ਗਿੱਦੜਬਾਹਾ ਤੋਂ ਜਵਾਲਾਜੀ, ਸੁਲਤਾਨਪੁਰ ਲੋਧੀ ਤੇ ਅੰਮ੍ਰਿਤਸਰ ਤਕ ਚੱਲਣਗੀਆਂ ਸਿੱਧੀਆਂ ਬੱਸਾਂ
ਉਨ੍ਹਾਂ ਨੂੰ ਖੁਸ਼ੀ ਹੈ ਕਿ ਹੁਣ ਗਿੱਦੜਬਾਹਾ ਦੇ ਬੱਸ ਸਟੈਂਡ ਤੋਂ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਚੱਲਣਗੀਆਂ।
ਉਨ੍ਹਾਂ ਕਿਹਾ ਕਿ ਉਹ ਇੰਨਾਂ ਬੱਸਾਂ ਦੇ ਚੱਲਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੇ ਬਹੁਤ ਧੰਨਵਾਦੀ ਹਨ, ਜਿੰਨਾਂ ਉਕਤ ਬੱਸਾਂ ਨੂੰ ਚਲਾਉਣ ਲਈ ਪ੍ਰਵਾਨਗੀ ਦਿੱਤੀ।
ਤੀਜੀ ਬੱਸ 15:10 ਸ਼ਾਮ ਨੂੰ ਵਾਇਆ ਭਲਾਈਆਣਾ, ਮਲੱਣ, ਕੋਟਕਪੂਰਾ, ਫਰੀਦਕੋਟ ਜੀਰਾ ਹੁੰਦੀ ਹੋਈ ਸ੍ਰੀ ਅੰਮ੍ਰਿਤਸਰ ਪਹੁੰਚੇਗੀ।
ਇਸੇ ਤਰ੍ਹਾਂ ਦੁਪਹਿਰ 12:05 ਵਜੇ ਇੱਕ ਬੱਸ ਸੁਲਤਾਨਪੁਰ ਲੋਧੀ ਵਾਇਆ ਭਲਾਈਆਣਾ, ਮੱਲਣ, ਕੋਟਕਪੂਰਾ, ਫਰੀਦਕੋਟ ਅਤੇ ਜੀਰਾ ਹੁੰਦੀ ਹੋਈ ਸੁਲਤਾਨਪੁਰ ਲੋਧੀ ਜਾਵੇਗੀ।
ਇਸ ਮੌਕੇ ਰਾਜਾ ਵੜਿੰਗ ਨੇ ਦੱਸਿਆ ਕਿ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਹਲਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬੱਸ ਮਾਤਾ ਜਵਾਲਾ ਜੀ ਲਈ ਚਲਾਈ ਜਾ ਰਹੀ ਹੈ, ਜੋ ਗਿੱਦੜਬਾਹਾ ਬੱਸ ਸਟੈਂਡ ਤੋਂ ਸਵੇਰੇ 8:45 ਵਜੇ ਚੱਲੇਗੀ ਤੇ ਭਲਾਈਆਣਾ, ਮੱਲਣ, ਕੋਟਕਪੂਰਾ, ਮੋਗਾ, ਜਲੰਧਰ ਅਤੇ ਚਿੰਤਪੁਰਣੀ ਹੁੰਦੀ ਹੋਈ ਜਵਾਲਾ ਜੀ ਪਹੁੰਚੇਗੀ।
ਬਠਿੰਡਾ: ਪੀਆਰਟੀਸੀ ਵੱਲੋਂ ਗਿੱਦੜਬਾਹਾ ਤੋਂ ਮਾਤਾ ਜਵਾਲਾਜੀ, ਸੁਲਤਾਨਪੁਰ ਲੋਧੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਤਿੰਨ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਨ੍ਹਾਂ ਬੱਸਾਂ ਨੂੰ ਅੱਜ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਰੀ ਝੰਡੀ ਦਿਖਾ ਕੇ ਸਥਾਨਕ ਬੱਸ ਸਟੈਂਡ ਤੋਂ ਰਵਾਨਾ ਕੀਤਾ ਗਿਆ।