ਦਰਗਾਹ ਤੋਂ ਮੁੜੇ 3 ਨੌਜਵਾਨ ਰਾਵੀ ਦਰਿਆ 'ਚ ਡੁੱਬੇ, ਇੱਕ ਲਾਪਤਾ, ਵਿਦੇਸ਼ ਜਾਣ ਦੀ ਲਾਈ ਸੀ ਫਾਈਲ
ਭਾਰਤ-ਪਾਕਿ ਸਰਹੱਦ ਨੇੜੇ ਪਿੰਡ ਦਰਿਆ ਮੂਸਾ ਨਾਲ ਲੱਗਦੇ ਰਾਵੀ ਦਰਿਆ ਵਿੱਚ ਨਹਾਉਣ ਗਏ ਤਿੰਨ ਨੌਜਵਾਨ ਪਾਣੀ ਵਿੱਚ ਡੁੱਬ ਗਏ।
Download ABP Live App and Watch All Latest Videos
View In Appਇਨ੍ਹਾਂ ਵਿੱਚੋਂ ਦੋ ਨੂੰ ਤਾਂ ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾ ਲਿਆ ਪਰ ਇੱਕ ਨੌਜਵਾਨ ਹਾਲੇ ਵੀ ਲਾਪਤਾ ਹੈ।
ਮੰਗਲਵਾਰ ਨੂੰ ਦਰਿਆ ਪਾਰ ਪੀਰ ਬਾਬਾ ਸ਼ੰਨਾ ਦੀ ਦਰਗਾਹ 'ਤੇ ਮੇਲਾ ਲੱਗਿਆ ਸੀ ਜਿਸ ਵਿੱਚ ਸ਼ਾਮਲ ਹੋਣ ਬਾਅਦ ਉਹ ਦਰਿਆ ਵਿੱਚ ਬਾਅਦ ਦੁਪਹਿਰੇ ਨਹਾਉਣ ਗਏ ਸਨ।
ਦੱਸਿਆ ਜਾਂਦਾ ਹੈ ਕਿ ਲਾਪਤਾ ਨੌਜਵਾਨ ਸੁਖਮਨਪ੍ਰੀਤ ਸਿੰਘ (22) ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਮੁੜਿਆ ਸੀ ਤੇ ਹੁਣ ਫਿਰ ਉਸ ਨੇ ਵਿਦੇਸ਼ ਜਾਣ ਲਈ ਫਾਈਲ ਲਾਈ ਹੋਈ ਸੀ।
ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਪਾਣੀ ਵਿੱਚ ਰੁੜ੍ਹ ਗਏ।
ਮੌਕੇ 'ਤੇ ਮੌਜੂਦ ਲੋਕਾਂ ਨੇ ਕੁਲਬੀਰ ਸਿੰਘ ਤੇ ਤੇਜ਼ਖੱਤਰ ਨੂੰ ਬੇੜੀ ਦੀ ਮਦਦ ਨਾਲ ਭਾਰੀ ਮੁਸ਼ੱਕਤ ਬਾਅਦ ਬਚਾ ਲਿਆ ਸੀ ਪਰ ਸੁਖਮਨਪ੍ਰੀਤ ਗੋਤਾਂਖੋਰਾਂ, ਪਿੰਡ ਵਾਸੀਆਂ ਤੇ ਹੋਰਾਂ ਦੇ ਲੱਭਣ 'ਤੇ ਵੀ ਨਹੀਂ ਮਿਲਿਆ। ਬਾਕੀ ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਦੇ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੀ ਪਛਾਣ ਸੁਖਮਨਪ੍ਰੀਤ ਸਿੰਘ, ਕੁਲਬੀਰ ਸਿੰਘ ਤੇ ਤੇਜ਼ਖੱਤਰ ਵਜੋਂ ਹੋਈ ਹੈ। ਤਿੰਨੋਂ ਦੋਸਤ ਸਨ।
- - - - - - - - - Advertisement - - - - - - - - -