ਸੁਲਤਾਨਪੁਰ ਲੋਧੀ 'ਚ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ, ਵੇਖੋ ਤੰਤੀ ਸਾਜ਼ਾਂ ਦੇ ਅਲੌਕਿਕ ਨਗਰ ਕੀਰਤਨ ਦੀਆਂ ਤਸਵੀਰਾਂ
ਕੇਸਰੀ ਦਸਤਾਰਾਂ ਵਿੱਚ ਸੱਜੇ ਵਿਦਿਆਰਥੀ ਜਿਸ ਵੇਲੇ ਤੰਤੀ ਸਾਜ਼ਾਂ ਦੀਆ ਮਨੋਹਰ ਧੁੰਨਾਂ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਸਨ ਤਾਂ ਇਹ ਅਲੋਕਿਕ ਦ੍ਰਿਸ਼ ਦੇਖਣ ਲਈ ਸੰਗਤ ਇਕਾਗਰ ਚਿੱਤ ਬੈਠੀ ਸੀ। ਇਹ ਸਮਾਗਮ 12 ਦਿਨ ਇਸੇ ਤਰਾਂ ਜਾਰੀ ਰਹਿਣਗੇ।
ਅੱਜ ਜਿੱਥੇ 550 ਸਾਲਾ ਸਮਾਗਮਾਂ ਦੀ ਸ਼ੁਰੂਆਤ ਹੋਈ ਹੈ, ਉਥੇ ਸਭ ਤੋਂ ਵਿਲੱਖਣ ਗੱਲ ਇਹ ਸੀ ਕਿ ਇੱਕੋ ਮੰਚ 'ਤੇ 550 ਬੱਚਿਆ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਕੇ ਇਕ ਅਲੌਕਿਕ ਰੰਗ ਸਿਰਜਿਆ।
ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਨਾਲ ਗੁਰੂ ਸਾਹਿਬ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਲਜਾਇਆ ਗਿਆ।
12 ਦਿਨ ਲਗਾਤਾਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ 'ਚ ਅੱਜ ਭਾਈ ਮਰਦਾਨਾ ਨੂੰ ਯਾਦ ਕਰਦਿਆਂ ਪਿੰਡ ਭਰੋਵਾਲ ਤੋਂ ਸੁਲਤਾਨਪੁਰ ਲੋਧੀ ਤੱਕ ਸੁਲਤਾਨਪੁਰ ਲੋਧੀ ਤੱਕ ਤੰਤੀ ਸਾਜ਼ਾਂ ਦਾ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਵਿਸ਼ੇਸ਼ਤਾ ਇਹ ਸੀ ਕਿ, ਰਬਾਬ, ਦਿਲਰੁਬਾ, ਸਰੰਦਾ ਆਦਿ ਤੰਤੀ ਸਾਜ਼ਾਂ ਨਾਲ ਵਿਦਿਆਰਥੀਆਂ ਨੇ ਮੂਲ-ਮੰਤਰ ਦਾ ਉਚਾਰਨ ਕਰਦਿਆਂ ਨਗਰ ਕੀਰਤਨ ਦੀ ਸ਼ੋਭਾ ਵਧਾਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਅੱਜ ਗੁਰੁ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਵਿਖੇ ਪੂਰੇ ਜਾਹੋ ਜਲਾਲ ਨਾਲ ਸ਼ੁਰੂਆਤ ਹੋਈ। ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਅਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਘੰਟਿਆਂ ਬੱਧੀ ਕਤਾਰਾਂ 'ਚ ਖਲੋ ਕੇ ਸੰਗਤਾਂ ਨੇ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕੀਤੀ।