ਸਰਕਾਰੀ ਡਾਕਟਰ ਘਰੋਂ ਹੀ ਮਿਲਿਆ ਡੇਂਗੂ ਦਾ ਲਾਰਵਾ, ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਸਬੰਧਤ ਡਾਕਟਰ ਮੁਆਫੀ ਨਹੀਂ ਮੰਗ ਲੈਂਦਾ, ਉਦੋਂ ਤਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਹਾਲਾਂਕਿ ਡਾਕਟਰ ਨੇ ਇਸ ਗੱਲੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਘਰੋਂ ਕਿਸੇ ਤਰ੍ਹਾਂ ਦਾ ਲਾਰਵਾ ਨਹੀਂ ਮਿਲਿਆ। ਉਨ੍ਹਾਂ ਯੂਨੀਅਨ 'ਤੇ ਝੂਠ ਬੋਲਣ ਦੇ ਇਲਜ਼ਾਮ ਲਾਏ।
ਪ੍ਰਦਰਸ਼ਨਕਾਰੀ ਗਗਨਦੀਪ ਸਿੰਘ ਮੁਤਾਬਕ ਜਦੋਂ ਉਹ ਇਸ ਮਾਮਲੇ ਸਬੰਧੀ ਬਠਿੰਡਾ ਸਿਵਲ ਸਰਜਨ ਨੂੰ ਮਿਲੇ ਤਾਂ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਗਈ। ਇਸੇ ਕਰਕੇ ਮਜਬੂਰਨ ਉਨ੍ਹਾਂ ਨੂੰ ਧਰਨਾ ਕਰਨਾ ਪੈ ਰਿਹਾ ਹੈ।
ਪ੍ਰਦਰਸ਼ਨ ਕਰ ਰਹੇ ਵਰਕਰਾਂ ਨੇ ਕਿਹਾ ਕਿ ਚੈਕਿੰਗ ਦੌਰਾਨ ਡਾਕਟਰ ਦੇ ਘਰ ਹੀ ਲਾਰਵਾ ਪਾਇਆ ਗਿਆ ਸੀ। ਇਸ ਦੀ ਰਿਪੋਰਟ ਬਠਿੰਡਾ ਸਿਵਲ ਹਸਪਤਾਲ ਵਿੱਚ ਪੇਸ਼ ਕੀਤੀ ਗਈ ਸੀ ਪਰ ਸਿਵਲ ਹਸਪਤਾਲ ਵੱਲੋਂ ਰਿਪੋਰਟ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਨੂੰ ਬਚਾਇਆ ਜਾ ਰਿਹਾ ਹੈ।
ਬਠਿੰਡਾ: ਸਿਵਲ ਹਸਪਤਾਲ ਦੇ ਡਾਕਟਰ ਦੇ ਘਰ ਹੀ ਡੇਂਗੂ ਦਾ ਲਾਰਵਾ ਮਿਲਿਆ ਪਰ ਇਸ ਲਾਰਵਾ ਦੀ ਰਿਪੋਰਟ ਨੂੰ ਸਿਵਲ ਹਸਪਤਾਲ ਵੱਲੋਂ ਰਫ਼ਾ-ਦਫ਼ਾ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਐਂਟੀ ਲਾਰਵਾ ਵਰਕਰਾਂ ਨੇ ਬਠਿੰਡਾ ਸਿਵਲ ਸਰਜਨ ਦੇ ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ।