✕
  • ਹੋਮ

ਕਈ ਯਤਨਾਂ ਦੇ ਬਾਵਜੂਦ ਆਖ਼ਰ ਬਣੇ ਅੱਡੋ-ਅੱਡ ਪੰਡਾਲ! ਪੰਜਾਬ ਸਰਕਾਰ ਦਾ ਅੱਧਾ ਬਣਿਆ, SGPC ਨੇ ਦਿੱਤਾ ਠੇਕਾ

ਏਬੀਪੀ ਸਾਂਝਾ   |  12 Oct 2019 04:45 PM (IST)
1

ਦਰਅਸਲ ਕੱਲ੍ਹ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਗਠਿਤ ਕੀਤੀ ਗਈ ਤਾਲਮੇਲ ਕਮੇਟੀ ਦੇ ਮੈਂਬਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਸਜੀਪੀਸੀ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਐਸਜੀਪੀਸੀ ਮੂੰਹ ਦੀ ਮਿੱਠੀ ਬਣ ਰਹੀ ਹੈ ਤੇ ਦੂਸਰੇ ਪਾਸੇ ਸਮਾਗਮ ਮਨਾਉਣ ਲਈ ਆਪਣੇ ਪੱਧਰ 'ਤੇ ਵੱਖਰੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ।

2

ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਸਰਕਾਰ ਦੀ ਸਟੇਜ 'ਤੇ ਨਾ ਪਹੁੰਚ ਸਕਣ।

3

ਇਸ ਮੌਕੇ ਕੋਈ ਸਿਆਸੀ ਸਟੇਜ ਨਹੀਂ ਹੋਵੇਗੀ। ਕਿਉਂਕਿ ਗੁਰਦੁਆਰਾ ਬੇਰ ਸਾਹਿਬ 'ਚ ਇੰਨੀ ਥਾਂ ਨਹੀਂ, ਇਸੇ ਲਈ ਬਾਹਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

4

ਹੁਣ ਤਕ ਪੰਜਾਬ ਸਰਕਾਰ ਦੇ ਪੰਡਾਲ ਦਾ ਕਾਫੀ ਕੰਮ ਮੁਕੰਮਲ ਹੋ ਚੁਕਾ ਹੈ। ਉੱਧਰ ਐਸਜੀਪੀਸੀ ਨੇ ਵੀ ਸਟੇਜ ਦਾ ਠੇਕਾ ਦੇ ਦਿੱਤਾ ਹੈ ਪਰ ਕੰਮ ਹਾਲੇ ਸ਼ੁਰੂ ਨਹੀਂ ਕੀਤਾ ਗਿਆ। ਐਸਜੀਪੀਸੀ ਦੇ ਪ੍ਰੋਗਰਾਮ ਮੁਤਾਬਕ ਸਾਰੇ ਧਾਰਮਿਕ ਪ੍ਰੋਗਰਾਮ ਹੋਣਗੇ।

5

ਚੰਡੀਗੜ੍ਹ: ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਲੈ ਕੇ ਹੋਣ ਵਾਲੇ ਦੋਵੇਂ ਪ੍ਰੋਗਰਾਮਾਂ ਦਾ ਕੰਮ ਸ਼ੁਰੂ ਹੋ ਗਿਆ ਹੈ।ਐਸਜੀਪੀਸੀ ਦਾ ਪ੍ਰੋਗਰਾਮ ਗੁਰੂ ਨਾਨਕ ਸਟੇਡੀਯਮ 'ਚ ਹੋਵੇਗਾ ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਦਾ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਨਜ਼ਦੀਕ ਹੋਵੇਗਾ।

6

ਚੰਨੀ ਨੇ ਦਾਅਵਾ ਕੀਤਾ ਹੈ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਕਿ ਐਸਜੀਪੀਸੀ ਤੇ ਸਰਕਾਰ ਇੱਕ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਕਰਵਾਉਣ ਪਰ ਉਨ੍ਹਾਂ ਸੁਖਬੀਰ ਬਾਦਲ 'ਤੇ ਇਲਜ਼ਾਮ ਲਾਏ ਕਿ ਸੁਖਬੀਰ ਤਾਲਮੇਲ ਨਹੀਂ ਬੈਠਣ ਦੇ ਰਹੇ।

  • ਹੋਮ
  • ਪੰਜਾਬ
  • ਕਈ ਯਤਨਾਂ ਦੇ ਬਾਵਜੂਦ ਆਖ਼ਰ ਬਣੇ ਅੱਡੋ-ਅੱਡ ਪੰਡਾਲ! ਪੰਜਾਬ ਸਰਕਾਰ ਦਾ ਅੱਧਾ ਬਣਿਆ, SGPC ਨੇ ਦਿੱਤਾ ਠੇਕਾ
About us | Advertisement| Privacy policy
© Copyright@2025.ABP Network Private Limited. All rights reserved.