ਆਖਰ ਕੀ ਹੈ ਬਾਥਟਬ 'ਚ ਡਿੱਗ ਕੇ ਮਰਨ ਦਾ ਰਾਜ਼? ਅਮਰੀਕਾ 'ਚ ਰੋਜ਼ਾਨਾ ਇੱਕ ਮੌਤ
2015 ਵਿੱਚ ਪੌਪ ਸਿੰਗਰ ਵਿਟਨੀ ਹਿਊਸਟਨ ਦੀ ਬਟੀ ਬੌਬੀ ਕ੍ਰਿਸਟੀਨਾ ਦੀ ਵੀ ਬਾਥਟਬ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ।
ਸਾਲ 2012 ਵਿੱਚ ਅਮਰੀਕਾ ਦੀ ਮਸ਼ਹੂਰ ਪੌਪ ਸਿੰਗਰ ਵਿਟਨੀ ਹਿਊਸਟਨ ਬਾਥਟਬ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ।
1970 ਵਿੱਚ ਪੈਰਿਸ ਵਿੱਚ ਜਿਮ ਮੌਰੀਸਨ ਦੀ ਬਾਥਟਬ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ। ਉਹ ਇੱਕ ਸਿੰਗਰ ਸਨ। ਉਨ੍ਹਾਂ ਦਾ ਪੋਸਟਮਾਰਟਮ ਨਹੀਂ ਹੋਇਆ ਸੀ ਪਰ ਅਜਿਹਾ ਦੱਸਿਆ ਗਿਆ ਸੀ ਕਿ ਉਨਾਂ ਨੇ ਡਰੱਗਜ਼ ਲਈ ਸੀ।
ਸਾਲ 1960 ਵਿੱਚ ਸਿੰਗਰ ਤੇ ਐਕਟਰ ਜੁਡੀ ਗਾਰਲੈਂਡ ਦੀ ਵੀ ਮੌਤ ਬਾਥਟਬ ਵਿੱਚ ਡਿੱਗਣ ਨਾਲ ਹੋਈ ਸੀ। ਉਸ ਵੇਲੇ ਉਨ੍ਹਾਂ ਨੇ ਜ਼ਿਆਦਾ ਡਰੱਗਜ਼ ਲਈ ਹੋਈ ਸੀ।
ਸਾਲ 2016 ਵਿੱਚ ਅਮਰੀਕਾ ਸਰਕਾਰ ਨੇ ਅੰਕੜਾ ਦਿੱਤਾ ਸੀ ਕਿ ਰੋਜ਼ਾਨਾ ਘੱਟੋ-ਘੱਟ ਇੱਕ ਮੌਤ ਬਾਥਟਬ ਜਾਂ ਬਾਥਰੂਮ ਵਿੱਚ ਡਿੱਗਣ ਕਾਰਨ ਹੁੰਦੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨਸ਼ੇ ਵਿੱਚ ਹੁੰਦੇ ਹਨ।
ਅਚਾਨਕ ਬਾਥਰੂਮ ਵਿੱਚ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਜਾਣਾ ਘਰੇਲੂ ਪੱਧਰ ‘ਤੇ ਹੋਣ ਵਾਲੇ ਹਾਦਸਿਆਂ ਵਿੱਚ ਆਮ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਵੀ ਇਸੇ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ ਸੀ। ਮਾਰਚ 2017 ਦੀ ਇੱਕ ਰਿਪੋਰਟ ਮੁਤਾਬਕ ਜਾਪਾਨ ਵਿੱਚ ਬਾਥਰੂਮ ਵਿੱਚ ਡਿੱਗ ਕੇ ਮਰਨ ਵਾਲਿਆਂ ਦੀ ਗਿਣਤੀ 19 ਹਜ਼ਾਰ ਸੀ। ਇਸ ਵਿੱਚ ਜ਼ਿਆਦਾਤਰ 65 ਸਾਲ ਤੋਂ ਜ਼ਿਆਦਾ ਉਮਰ ਦੇ ਸਨ।
ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਅਚਾਨਕ ਹੋਈ ਮੌਤ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਮੌਤ ਬਾਥਟਬ ਵਿੱਚ ਡੁੱਬਣ ਨਾਲ ਹੋਈ। ਅਜਿਹੀਆਂ ਘਟਨਾਵਾਂ ਭਾਰਤੀਆਂ ਨੂੰ ਤਾਂ ਹੈਰਾਨ ਕਰ ਸਕਦੀਆਂ ਹਨ ਪਰ ਜਾਪਾਨ ਤੇ ਅਮਰੀਕਾ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ।