ਬਿਹਾਰ ਦੇ ਕਈ ਇਲਾਕਿਆਂ ‘ਚ ਮਾਨਸੂਨ ਆ ਚੁੱਕਾ ਹੈ। ਪਿਛਲੇ 24 ਘੰਟਿਆਂ ਤੋਂ ਤੇਜ਼ ਮੀਂਹ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀਆਂ ਖਬਰਾਂ ਆ ਰਹੀਆਂ ਹਨ।
ਅਸਮਾਨੀ ਬਿਜਲੀ ਦੇ ਚੱਲਦੇ 57 ਲੋਕਾਂ ਦੀ ਮੌਤ ਮਾਮਲੇ ਨੂੰ ਸਰਕਾਰ ਨੇ ਪੂਰੀ ਗੰਭੀਰਤਾ ਨਾਲ ਲਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੁਦ ਡਿਜਾਸਟਰ ਮੈਨੇਜੇਮੈਂਟ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਚੈੱਕ ਰਾਹੀਂ ਮਾਲੀ ਸਹਾਇਤਾ ਦਿੱਤੀ ਹੈ।
ਮਾਨਸੂਨ ਨੇ ਆਉਂਦਿਆਂ ਹੀ ਕਹਿਰ ਵਰ੍ਹਾ ਦਿੱਤਾ ਹੈ। ਬਿਹਾਰ ‘ਚ ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟੇ ਦੌਰਾਨ 57 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 24 ਲੋਕ ਜ਼ਖ਼ਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਪਟਨਾ ਦੇ ਬਿਹਟਾ ‘ਚ 5, ਨੌਬਤਪੁਰ ‘ਚ 2 ਤੇ ਰੋਹਤਾਸ ਦੇ ਨਾਸਰੀਗੰਜ ਇਲਾਕੇ ‘ਚ 4 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਔਰੰਗਾਬਾਦ ‘ਚ ਪਿਓ ਪੁੱਤ ਸਮੇਤ 4 ਲੋਕ ਬਿਜਲੀ ਦੀ ਚਪੇਟ ‘ਚ ਆ ਗਏ। ਕੈਮੂਰ ਤੇ ਨਾਲੰਦਾ ‘ਚ ਵੀ ਅਸਮਾਨੀ ਕਹਿਰ ਦੇ ਚੱਲਦੇ 4-4 ਲੋਕਾਂ ਦੀ ਜਾਨ ਜਾਣ ਦੀ ਖਬਰ ਹੈ।
Schools Holidays : ਠੰਡ ਦੇ ਚੱਲਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਰੀ ਕੀਤਾ ਗਿਆ ਨੋਟੀਫਿਕੇਸ਼ਨ
ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ! 3 ਦਿਨ ਸੂਬੇ ਭਰ ’ਚ ਨਹੀਂ ਚੱਲਣਗੀਆਂ ਬੱਸਾਂ
PSEB ਨੇ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਕੀਤੀ ਜਾਰੀ, ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ
Punjab Weather: ਪੰਜਾਬ 'ਚ ਵੱਧੇਗੀ ਹੋਰ ਠੰਡ, ਨਵਾਂ ਅਲਰਟ ਜਾਰੀ, ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ
Punjab Schools Vacation: ਖੁਸ਼ੀ ਨਾਲ ਗਦਗਦ ਹੋਏ ਵਿਦਿਆਰਥੀ! ਨਵੇਂ ਸਾਲ ਵਿਚਾਲੇ ਇੰਨੇ ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ ?
Punjab News: ਸਿੱਖਿਆ ਵਿਭਾਗ ਨੇ ਛੁੱਟੀਆਂ ਕੀਤੀਆਂ ਰੱਦ, ਹੁਕਮ ਜਾਰੀ ਕਰਦੇ ਹੋਏ ਦੱਸੀ ਵਜ੍ਹਾ, ਜ਼ਰੂਰ ਪੜ੍ਹੋ...
ਪੰਜਾਬ-ਚੰਡੀਗੜ੍ਹ 'ਚ ਸੰਘਣੀ ਧੁੰਦ ਦਾ ਅਲਰਟ, ਇਨ੍ਹਾਂ ਤਰੀਕ ਤੋਂ ਪਵੇਗਾ ਮੀਂਹ
ਪੱਤਰਕਾਰ ਦੀ ਦਰਦਨਾਕ ਮੌਤ: ਸਿਰ 'ਤੇ 15 ਨਿਸ਼ਾਨ, ਲੀਵਰ ਦੇ ਕੀਤੇ ਟੋਟੇ? ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
56 ਲੱਖ 'ਚ ਵਿਕਿਆ 100 ਰੁਪਏ ਦਾ ਆਹ ਭਾਰਤੀ ਨੋਟ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ