✕
  • ਹੋਮ

ਕੈਪਟਨ ਦੀ ਜ਼ਮੀਨ 'ਤੇ ਛਿੜਿਆ ਵਿਵਾਦ

ਏਬੀਪੀ ਸਾਂਝਾ   |  31 Jan 2018 02:41 PM (IST)
1

ਵੈਸੇ ਤਾਂ ਇੱਥੇ ਹੋਰ ਵੀ ਕਈ ਅਫਸਰਾਂ ਦੇ ਤੇ ਵੱਡੇ ਨੇਤਾਵਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਹਨ, ਜੋ ਜ਼ਿਆਦਾਤਰ ਬੇਨਾਮੀਆਂ ਹਨ। ਪਰ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਗੁਆਂਢ ‘ਚ ਆਪਣੇ ਹੀ ਨਾਂਅ ‘ਤੇ ਜ਼ਮੀਨ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ।

2

ਉਂਝ ਕੈਪਟਨ ਅਮਰਿੰਦਰ ਸਿੰਘ ਕੋਲ ਪਟਿਆਲਾ ਤੇ ਹਿਮਾਚਲ ਪ੍ਰਦੇਸ਼ ਵਿੱਚ ਕਰੋੜਾਂ ਦੀ ਜੱਦੀ ਜਾਇਦਾਦ ਹੈ, ਪਰ ਚੰਡੀਗੜ੍ਹ ਵਿੱਚ ਉਨ੍ਹਾਂ ਦਾ ਕੋਈ ਆਪਣਾ ਘਰ ਨਹੀਂ। ਇਸ ਲਈ ਨਿਊ ਚੰਡੀਗੜ੍ਹ ਕੋਲ ਸਿੱਸਵਾਂ ਦੇ ਪੱਲ੍ਹਣਗੜ੍ਹ ਪਿੰਡ ਵਿੱਚ ਕੈਪਟਨ ਨੇ 6 ਏਕੜ ਜ਼ਮੀਨ ਨੂੰ ਸਾਢੇ ਤਿੰਨ ਕਰੋੜ ਰੁਪਏ ਵਿੱਚ ਖਰੀਦਿਆ ਹੈ।

3

ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਸ ਜਗ੍ਹਾ ਉੱਪਰ ਕੋਈ ਕਮਰਸ਼ੀਅਲ ਐਕਟੀਵੀਟੀ ਨਹੀਂ ਕੀਤੀ। ਕੈਪਟਨ ਨੇ ਕਾਨੂੰਨ ਮੁਤਾਬਕ ਜ਼ਮੀਨ ਲਈ ਹੈ ਤੇ ਉਨ੍ਹਾਂ ਜ਼ਮੀਨ ‘ਤੇ ਸਿਰਫ ਘਰ ਬਣਾਉਣਾ ਹੈ। ਇਸ ਲਈ ਖਹਿਰਾ ਤੇ ਅਕਾਲੀ ਦੱਸਣ ਕਿ ਕੈਪਟਨ ਨੇ ਕਿਹੜੀ ਗੈਰਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਫਰਵਰੀ ਤੋਂ ਪਹਿਲਾਂ PLPA ਦਾ ਇਹ ਨੋਟੀਫਿਕੇਸ਼ਨ ਹੋ ਜਾਣਾ ਚਾਹੀਦੀ ਹੈ ਤੇ ਅਧਿਕਾਰੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਕੈਪਟਨ ਦੀ ਬਾਦਲਾਂ ਨਾਲ ਕੋਈ ਦੋਸਤੀ ਨਹੀਂ ਹੈ।

4

ਉਧਰ ਕਾਂਗਰਸ ਨੇ ਇਸ ਬਾਰੇ ਸਫਾਈ ਦਿੱਤੀ ਹੈ। ਕਾਂਗਰਸੀ ਲੀਡਰ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ‘ਆਪ’ ਲੀਡਰ ਸੁਖਪਾਲ ਖਹਿਰਾ ਤੇ ਕੁਝ ਅਕਾਲੀ ਲੀਡਰ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨ ਲਈ ਝੂਠਾ ਪ੍ਰਚਾਰ ਕਰ ਰਹੇ ਹਨ। ਖਹਿਰਾ ਤੇ ਅਕਾਲੀ ਲੀਡਰਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ।

5

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ‘ਤੇ ਕਾਫੀ ਇਲਜ਼ਾਮ ਲਾਏ ਹਨ। ਖਹਿਰਾ ਨੇ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗੀ ਹੋਈ ਇਹ ਜ਼ਮੀਨ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਤਹਿਤ ਆਉਂਦੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪੀ.ਐਲ.ਪੀ.ਏ. ਕਾਰਨ ਇਸ ਜ਼ਮੀਨ ‘ਤੇ ਨਿਰਮਾਣ ਨਹੀਂ ਹੋ ਸਕਦਾ, ਇਸ ਲਈ ਸਰਕਾਰ ਹੁਣ ਇਸ ਐਕਟ ਨੂੰ ਖ਼ਤਮ ਕਰਨ ਜਾ ਰਹੀ ਹੈ।

6

ਇਹ ਜ਼ਮੀਨ ਬਾਦਲ ਦੇ 7 ਸਿਤਾਰਾ ਰਿਜ਼ਾਰਟ ਦੇ ਨਜ਼ਦੀਕ ਹੈ। ਕੈਪਟਨ ਦੀ ਇਸ ਖ਼ਰੀਦੋ ਫਰੋਖ਼ਤ ‘ਤੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੇ ਮੁੱਖ ਸਕੱਤਰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਹੈ।

7

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਲਾਗੇ 6 ਏਕੜ ਜ਼ਮੀਨ ਖ਼ਰੀਦੀ ਹੈ। ਇਹ ਜ਼ਮੀਨ ਮੁਹਾਲੀ ਦੇ ਪੱਲ੍ਹਣਪੁਰ ਕੋਲ ਲਈ ਹੈ। ਇਹ ਇਲਾਕਾ ਨਿਊ ਚੰਡੀਗੜ੍ਹ ਦੇ ਨਾਂ ਨਾਲ ਮਸ਼ਹੂਰ ਹੈ। ਇਹ ਤਸਵੀਰਾਂ ਜ਼ਮੀਨ ਦੀ ਵੈਲਿਊ ਬਿਆਨਦੀਆਂ ਹਨ।

  • ਹੋਮ
  • ਪਾਲੀਵੁੱਡ
  • ਕੈਪਟਨ ਦੀ ਜ਼ਮੀਨ 'ਤੇ ਛਿੜਿਆ ਵਿਵਾਦ
About us | Advertisement| Privacy policy
© Copyright@2026.ABP Network Private Limited. All rights reserved.