ਬੇਰੁਜ਼ਗਾਰ ਅਧਿਆਪਕਾਂ ਦਾ ਮਨਪ੍ਰੀਤ ਬਾਦਲ ਦੇ ਦਫਤਰ 'ਤੇ ਧਾਵਾ, ਪੁਲਿਸ ਨਾਲ ਟਾਕਰਾ
ਕਈ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀਆਂ ਉੱਤੇ ਚੜ੍ਹੇ ਸੀ, ਜਿਸ ਦੇ ਚੱਲਦੇ ਪੁਲਿਸ ਨੇ ਵੱਖ-ਵੱਖ ਧਾਰਾ ਦੇ ਤਹਿਤ ਮਾਮਲੇ ਦਰਜ ਕਰ ਲਏ ਸੀ। ਹੁਣ ਅਧਿਆਪਕਾਂ ਨੇ ਇਹ ਸਾਰੇ ਪਰਚੇ ਰੱਦ ਕਰਨ ਦੀ ਵੀ ਮੰਗ ਰੱਖੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੀਐੱਡ ਪਾਸ ਕੀਤੇ ਦੋ ਸਾਲ ਹੋ ਗਏ ਤੇ ਕਈ ਅਧਿਆਪਕ ਓਵਰਏਜ ਹੋ ਗਏ ਪਰ ਨੌਕਰੀ ਦਾ ਕੋਈ ਪਤਾ ਨਹੀਂ।
ਅਧਿਆਪਕਾਂ ਨੇ ਸਨਵਾਲ ਚੁੱਕਿਆ ਕਿ ਪਹਿਲਾਂ ਉਨ੍ਹਾਂ ਨੂੰ ਬੀਐੱਡ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਜਦੋਂ ਉਨ੍ਹਾਂ ਬੀਐੱਡ ਕਰ ਲਈ ਤਾਂ ਹੁਣ 55 ਫੀਸਦੀ ਨੰਬਰਾਂ ਦੀ ਸ਼ਰਤ ਰੱਖ ਦਿੱਤੀ ਗਈ ਹੈ। ਇਸ ਤੋਂ ਵੀ ਬਾਅਦ ਅਧਿਆਪਕਾਂ ਦੀ ਓਵਰ ਏਜ ਦਾ ਮੁੱਦਾ ਚੁੱਕਿਆ ਗਿਆ।
ਅਧਿਆਪਕ ਪੁਲਿਸ ਵੱਲੋਂ ਲਾਏ ਗਏ ਬੈਰੀਕੇਡ ਤੋੜ ਮੁੱਖ ਗੇਟ ਖਜ਼ਾਨਾ ਮੰਤਰੀ ਦੇ ਬਾਹਰ ਪੁੱਜੇ। ਇਨ੍ਹਾਂ ਦੀ ਮੁੱਖ ਮੰਗਾਂ ਵਿੱਚ ਪੰਦਰਾਂ ਹਜ਼ਾਰ ਪੋਸਟਾਂ ਭਰਨੀਆਂ ਸ਼ਾਮਲ ਸਨ।
ਬਠਿੰਡਾ: ਆਪਣੀਆਂ ਮੰਗਾਂ ਨੂੰ ਲੈ ਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਤਾਇਨਾਤ ਕੀਤੇ ਗਏ ਸਨ।