤੇ ਇੱਥੋਂ ਤੱਕ ਕਿ ਔਰਤਾਂ ਨੇ ਵੀ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸੇ ਝੜਪ ਦੌਰਾਨ ਲੁਟੇਰਿਆਂ ਹੱਥੋਂ ਆਪਣੇ ਹੀ ਇੱਕ ਸਾਥੀ ਨੂੰ ਗੋਲੀ ਵੀ ਲੱਗੀ। ਜਖਮੀ ਲੁਟੇਰਾ ਪੁਲਿਸ ਦੀ ਨਿਗਰਾਨੀ ਹੇਠ ਇਲਾਜ਼ ਅਧੀਨ ਹੈ।
ਜਿਵੇਂ ਹੀ ਇੱਕ ਲੁਟੇਰੇ ਨੇ ਦਵਿੰਦਰ ਨੂੰ ਹੱਥ ਪਾਇਆ, ਉਨ੍ਹਾਂ ਨੇ ਵਿਰੋਧ ਕੀਤਾ। ਫਿਰ ਕੀ ਸੀ, ਕਈ ਲੁਟੇਰਿਆਂ ਨੇ ਉਸ ਨੂੰ ਕਾਬੂ ਕਰਨ ‘ਚ ਦੇਰ ਨਹੀਂ ਕੀਤੀ।
ਇੱਕ ਸ਼ਖਸ ਦੂਜੇ ਨੂੰ ਗੱਲੇ ‘ਚ ਰੱਖੀ ਨਕਦੀ ਕੱਢਣ ਦਾ ਇਸ਼ਾਰਾ ਕੀਤਾ, ਕਾਮਯਾਬੀ ਮਿਲਦੀ ਇੰਨ੍ਹੇ ‘ਚ ਦਵਿੰਦਰ ਦੇ ਪਿਤਾ ਦੁਕਾਨ ‘ਚ ਦਾਖਲ ਹੁੰਦੇ ਹਨ। ਉਹ ਗੱਲੇ ‘ਚੋਂ ਪੈਸੇ ਕੱਢ ਰਹੇ ਸ਼ਖਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਦਿਲ ਦੇ ਮਰੀਜ ਬਜ਼ੁਰਗ ‘ਤੇ ਬਿਨਾ ਕੁੱਝ ਸੋਚੇ ਸਮਝੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ।
ਤਰਨਤਾਰਨ ਜਿਲ੍ਹੇ ਦੇ ਪੱਟੀ ‘ਚ ਇੱਕ ਹਫਤਾ ਪਹਿਲਾਂ ਇੱਕ ਮੈਡੀਕਲ ਸਟੋਰ ‘ਚ ਹੋਈ ਲੁੱਟ ਦੀ ਕੋਸ਼ਿਸ਼ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦਵਿੰਦਰ ਕੁਮਾਰ ਦੀ ਹੋਲਸੇਲ ਦਵਾਈਆਂ ਦੀ ਦੁਕਾਨ ਹੈ। ਸ਼ਾਮ ਦਾ ਸਮਾਂ ਸੀ। ਅਚਾਨਕ ਕੁੱਝ ਨੌਜਵਾਨ ਉਨ੍ਹਾਂ ਦੀ ਦੁਕਾਨ ‘ਚ ਦਾਖਲ ਹੁੰਦੇ ਹਨ। ਦਵਿੰਦਰ ਨੂੰ ਸਮਝਣ ‘ਚ ਦੇਰ ਨਹੀਂ ਲੱਗੀ ਕਿ ਇਨ੍ਹਾਂ ਦੇ ਇਰਾਦੇ ਠੀਕ ਨਹੀਂ।
ਇੱਕ ਲੁਟੇਰੇ ਦੇ ਹੱਥ ‘ਚ ਪਿਸਤੌਲ ਸੀ, ਜੋ ਉਸਨੇ ਦੁਕਾਨ ‘ਚ ਮੌਜੂਦ ਇੱਕ ਹੋਰ ਕਰਮਚਾਰੀ ‘ਤੇ ਤਾਣ ਦਿੱਤੀ। ਦੂਜੇ ਪਾਸੇ ਬਜ਼ੁਰਗ ‘ਤੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਜਾਰੀ ਰੱਖਿਆ। ਬਜ਼ੁਰਗ ਦੇ ਮੋਢਿਆਂ ਤੇ ਕੰਨ ਕੋਲੋਂ ਖੂਨ ਵਗਣ ਲੱਗਾ। ਦੁਕਾਨ ਜੰਗ ਦਾ ਮੈਦਾਨ ਬਣੀ ਹੋਈ ਸੀ। ਅਚਾਨਕ ਰੌਲਾ ਰੱਪਾ ਸੁਣ ਕੇ ਦਵਿੰਦਰ ਦੀ ਪਤਨੀ ਵੀ ਦੁਕਾਨ ‘ਚ ਆ ਪਹੁੰਚੀ। ਪਤਨੀ ਦੀ ਬਹਾਦਰੀ ਅਹਿਜੀ ਕਿ ਉਸਨੇ ਦੁਕਾਨ ‘ਚ ਰੱਖੀਆਂ ਕੁਰਸੀਆਂ ਨਾਲ ਹੀ ਲੁਟੇਰਿਆਂ ‘ਤੇ ਹਮਲਾ ਕਰ ਦਿੱਤਾ।
ਸੇਲਸ ਬੁਆਏ, ਦਵਿੰਦਰ ਦੀ ਪਤਨੀ, ਪਿਤਾ ਵੱਲੋਂ ਦਿਖਾਈ ਹਿੰਮਤ ਸਾਹਮਣੇ ਲੁਟੇਰਿਆਂ ਦੇ ਹੌਂਸਲੇ ਪਸਤ ਹੋ ਗਏ। ਲੁਟੇਰੇ ਮੌਕੇ ਤੋਂ ਭੱਜ ਨਿੱਕਲੇ। ਲੁਟੇਰਿਆਂ ਦੀ ਗ੍ਰਿਫਤ ‘ਚੋਂ ਨਿੱਕਲਦਿਆਂ ਹੀ ਦਵਿੰਦਰ ਨੇ ਆਪਣਾ ਰਿਵਾਲਵਰ ਲੋੜਕਰ ਲਿਆ। ਹਫੜਾ ਦਫੜੀ ‘ਚ ਲੁਟੇਰੇ ਆਪਣੇ ਹੀ ਸਾਥੀ ਨੂੰ ਜਖਮੀ ਕਰ ਬੈਠੇ।
ਸ਼ਹਿਰ ‘ਚ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਸਬੂਤ ਜੁਟਾਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਜਾਂਚ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਜ਼ਖਮੀ ਲੁਟੇਰਾ ਇੱਕ ਨਿਜੀ ਹਸਪਤਾਲ ‘ਚ ਜੇਰੇ ਇਲਾਜ ਹੈ। ਉਸ ‘ਤੇ ਦਿਨ ਰਾਤ ਪੁਲਿਸ ਨਜ਼ਰ ਰੱਖ ਰਹੀ ਹੈ, ਠੀਕ ਹੁੰਦਿਆਂ ਹੀ ਉਸ਼ਨੂੰ ਗ੍ਰਿਫਤਾਰ ਕਰ ਲਿਆ ਜਾਵੇਗ। ਬਹਾਦਰ ਪਤੀ ਪਤਨੀ ਦਾ ਨਾਂ ਪੁਲਸ ਨੇ ਐਵਾਰਡ ਲਈ ਭੇਜਣ ਦਾ ਫੈਸਲਾ ਕੀਤਾ ਹੈ।
ਲੋਹੜੀ ਤੱਕ ਪੰਜਾਬ-ਚੰਡੀਗੜ੍ਹ 'ਚ ਸੰਘਣੇ ਕੋਹਰੇ ਦਾ ਅਲਰਟ! ਜਾਣੋ ਅਗਲੇ ਤਿੰਨ ਦਿਨ ਮੌਸਮ ਕਿਵੇਂ ਦਾ ਰਹੇਗਾ
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab School Winter Vacation: ਪੰਜਾਬ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ! ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬੋਲੇ- ਬੱਚਿਆਂ-ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ...
AAP Punjab: 'ਆਪ' ਪੰਜਾਬ 'ਚ ਹਲਚਲ ਤੇਜ਼, ਮਸ਼ਹੂਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ; ਹਲਕਾ ਚੱਬੇਵਾਲ ਤੋਂ...
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਦਾ ਵੱਡਾ ਐਕਸ਼ਨ! ਇੰਚਾਰਜ ਅਤੇ ਕੋ-ਇੰਚਾਰਜਾਂ ਦਾ ਕੀਤਾ ਐਲਾਨ
Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ
Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ
ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ
Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ