✕
  • ਹੋਮ

ਪੰਜਾਬ ਪੁਲਿਸ ਨੂੰ ਮਿਲੇ 2068 ਨਵੇਂ ਜਵਾਨ

ਏਬੀਪੀ ਸਾਂਝਾ   |  09 Jul 2018 03:25 PM (IST)
1

ਇਸ ਮੌਕੇ ਕੈਪਟਨ ਨੇ ਡੋਪ ਟੈਸਟ 'ਤੇ ਅਕਾਲੀ ਦਲ-ਭਾਜਪਾ ਦੇ ਨਾਲ-ਨਾਲ ਜਲੰਧਰ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਵੱਲੋਂ ਆਏ ਬਿਆਨ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਹਰ ਕਿਸੇ ਦਾ ਡੋਪ ਟੈਸਟ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿਰਫ ਸਰਕਾਰੀ ਅਧਿਕਾਰੀਆਂ ਲਈ ਇਹ ਟੈਸਟ ਲਾਜ਼ਮੀ ਕਰਨ ਲਈ ਕਿਹਾ ਸੀ।

2

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਿਆਂ 'ਤੇ ਪੂਰੀ ਤਰ੍ਹਾਂ ਨਕੇਲ ਕੱਸਣ ਤੋਂ ਬਾਅਦ ਇਸ ਦੀਆਂ ਕੀਮਤਾਂ ਵਧਣ ਕਾਰਨ ਨਸ਼ਾ ਪਹੁੰਚ ਤੋਂ ਬਾਹਰ ਹੋ ਗਿਆ ਹੈ। ਇਸ ਦੀ ਵਜ੍ਹਾ ਨਾਲ ਨੌਜਵਾਨ ਕੋਈ ਹੋਰ ਨਸ਼ਾ ਕਰਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਕੈਪਟਨ ਨੇ ਐਸਐਸਪੀ ਰਾਜਦੀਪ ਦੇ ਮੁੱਦੇ 'ਤੇ ਕਿਹਾ ਕਿ ਹਾਈਕੋਰਟ ਵਿੱਚ 25 ਜੁਲਾਈ ਨੂੰ ਤਾਰੀਖ ਹੈ। ਹਾਈਕੋਰਟ ਨੇ ਪਹਿਲਾ ਹੀ ਐਸਆਈਟੀ ਦਾ ਗਠਨ ਕੀਤਾ ਹੋਇਆ ਹੈ।

3

ਕੈਪਟਨ ਨੇ ਪੀਆਰਟੀਸੀ ਟ੍ਰੇਨਿੰਗ ਸੈਂਟਰ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਤੇ ਆਪਣੇ ਅਖਤਿਆਰੀ ਫੰਡ 'ਚੋਂ 50 ਲੱਖ ਰੁਪਏ ਦੀ ਦੇਣ ਦਾ ਐਲਾਨ ਕੀਤਾ। ਕੈਪਟਨ ਨੇ ਟ੍ਰੇਨਿੰਗ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਜਵਾਨਾਂ ਦੀ ਹੌਸਲਾ ਹਫਜਾਈ ਵੀ ਕੀਤੀ।

4

ਅੱਜ ਹੁਸ਼ਿਆਰਪੁਰ ਵਿੱਚ ਪੰਜਾਬ ਪੁਲਿਸ ਵਿੱਚ ਟ੍ਰੇਨਿੰਗ ਹਾਸਲ ਕਾਰਨ ਉਪਰੰਤ 2068 ਨਵੇਂ ਜਵਾਨ ਸ਼ਾਮਲ ਕੀਤੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸਿੰਗ ਆਊਟ ਪਰੇਡ ਵਿੱਚ ਬਤੌਰ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

  • ਹੋਮ
  • ਪੰਜਾਬ
  • ਪੰਜਾਬ ਪੁਲਿਸ ਨੂੰ ਮਿਲੇ 2068 ਨਵੇਂ ਜਵਾਨ
About us | Advertisement| Privacy policy
© Copyright@2026.ABP Network Private Limited. All rights reserved.