ਕਪੂਰਥਲਾ 'ਚ ਮਿਲੇ ਤਿੰਨ ਬੰਬ
ਏਬੀਪੀ ਸਾਂਝਾ | 20 Nov 2019 05:57 PM (IST)
1
ਪੁਲਿਸ ਮੁਤਾਬਕ ਹੋ ਸਕਦਾ ਹੈ ਕਿ ਕਿਸੇ ਨੇ ਕਬਾੜ ਬੰਬ ਮਿੱਟੀ ਵਿੱਚ ਦਬਾਏ ਹੋਣ। ਇਸ ਤੋਂ ਬਾਅਦ ਜਦੋਂ ਮਿੱਟੀ ਪੁੱਟ ਕੇ ਲਿਆਂਦੀ ਗਈ ਹੋਵੇ ਤਾਂ ਨਾਲ ਹੀ ਆ ਗਏ ਹੋਣ। ਕਬਾੜ ਹੋ ਚੁੱਕੇ ਬੰਬਾਂ ਤੋਂ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ।
2
ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਬੰਬ ਹੀ ਹਨ ਪਰ ਕਬਾੜ ਹੋ ਚੁੱਕੇ ਹਨ। ਮੌਕੇ 'ਤੇ ਬੰਬ ਸਕਵਾਇਡ ਨੂੰ ਵੀ ਬੁਲਾ ਲਿਆ ਗਿਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਮਿੱਟੀ ਕਿੱਥੋਂ ਲਿਆਂਦੀ ਗਈ ਹੈ।
3
ਕਪੂਰਥਲਾ: ਜ਼ਿਲ੍ਹੇ ਦੇ ਪਿੰਡ ਰਾਏਪੁਰ 'ਚ ਅੱਜ ਮਿੱਟੀ 'ਚੋਂ ਤਿੰਨ ਬੰਬ ਮਿਲੇ। ਪਿੰਡ ਦੀ ਸਰਕਾਰੀ ਜ਼ਮੀਨ 'ਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮਜ਼ਦੂਰਾਂ ਨੂੰ ਬੰਬਨੁਮਾ ਕੋਈ ਚੀਜ਼ ਨਜ਼ਰ ਆਈ।