ਕੈਨੇਡਾ 'ਚ ਵਿਸਾਖੀ ਦੀਆਂ ਰੌਣਕਾਂ, ਟਰੂਡੋ ਵੀ ਹੋਏ ਨਗਰ ਕੀਰਤਨ 'ਚ ਸ਼ਾਮਲ
ਇਸ ਮੌਕੇ ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸਚਿਰ ਤੋਂ ਇਲਾਵਾ ਹੋਰ ਵੀ ਕਈ ਛੋਟੇ-ਵੱਡੇ ਸਿਆਸਤਦਾਨਾਂ ਨੇ ਹਿੱਸਾ ਲਿਆ।
ਕੈਨੇਡਾ ਨੂੰ ਅੱਤਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਨੂੰ ਬੀਤੇ ਸ਼ੁੱਕਰਵਾਰ ਸੋਧ ਕੇ ਜਾਰੀ ਕਰਨ ਮਗਰੋਂ ਸਿੱਖਾਂ ਨੇ ਪੂਰੇ ਜੋਸ਼ ਨਾਲ ਵਿਸਾਖੀ ਮਨਾਈ।
ਵੈਨਕੂਵਰ ਦੀ ਇਸ ਪਰੇਡ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਅਗਲੇ ਸਾਲ ਆਉਣ ਵਾਲੀਆਂ ਚੋਣਾਂ ਅਤੇ ਚੁਫੇਰਿਓਂ ਵੱਡੇ ਦਬਾਅ ਮਗਰੋਂ ਕੈਨੇਡਾ ਸਰਕਾਰ ਨੇ ਇਹ ਰਿਪੋਰਟ ਸੋਧ ਦਿੱਤੀ ਹੈ ਤੇ ਸਿੱਖ ਕੱਟੜਵਾਦ ਬਾਰੇ ਦਰਜ ਅੱਠ ਹਵਾਲੇ ਹਟਾ ਲਏ ਹਨ।
ਦੇਖੇ ਵਿਸਾਖੀ ਮੌਕੇ ਦੀਆਂ ਖ਼ਾਸ ਤਸਵੀਰਾਂ।
ਵੈਨਕੂਵਰ ਵਿੱਚ ਵਿਸਾਖੀ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਪਹਿਲਾਂ ਕੈਨੇਡਾ ਸਰਕਾਰ ਨੇ 'ਸਿੱਖ ਅੱਤਵਾਦ' ਨੂੰ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਕੀਤਾ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖ਼ਤਰਾ ਹੈ।
ਵਿਸਾਖੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਜਦੋਂ ਵੈਨਕੂਵਰ ਦੇ ਰੋਜ਼ ਸਟਰੀਟ ਗੁਰਦੁਆਰੇ ਵਿੱਚ ਗਏ ਤਾਂ ਉਨ੍ਹਾਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਕੀਤੀ।