ਸਾਢੇ 3 ਏਕੜ 'ਚ ਫੈਲਿਆ ਪੰਜਾਬ ਦਾ 350 ਸਾਲ ਪੁਰਾਣਾ ਬੋਹੜ
ਉਨ੍ਹਾਂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਕਿਉਂਕਿ ਇਸ ਥਾਂ ਨਾਲ ਰੇਲਵੇ ਲਾਈਨ ਬਣ ਜਾਂ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਿਭਾਗਾਂ ਦੇ ਅਫ਼ਸਰ ਇਸ ਥਾਂ ਦਾ ਦੌਰਾ ਕਰਕੇ ਵੱਡੇ ਦਾਅਵੇ ਕਰ ਚੁੱਕੇ ਹਨ ਪਰ ਹਾਲੇ ਤਕ ਕੁਝ ਨਹੀਂ ਹੋਇਆ।
Download ABP Live App and Watch All Latest Videos
View In Appਉਨ੍ਹਾਂ ਦੱਸਿਆ ਕਿ ਰੁੱਖ ਦੀ ਟਾਹਣੀ ਨੂੰ ਤੋੜਨ 'ਤੇ ਨੁਕਸਾਨ ਝੱਲਣਾ ਪੈਂਦਾ ਹੈ। ਜੇ ਕਿਸੇ ਸਮੇਂ ਰੁੱਖ ਦੀ ਟਾਹਣੀ ਜਾਂ ਸ਼ਾਖਾ ਡਿੱਗ ਜਾਏ ਤਾਂ ਉਸ ਨੂੰ ਤਾਂ ਨਾ ਤਾਂ ਉਸ ਨੂੰ ਵੇਚਿਆ ਜਾਂਦਾ ਹੈ ਤੇ ਨਾ ਹੀ ਉਸ ਨੂੰ ਕੋਈ ਲੈ ਕੇ ਜਾਂਦਾ ਹੈ। ਹਰ ਸਾਲ ਇਸ ਥਾਂ 'ਤੇ ਭੰਡਾਰਾ ਲਾਇਆ ਜਾਂਦਾ ਹੈ ਤਾਂ ਲੰਗਰ ਬਣਾਉਣ ਲਈ ਇਨ੍ਹਾਂ ਲੱਕੜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਸਮੂਹ ਪਿੰਡ ਵਾਸੀ ਇਸ ਦੀ ਸੰਭਾਲ ਵਿੱਚ ਜੁਟੇ ਹੋਏ ਹਨ। ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਜੈਵਿਕ ਵਿਭਿੰਨਤਾ ਪ੍ਰਬੰਧਣ ਕਮੇਟੀ ਵੀ ਪਿੰਡ ਵਾਲਿਆਂ ਦੀ ਮਦਦ ਕਰਦੀ ਹੈ। ਬੋਹੜ ਦੀ ਦੇਖਰੇਖ ਕਰ ਰਹੇ ਮਹੰਤ ਬਲਵਿੰਦਰ ਗਿਰੀ ਨੇ ਦੱਸਿਆ ਕਿ ਸਾਢੇ ਤਿੰਨ ਏਕੜ ਰਕਬੇ ਵਿੱਚ ਫੈਲੇ ਇਸ ਰੁੱਖ ਦੇ ਦਾਇਰੇ ਵਿੱਚ ਪਸ਼ੂ-ਪੰਛੀਆਂ ਦੀ ਭਰਮਾਰ ਰਹਿੰਦੀ ਹੈ।
ਇੱਥੋਂ ਤਕ ਕਿ ਬੋਹੜ ਦੀਆਂ ਫੈਲ ਰਹੀਆਂ ਜੜ੍ਹਾਂ ਜੇ ਕਿਸੇ ਕਿਸਾਨ ਦੀ ਜ਼ਮੀਨ ਤਕ ਆ ਜਾਂਦੀਆਂ ਹਨ ਤਾਂ ਉਹ ਜ਼ਮੀਨ ਛੱਡ ਦਿੰਦੇ ਹਨ। ਲੋਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਰੁੱਖ ਦੀਆਂ ਸ਼ਾਖਾਵਾਂ ਨਾਲ ਛੇੜਛਾੜ ਕਰਨ ਕਰਕੇ ਪਿੰਡ ਵਿੱਚ ਇੱਕ-ਦੋ ਮੌਤਾਂ ਵੀ ਹੋਈਆਂ ਹਨ। 3.5 ਏਕੜ ਵਿੱਚ ਫੈਲਿਆ ਇਹ ਰੁੱਖ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਕੇਂਦਰ ਦੀ ਟੀਮ ਵੀ ਇਸ ਦਾ ਮੁਆਇਨਾ ਕਰਨ ਪਹੁੰਚੀ। ਮਾਹਰ ਮੰਨਦੇ ਹਨ ਕਿ ਰੁੱਖ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ।
ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਇੱਥੇ ਮੰਗੀ ਹਰ ਦੁਆ ਕਬੂਲ ਹੁੰਦੀ ਹੈ। ਜ਼ਿਆਦਾ ਪੁਰਾਣਾ ਹੋ ਜਾਣ ਕਰਕੇ ਸਰਕਾਰ ਨੇ ਇਸ ਬੋਹੜ ਨੂੰ ਹੈਰੀਟੇਜ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਰੁੱਖ 3.5 ਏਕੜ ਵਿੱਚ ਫੈਲਿਆ ਹੋਇਆ ਹੈ। ਦੂਜੇ ਪਾਸੇ ਬੋਹੜ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬੇਹੱਦ ਡਰ ਵੀ ਬੈਠਾ ਹੋਇਆ ਹੈ। ਲੋਕ ਮੰਨਦੇ ਹਨ ਕਿ ਜੇ ਬੋਹੜ ਦੀਆਂ ਟਾਹਣੀਆਂ ਜਾਂ ਪੱਤਿਆਂ ਨਾਲ ਕੋਈ ਛੇੜਛਾੜ ਕੀਤੀ ਜਾਏ ਤਾਂ ਇਸ ਦਾ ਨੁਕਸਾਨ ਝੱਲਣਾ ਪੈਂਦਾ ਹੈ।
ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫਤਹਿਗੜ੍ਹ ਦੇ ਬਲਾਕ ਖੇੜਾ ਦੇ ਪਿੰਡ ਚੋਲਟੀ ਖੇੜੀ ਵਿੱਚ 350 ਸਾਲ ਪੁਰਾਣਾ ਬੋਹੜ ਦਾ ਅਜਿਹਾ ਰੁੱਖ ਹੈ ਜਿਸ ਨੂੰ ਕਾਇਆਕਲਪ ਰੁੱਖ ਕਿਹਾ ਜਾਂਦਾ ਹੈ। ਇਹ ਬਿਰਧ ਹੋਇਆ ਬੋਹੜ ਹੁਣ ਵਿਰਾਸਤੀ ਜਾਇਦਾਦ ਬਣ ਚੁੱਕਿਆ ਹੈ ਜੋ ਹਰ ਸਾਲ ਆਪਣੀਆਂ ਸ਼ਾਖਾਵਾਂ ਤੇ ਦਾਇਰਾ ਵਧਾ ਰਿਹਾ ਹੈ।
- - - - - - - - - Advertisement - - - - - - - - -